ਪਿੰਡ ਜਬੋਵਾਲ ਦੇ ਫੌਜੀ ਨੌਂਜਵਾਨ ਦੀ ਡਿਊਟੀ ਦੌਰਾਨ ਅਚਾਨਕ ਮੌਤ ਫੌਜੀ ਟੁਕੜੀ ਵੱਲੋਂ ਸਲਾਮੀ ਦੇ ਕੇ ਸਨਮਾਨ ਨਾਲ ਅੰਤਮ ਸੰਸਕਾਰ ਕੀਤਾ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ–ਇਥੋਂ ਨਜਦੀਕੀ ਪਿੰਡ ਜਬੋਵਾਲ ਦਾ ਫੌਜੀ ਨੌਂਜਵਾਨ ਜੁਗਰਾਜ ਸਿੰਘ ਪੁਤਰ ਨਿਰਮਲ ਸਿੰਘ 16 ਸਿਖ ਲਾਈ 49 ਆਰ ਆਰ ਰਜੌਰੀ ਵਿਚ ਤੈਅਨਾਤ ਸੀ ਉਸ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ ਸੀ।ਇਸ ਕਾਰਣ ਸਾਰਾ ਪਿੰਡ ਸੋਗ ਵਿਚ ਡੁਬਿਆ ਹੋਇਆ ਸੀ ਅੱਜ ਫੌਜੀ ਟੁਕੜੀ ਜੁਗਰਾਜ ਸਿੰਘ ਦੀ ਲਾਸ਼ ਲੈ ਕੇ ਪਹੁੰਚੀ।ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਫੌਜੀ ਸਨਮਾਨ ਨਾਲ ਅੰਤਮ ਸੰਸਕਾਰ ਕੀਤਾ ਗਿਆ।ਮ੍ਰਿਤਕ ਆਪਣੇ ਪਿਛੇ ਵਿਧਵਾ ਪਤਨੀ ਬਲਜਿੰਦਰ ਕੌਰ ਅਤੇ ਤਿੰਨ ਸਾਲ ਦਾ ਬੇਟਾ ਛਡ ਗਿਆ ਹੈ।ਇਸ ਸਮੇਂ ਤਹਿਸੀਲਦਾਰ ਸ੍ਰੀ ਤਰਸੇਮ ਕੁਮਾਰ ਬੰਗੜ ਬਾਬਾ ਬਕਾਲਾ,ਤਹਿਸੀਲਦਾਰ ਸ੍ਰੀ ਅੰਕਤ ਮਹਾਜਨ ਤਰਸਿਕਾ ਐਸ ਐਚ ਓ ਸ੍ਰ ਬਲਵਿੰਦਰ ਸਿੰਘ ਬਾਜਵਾ ਵੱਲੋਂ ਵੀ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਮੁਖ ਸਰਪੰਚ ਦਵਿੰਦਰ ਸਿੰਘ ਮੰਨੂ,ਮਨਜੀਤ ਸਿੰਘ ਬੰਦੇਸ਼ਾ,ਅੰਗਰੇਜ ਸਿੰਘ,ਕੰਵਲਜੀਤ ਸਿੰਘ,ਮਲਕੀਤ ਸਿੰਘ ਜਜ ਸਿੰਘ,ਸਾਰੇ ਮੈਂਬਰ ਪੰਚਾਇਤ,ਜਸਬੀਰ ਸਿੰਘ ਸੈਕਟਰੀ,ਸਾਬਕਾ ਸਰਪੰਚ ਗੋਪਾਲ ਸਿੰਘ,ਦਿਲਸ਼ੇਰ ਸਿੰਘ ਸ਼ਾਹ,ਗੁਰਬਾਜ ਸਿੰਘ ਸ਼ਾਹ,ਸੁਖਚੈਨ ਸਿੰਘ,ਗੁਰਭੇਜ ਸਿੰਘ,ਅਨੋਖ ਸਿੰਘ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਡਿੰਪੀ,ਆਦਿ ਹਾਜਰ ਸਨ।