ਨਾਕਾਬੰਦੀ ਦੌਰਾਨ SSP ਮੋਹਾਲੀ ਦੀਪਕ ਪਾਰਿਕ ਆਪਣੀ ਟੀਮ ਨਾਲ
ਮੋਹਾਲੀ 19 ਅਪ੍ਰੈਲ 2025 : SSP ਮੋਹਾਲੀ ਦੀਪਕ ਪਾਰਿਕ ਖੁਦ ਆਪਣੀ ਟੀਮ ਦੇ ਨਾਲ ਸੜਕਾਂ ਉੱਤੇ ਉਤਰ ਕੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਸਖ਼ਤ ਨਾਕਾਬੰਦੀ ਕਰ ਰਹੇ ਹਨ , ਮੋਹਾਲੀ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਹ ਸਖਤ ਸੁਨੇਹਾ ਦਿੱਤਾ ਗਿਆ ਹੈ ਕਿ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ , ਇਸ ਮੌਕੇ ਮੋਹਾਲੀ ਪੁਲਿਸ ਇਹ ਸੁਨੇਹਾ ਦਿੱਤਾ ਜਾ ਰਿਹੈ ਕਿ ਤੁਸੀਂ ਆਰਾਮ ਨਾਲ ਆਪਣੇ ਘਰਾਂ ਵਿੱਚ ਸੋ ਸਕੋ, ਇਸੇ ਲਈ ਅਸੀਂ ਸੜਕਾਂ ਤੇ ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਖੜੇ ਹਾਂ