ਪੰਜਾਬ ਅਤੇ ਹਰਿਆਣਾ ਦੇ ਸਾਬਕਾ ਮੁੱਖ ਸਕੱਤਰਾਂ ਸਰਵੇਸ਼ ਕੌਸ਼ਲ ਤੇ ਸੰਜੀਵ ਕੌਸ਼ਲ ਨੂੰ ਸਦਮਾ, ਮਾਤਾ ਉਰਮਿਲਾ ਕੌਸ਼ਲ ਦਾ ਦਿਹਾਂਤ, ਸਸਕਾਰ ਅੱਜ ਦੁਪਹਿਰ 12 ਵਜੇ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 23 ਜਨਵਰੀ 2025 : ਪੰਜਾਬ ਅਤੇ ਹਰਿਆਣਾ ਦੇ ਸਾਬਕਾ ਮੁੱਖ ਸਕੱਤਰਾਂ ਸਰਵੇਸ਼ ਕੌਸ਼ਲ ਤੇ ਸੰਜੀਵ ਕੌਸ਼ਲ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਉਰਮਿਲਾ ਕੌਸ਼ਲ (ਪਤੀ ਸਾਬਕਾ ਇੰਜੀਨੀਅਰ -ਇਨ ਚੀਫ਼ ਬਲਦੇਵ ਕੌਸ਼ਲ) ਦਾ ਦਿਹਾਂਤ ਹੋ ਗਿਆ। ਉਰਮਿਲਾ ਕੌਸ਼ਲ ਦਾ ਅੰਤਮ ਸਸਕਾਰ ਅੱਜ 23 ਜਨਵਰੀ ਨੂੰ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਹ ਅੰਤਮ ਸਸਕਾਰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।