ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਆਸਰਾ ਬਿਰਧ ਆਸ਼ਰਮ ਵਿਖੇ ਯੋਗ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2026 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼ੁਰੂ ਕੀਤੀ ਗਈ ਸੀ.ਐਮ.ਦੀ ਯੋਗਸ਼ਾਲਾ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਸਾਡੇ ਬੁਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ, ਆਸਰਾ ਬਿਰਧ ਆਸ਼ਰਮ ਮੌੜ ਮੰਡੀ ਵਿਖੇ ਯੋਗਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਆਯੂਸ਼ ਵਿਭਾਗ ਵੱਲੋਂ ਭੇਜੀ ਗਈ ਟੀਮ ਦੁਆਰਾ ਸੀਨੀਅਰ ਸਿਟੀਜਨਾਂ ਨੂੰ ਯੋਗਾ ਅਭਿਆਸ ਕਰਵਾਏ ਗਏ ਅਤੇ ਹੋਰ ਸਬੰਧਤ ਸਿਹਤਮੰਦ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਗਿਆ। ਯੋਗਾ ਸੈਸ਼ਨ ਦੌਰਾਨ ਬਜ਼ੁਰਗਾਂ ਨੂੰ ਸਾਹ ਲੈਣ ਦੀਆਂ ਕਸਰਤਾਂ, ਹਲਕੇ ਆਸਨ ਅਤੇ ਧਿਆਨ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਯੋਗਾ ਸ਼ਾਮਲ ਕਰਨ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਗਿਆ, ਤਾਂ ਜੋ ਉਹ ਸ਼ਰੀਰਕ ਤੰਦਰੁਸਤੀ ਅਤੇ ਮਾਨਸਿਕ ਸੁਖ-ਸ਼ਾਂਤੀ ਨੂੰ ਬਣਾਈ ਰੱਖ ਸਕਣ।
ਇਸ ਮੌਕੇ ਦਫ਼ਤਰ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਬਠਿੰਡਾ ਦੇ ਸਟਾਫ਼ ਤੋਂ ਇਲਾਵਾ ਏ.ਐਮ.ਓ ਡਾ. ਜਸਵੀਰ ਕੌਰ, ਐਸ.ਡੀ.ਐਚ. ਤਲਵੰਡੀ ਸਾਬੋ, ਸ਼੍ਰੀ ਪ੍ਰਦੀਪ ਕੁਮਾਰ (ਕਸਾਰਸ਼ੂਤਰ), ਜੀ.ਏ.ਐਚ. ਸ਼੍ਰੀ ਪਰਮਿੰਦਰ ਕੁਮਾਰ ਬਠਿੰਡਾ, ਜੀ.ਏ.ਐਚ. ਸ਼੍ਰੀ ਗੌਰਵ ਅਬਰੋਲ ਬਠਿੰਡਾ, ਸਿਹਤ ਕੇਂਦਰ ਮੌੜ ਮੰਡੀ ਯੋਗਾ ਇੰਸਟ੍ਰਕਟਰ (ਪੁਰਸ਼ ਅਤੇ ਇਸਤਰੀ) ਅਤੇ ਸ਼੍ਰੀ ਯਾਦਵਿੰਦਰ ਸਿੰਘ ਆਸਰਾ ਬਿਰਧ ਆਸ਼ਰਮ ਮੌੜ ਮੰਡੀ ਆਦਿ ਹਾਜ਼ਰ ਸਨ।