ਸਿਵਲ ਹਸਪਤਾਲ ਨਥਾਣਾ ਵਿਖੇ ਜਾਗਰੂਕਤਾ ਮੁਹਿੰਮ ਨਾਲ ਮਨਾਇਆ ਵਿਸ਼ਵ ਲੀਵਰ ਦਿਵਸ
ਅਸ਼ੋਕ ਵਰਮਾ
ਨਥਾਣਾ, 19 ਅਪ੍ਰੈਲ 2025 : ਸੂਬਾ ਸਰਕਾਰ ਅਤੇ ਸਿਵਲ ਸਰਜਨ ਡਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਥਾਣਾ ਵਿਖੇ ਵਿਸ਼ਵ ਲੀਵਰ ਦਿਵਸ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਅਭੀ ਇੰਦਰ ਸਿੰਘ ਮਾਨ ਨੇ ਦੱਸਿਆ ਕਿ ਹਰ ਸਾਲ 19 ਅਪ੍ਰੈਲ ਨੂੰ ਵਿਸ਼ਵ ਪੱਧਰ 'ਤੇ "ਵਿਸ਼ਵ ਲੀਵਰ ਦਿਵਸ" ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਲੋਕਾਂ ਵਿੱਚ ਲੀਵਰ ਨਾਲ ਜੁੜੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ, ਤੰਦਰੁਸਤੀ ਲਈ ਲੀਵਰ ਦੀ ਭੂਮਿਕਾ ਨੂੰ ਸਮਝਣਾ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਪ੍ਰੇਰਣਾ ਦੇਣਾ ਹੈ।
ਉਹਨਾਂ ਦੱਸਿਆ ਕਿ ਲੀਵਰ ਸਰੀਰ ਦਾ ਸਭ ਤੋਂ ਵੱਡਾ ਅੰਦਰੂਨੀ ਅੰਗ ਹੈ, ਜੋ ਹਜ਼ਾਰਾਂ ਕਾਰਜ ਕਰਦਾ ਹੈ – ਖੁਰਾਕ ਨੂੰ ਪਚਾਉਣ ਤੋਂ ਲੈ ਕੇ ਜ਼ਹਿਰੀਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਣ ਤੱਕ। ਭੋਜਨ ਨੂੰ ਪਚਾਉਣ ਲਈ ਪਿੱਤ ਤਿਆਰ ਕਰਦਾ ਹੈ,ਟਾਕਸਿਨ (ਵਿਸ਼ੀਲੇ ਤੱਤ) ਨੂੰ ਸਰੀਰ ਤੋਂ ਬਾਹਰ ਕਰਦਾ ਹੈ,ਰਕਤ ਵਿੱਚ ਸ਼ੱਕਰ ਦੀ ਮਾਤਰਾ ਨੂੰ ਨਿਯੰਤਰਿਤ ਕਰਦਾ ਹੈ,ਦਵਾਈਆਂ ਦੇ ਅਸਰ ਨੂੰ ਸੰਤੁਲਿਤ ਕਰਦਾ ਹੈ,ਰੋਗ-ਪ੍ਰਤੀਰੋਧਕ ਤਾਕਤ ਨੂੰ ਸਹੀ ਰੱਖਦਾ ਹੈ ।ਬਲਾਕ ਐਕਸਟੈਨਸ਼ਨ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਸਾਡੇ ਲੀਵਰ ਨੂੰ ਹੇਪੇਟਾਇਟਿਸ A, B, C, D, E, ਨਾਨ-ਐਲਕੋਹੋਲਿਕ ਫੈਟੀ ਲੀਵਰ ਡਿਜੀਜ਼ (NAFLD), ਐਲਕੋਹੋਲਿਕ ਲੀਵਰ ਡਿਜੀਜ਼ ਸਿਰੋਸਿਸ (ਲੀਵਰ ਦਾ ਸਖ਼ਤ ਹੋ ਜਾਣਾ), ਲੀਵਰ ਕੈਂਸਰ ਵਰਗੀਆਂ ਬਿਮਾਰੀਆਂ ਲੀਵਰ ਨੂੰ ਨੁਕਸਾਨ ਪਹੁੰਚਾਉਦੀਆਂ ਹਨ।
ਉਹਨਾਂ ਦੱਸਿਆ ਕਿ ਇਹਨਾਂ ਬੀਮਾਰੀਆਂ ਦੇ ਹੋਣ ਦਾ ਕਾਰਣ ਹੁੰਦਾ ਹੈ ਕਿ ਅਧਿਕ ਮਾਤਰਾ ਵਿੱਚ ਸ਼ਰਾਬ ਸੇਵਨ ਕਰਨਾ, ਫਾਸਟ ਫੂਡ, ਚਰਬੀ ਅਤੇ ਮਿਠਿਆ ਨਾਲ ਭਰਪੂਰ ਡਾਇਟ ਦਾ ਇਸਤੇਮਾਲ ਕਰਨਾ, ਵਧਦਾ ਮੋਟਾਪਾ, ਬਿਨਾਂ ਸਲਾਹ ਦਵਾਈ ਲੈਣਾ, ਗੰਦਗੀ ਅਤੇ ਗਲਤ ਟੀਕਾਕਰਨ, ਹੇਪੇਟਾਇਟਿਸ ਵਾਇਰਸ ਦੇ ਸੰਪਰਕ ਵਿੱਚ ਆਉਣਾ।
ਕਮਿਊਨਿਟੀ ਹੈਲਥ ਅਫ਼ਸਰ ਵੀਰਪਾਲ ਕੌਰ ਅਤੇ ਸਟਾਫ ਨਰਸ ਸੁਖਪਾਲ ਕੌਰ ਨੇ ਦੱਸਿਆ ਕਿ ਸਾਨੂੰ ਲੀਵਰ ਦੀ ਬਿਮਾਰੀ ਤੋਂ ਬਚਣ ਲਈ ਇਸਦੀ ਦੇਖਭਾਲ ਲਈ ਰੋਜਾਨਾ ਸ਼ੈਰ ਕਰਨੀ ਚਾਹੀਦੀ ਹੈ , ਹੇਲਦੀ ਅਤੇ ਘਰੇਲੂ ਭੋਜਨ ਖਾਣਾ ਚਾਹੀਦਾ ਹੈ, ਸ਼ਰਾਬ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ , ਡਾਕਟਰੀ ਸਲਾਹ ਤੋਂ ਬਿਨਾਂ ਦਵਾਈ ਨਹੀ ਲੈਣੀ ਚਾਹੀਦੀ, ਟੀਕਾਕਰਨ ਕਰਵਾਓ (ਜਿਵੇਂ ਹੇਪੇਟਾਇਟਿਸ B ਲਈ), ਲੀਵਰ ਟੈਸਟ ਨਿਯਮਤ ਤੌਰ 'ਤੇ ਕਰਵਾਉਣੇ ਚਾਹੀਦੇ ਹਨ ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਆਪਣੇ ਲੀਵਰ ਦੀ ਸੰਭਾਲ ਲਈ ਕਦਮ ਚੁੱਕੋ – ਨਸ਼ਿਆਂ ਤੋਂ ਦੂਰ ਰਹੋ, ਸਿਹਤਮੰਦ ਭੋਜਨ ਖਾਓ, ਤੇ ਨਿਯਮਤ ਤਰੀਕੇ ਨਾਲ ਸਰੀਰਕ ਕਸਰਤ ਕਰੋ।