Mera Khazana .. ਮੇਰਾ ਖਜ਼ਾਨਾ
25 ਹਜ਼ਾਰ ਦ ਐਵਾਰਡ ..21 ਹਜ਼ਾਰ ਦੀ ਪਾਰਟੀ
ਇਹ ਮੈਡਲ ਦੀ ਤਸਵੀਰ 1996 ਦੀ ਹੈ ਜਦੋਂ ਮੈਨੂੰ ਪੰਜਾਬੀ ਪੱਤਰਕਾਰੀ ਵਿਚੋਂ ਪੰਜਾਬ ਦਾ ਸ਼੍ਰੋਮਣੀ ਪੱਤਰਕਾਰ ਐਲਾਨ ਕੇ ਇਹ ਐਵਾਰਡ ਦਿੱਤਾ ਗਿਆ ਸੀ. ਇਸ ਦੇ ਨਾਲ ਇਕ ਲੋਈ, ਇਕ ਸਰਟੀਫਿਕੇਟ ਅਤੇ 25 ਹਜ਼ਾਰ ਰੁਪਏ ਦਾ ਚੈਕ ਵੀ ਮਿਲਿਆ ਸੀ.
ਮੈਂ ਉਦੋਂ ਅਜੀਤ ਅਖਬਾਰ ਗਰੁੱਪ ਦਾ ਚੰਡੀਗੜ੍ਹ ਵਿੱਚ ਸੀਨੀਅਰ ਰਿਪੋਰਟਰ ਸੀ। ਉਦੋਂ ਇਸ ਪੁਰਸਕਾਰ ਦੀ ਬਹੁਤ ਅਹਿਮੀਅਤ ਸੀ ਅਤੇ ਇਸ ਨੂੰ ਹਾਸਲ ਕਰਨ ਲਈ ਕਈ ਪੱਤਰਕਾਰ ਉਚੇਚੇ ਯਤਨ ਵੀ ਕਰਦੇ ਸਨ ਪਰ ਮੈਨੂੰ ਕੋਈ ਉਚੇਚ ਨਹੀਂ ਦੀ ਕਰਨਾ ਪਿਆ .ਵੱਖ ਵੱਖ ਖੇਤਰਾਂ ਲਈ ਹਰ ਸਾਲ ਸ਼੍ਰੋਮਣੀ ਐਵਾਰਡ ਦੇਣ ਲਈ ਨਵਾਂ ਦਾ ਫੈਸਲਾ ਪੰਜਾਬ ਸਰਕਾਰ ਵਲੋਂ ਬਣਾਇਆ ਭਾਸ਼ਾ ਸਲਾਹਕਾਰ ਬੋਰਡ ਕਰਦਾ ਸੀ ਜਿਸਦਾ ਚੇਅਰਪਰਸਨ ਭਾਸ਼ਾ ਮੰਤਰੀ ਹੁੰਦਾ ਹੈ।ਉਸ ਵੇਲੇ ਬੀਬੀ ਰਾਜਿੰਦਰ ਕੌਰ ਭੱਠਲ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸਨ। ਐਵਾਰਡ ਮਿਲਣ ਲਈ ਦੋ ਵੱਡੇ ਕਰਨ ਸਾਂ. ਉਨ੍ਹਾ ਦਿਨਾਂ ਵਿਚ ਮੈਂ ਬਹੁਤ ਸਰਗਰਮ ਤੇ ਵਧੀਆ ਖੋਜੀ ਪੱਤਰਕਾਰਾਂ ਦੀ ਮੋਹਰਲੀ ਕਤਾਰ ਵਿੱਚੋਂ ਵੀ ਗਿਣਿਆ ਜਾਂਦਾ ਸਾਂ ਅਤੇ ਬੀਬੀ ਭੱਠਲ ਸਮੇਤ ਸਭ ਨਾਲ ਮੇਰੇ ਸਬੰਧ ਵੀ ਸੁਖਾਵੇਂ ਸਨ।
20-22 ਮੈਂਬਰੀ ਬੋਰਡ ਵਿਚ ਮੇਰੇ ਨਾਂ ਤੇ ਸਰਬਸੰਮਤੀ ਹੀ ਸੀ। ਹਰ ਸਾਲ ਪੰਜਾਬ ਦਿਵਸ ਤੇ ਪਹਿਲੀ ਨਵੰਬਰ ਨੂੰ ਇਨਾਮ ਵੰਡ ਸਮਾਗਮ ਉਦੋਂ ਸ਼੍ਰੋਮਣੀ ਐਵਾਰਡ ਸਮਾਗਮ ਦੀ ਪ੍ਰਧਾਨਗੀ ਗਵਰਨਰ ਕਰਿਆ ਕਰਦੇ ਸਨ ਅਤੇ ਉਹ ਹੀ ਇਹ ਐਵਾਰਡ ਦਿੰਦੇ ਸਨ ਉਸ ਵੇਲੇ ਦੇ ਰਾਜਪਾਲ ਜਨਰਲ BKN ਛਿੱਬਰ ਨੇ ਪਟਿਆਲੇ ਚ ਸੂਬਾ ਪੱਧਰੀ ਸਮਾਗਮ ਚ ਇਹ ਐਵਾਰਡ ਦਿੱਤੇ ਸਨ।
ਉਦੋਂ 25 ਹਜ਼ਾਰ ਰੁਪਏ ਦੀ ਬਹੁਤ ਕੀਮਤ ਹੁੰਦੀ ਸੀ , 35 ਰੁਪਏ ਇੱਕ US ਡਾਲਰ ਦੇ ਮਿਲਦੇ ਸਾਂ।
ਇਸ ਰਾਸ਼ੀ ਵਿਚੋਂ 21 ਹਜ਼ਾਰ ਰੁਪਏ ਮੈਂ ਆਪਣੇ ਸਕੇ ਸਬੰਧੀਆਂ, ਦੋਸਤਾਂ ਤੇ ਪੱਤਰਕਾਰ ਸਾਥੀਆਂ ਤੇ ਖਰਚ ਦਿੱਤੇ ਸਨ.
ਉਸਤੋਂ ਬਾਅਦ ਮੈਂ ਵੀ ਕਈ ਵਾਰੀ ਭਾਸ਼ਾ ਸਲਾਹਕਾਰ ਬੋਰਡ ਦਾ ਮੈਂਬਰ ਰਿਹਾ ਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਚ ਹਿੱਸੇਦਾਰ ਰਿਹਾ। ਇਸ ਐਵਾਰਡ ਦੀ ਰਾਸ਼ੀ ਵੀ ਕਾਫੀ ਵੱਡੀ ਹੁੰਦੀ ਗਈ ਪਰ ਇਨ੍ਹਾਂ ਬਾਰੇ ਪੱਖ ਪਾਤ ਤੇ ਸਿਫ਼ਰਸ਼ਾਂ ਦਾ ਰੌਲਾ ਗੌਲਾ ਤੇ ਵਿਵਾਦ ਵਧਦਾ ਗਿਆ ਤੇ ਹੁਣ ਤਾਂ ਇਹ ਕਾਨੂੰਨੀ ਜਾਲ ਚ ਫਸੇ ਪਏ ਹਨ.

-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.