ਕਿਸਾਨ ਬਚਾਉ,ਮਜਦੂਰ ਬਚਾਉ ਕਾਂਗਰਸ ਦੀ ਬਰਨਾਲਾ ਰੈਲੀ ਵਿੱਚ ਚੰਨੀ ਦੇ ਹੱਕ 'ਚ ਲੱਗੇ ਅਕਾਸ਼ ਗੁੰਜਾਊ ਨਾਅਰਿਆਂ ਨੇ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਦਾ ਸੰਕੇਤ ਦਿੱਤਾ
ਪੰਜਗਰਾਈਂ ਕਲਾਂ, ਫਰਵਰੀ (ਸੁਖਜਿੰਦਰ ਸਿੰਘ ਪੰਜਗਰਾਈਂ): ਅੱਜ ਬਰਨਾਲਾ ਵਿਖੇ 'ਕਿਸਾਨ ਬਚਾਉ,ਮਜਦੂਰ ਬਚਾਉ' ਕਾਂਗਰਸ ਦੀ ਰੈਲੀ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਰਾਸ਼ਟਰੀ ਨੇਤਾ ਰਾਹੁਲ ਗਾਂਧੀ ਦੇ ਰੈਲੀ 'ਚ ਪਹੁੰਚਣ ਤੇ ਉਸ ਦੀ ਮੌਜੂਦਗੀ ਤੋਂ ਪਹਿਲਾਂ ਮੰਚ ਸੰਚਾਲਨ ਕਰ ਰਹੇ ਪੰਜਾਬ ਦੇ ਕਾਂਗਰਸੀ ਆਗੂ ਭਾਵੇਂ ਪੰਡਾਲ ਵਿੱਚ ਬੈਠੇ ਲੋਕਾਂ ਨੂੰ ਰਾਹੁਲ ਗਾਂਧੀ ਸਮੇਤ ਰੈਲੀ ਵਿੱਚ ਪਹੁੰਚਣ ਵਾਲੇ ਕਾਂਗਰਸ ਦੇ ਸਾਰੇ ਰਾਸ਼ਟਰੀ ਨੇਤਾਵਾਂ ਦੇ ਹੱਕ ਵਿੱਚ ਜਿੰਦਾਬਾਦ ਦੇ ਨਾਅਰੇ ਲਗਾਉਣ ਲਈ ਸਟੇਜ ਤੋਂ ਵਾਰ ਵਾਰ ਕਹਿੰਦੇ ਰਹੇ,ਪਰ ਇਹਨਾਂ ਨਾਅਰਿਆਂ ਦੀ ਆਵਾਜ਼ ਫਿੱਕੀ ਹੀ ਰਹੀ। ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਬੋਧਨ ਕਰਨ ਲਈ ਸਟੇਜ ਤੇ ਆਏ ਤਾਂ ਲੋਕਾਂ ਨੇ ਅਕਾਸ਼ ਗੁੰਜਾਊ ਨਾਅਰੇ ਲਗਾ ਕੇ ਪੂਰਾ ਪੰਡਾਲ ਗੂੰਜਣ ਲਗਾ ਦਿੱਤਾ ਤੇ ਜਦੋਂ ਆਪਣੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਚੰਨੀ ਦਾ ਨਾਮ ਲਿਆ ਤਾਂ ਨਾਅਰਿਆਂ ਦੀ ਆਵਾਜ਼ ਹੋਰ ਉੱਚੀ ਹੋ ਗਈ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕੇ ਲੋਕ ਚਰਨਜੀਤ ਸਿੰਘ ਚੰਨੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਰਾਹੁਲ ਗਾਂਧੀ ਨੂੰ ਸੰਕੇਤ ਦੇ ਰਹੇ ਹੋਣ। ਇਸ ਤੋਂ ਇਹ ਵੀ ਲੱਗ ਰਿਹਾ ਸੀ ਕੇ ਪੰਡਾਲ ਵਿੱਚ ਬੈਠੇ ਵਰਕਰਾਂ ਦੇ ਹੋਰ ਪੰਜਾਬ ਦੇ ਕਾਂਗਰਸੀ ਆਗੂਆਂ ਦੇ ਬਰਾਬਰ ਚਰਨਜੀਤ ਸਿੰਘ ਚੰਨੀ ਸਭ ਤੋਂ ਵੱਧ ਪਸੰਦੀਦਾ ਲੀਡਰ ਹੈ।ਸ਼ੋਸ਼ਲ ਮੀਡੀਆ ਤੇ ਕੁਮੈਂਟ ਚਰਚਾ 'ਚ ਤੇ ਜ਼ਮੀਨੀ ਪੱਧਰ ਤੇ ਲੋਕਾਂ ਵਿੱਚ ਚੁੰਜ ਚਰਚਾ ਆਮ ਹੀ ਚੱਲਦੀ ਰਹਿੰਦੀ ਹੈ ਕੇ ਜੇਕਰ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨੀ ਹੈ ਤਾਂ ਕਾਂਗਰਸ ਦੀ ਹਾਈਕਮਾਂਡ ਨੂੰ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣ ਮੈਦਾਨ ਵਿੱਚ ਉਤਰਨਾ ਹੋਵੇਗਾ। ਜਿਕਰਯੋਗ ਹੈ ਕੇ ਬਾਦਲ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਜਿਆਦਾਤਰ ਰਾਜਨੀਤਕ ਪਾਰਟੀਆਂ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੁਣ ਤੱਕ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਹੀ ਲੜਦੀਆਂ ਆ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕੇ ਕਾਂਗਰਸ ਪਾਰਟੀ ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਨੂੰ ਐਲਾਨਣ ਕੇ ਚੋਣਾਂ ਲੜਦੀ ਹੈ ਕੇ ਜਾਂ ਫਿਰ ਕਿਸੇ ਨਵੇਂ ਚਿਹਰੇ ਨੂੰ ਚੋਣ ਮੈਦਾਨ ਵਿੱਚ ਉਤਾਰ ਦੀ ਹੈ ਕੇ ਜਾਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਹੀ

2027 ਦੀਆਂ ਵਿਧਾਨ ਸਭਾ ਚੋਂਣਾਂ ਲੜਦੀ ਹੈ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।