ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਟ੍ਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਤੇ
- ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ ਕੱਢਿਆ ਜਾਵੇਗਾ ਮਾਰਚ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ -,22 ਜਨਵਰੀ 2025 - ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਕਿਸਾਨ ਜੱਥੇਬੰਦੀਆ ਦੇ ਆਗੂਆਂ ਵੱਲੋਂ ਆਪਣੇ-ਆਪਣੇ ਇਲਾਕੇ 'ਚ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ 'ਚ ਵੱਧ ਤੋਂ ਵੱਧ ਟਰੈਕਟਰ ਲੈ ਕੇ ਸ਼ਾਮਲ ਹੋਣ ਲਈ ਇਲਾਕੇ ਦੇ ਕਿਸਾਨ ਤੇ ਹੋਰ ਵੀਰਾਂ ਨੂੰ ਸ਼ਾਮਲ ਹੋਣ ਲਈ ਅਪੀਲਾਂ ਕੀਤੀਆ ਜਾ ਰਹੀਆ ਹਨ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਹਲਕੇ 'ਚ ਸਯੁੰਕਤ ਕਿਸਾਨ ਮੋਰਚਾ ਦੇ ਐਡ ਰਜਿੰਦਰ ਸਿੰਘ ਰਾਣਾ ਤੇ ਹੋਰ ਆਗੂਆਂ ਨੇ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਕਿਸਾਨਾਂ ਤੇ ਹੋਰ ਲੋਕਾਂ ਨੂੰ ਪ੍ਰੇਡ 'ਚ ਪੁੱਜਣ ਲਈ ਅਪੀਲ ਕੀਤੀ।
ਰਜਿੰਦਰ ਸਿੰਘ ਰਾਣਾ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ 26 ਜਨਵਰੀ ਨੂੰ ਹੋਣ ਵਾਲਾ ਟ੍ਰੈਕਟਰ ਮਾਰਚ ਦਾਣਾ ਮੰਡੀ ਤੋਂ 12 ਵਜੇ ਸ਼ੁਰੂ ਹੋਵੇਗਾ ਤੇ ਫਿਰ ਇਹ ਮਾਰਚ ਵਾਇਆ ਹੈਬਤਪੁਰ, ਮਸੀਤਾਂ, ਟਿੱਬਾ ਤੋਂ ਹੁੰਦਾ ਹੋਇਆ 3 ਵਜੇ ਸਮਾਪਤ ਹੋਵੇਗਾ। ਉਹਨਾਂ ਦੱਸਿਆ ਕਿ ਮੁੰਡੀ ਮੋੜ, ਮਹਿਰਵਾਲਾ ਤੇ ਫੱਤੂ ਢੀਂਗਾ ਦੇ ਨੇੜਲੇ ਪਿੰਡਾਂ ਦੇ ਕਿਸਾਨ ਗੁਰਦੁਆਰਾ ਨਾਨਕ ਨਿਵਾਸ ਮੰਗੂਪੁਰ ਵਿਖੇ ਇਕੱਠੇ ਹੋ ਕੇ ਵਾਇਆ ਤਲਵੰਡੀ ਚੌਧਰੀਆਂ ਤੇ ਸੁਲਤਾਨਪੁਰ ਲੋਧੀ ਦਾਣਾ ਮੰਡੀ ਪਹੁੰਚਣਗੇ। ਇਸੇ ਤਰ੍ਹਾਂ ਟਿੱਬਾ ਦੇ ਨਜ਼ਦੀਕ ਪਿੰਡਾਂ ਦੇ ਕਿਸਾਨ ਟ੍ਰੈਕਟਰ ਲੈ ਕੇ ਵਾਇਆ ਤਲਵੰਡੀ ਚੌਧਰੀਆਂ ,ਮੰਡ ਇਲਾਕੇ ਦੇ ਕਿਸਾਨ ਟਰੈਕਟਰ ਲੈ ਕੇ ਚੌਂਕ ਤਲਵੰਡੀ ਪੁੱਲ ਤੋਂ ਸ਼ਹੀਦ ਉਧਮ ਸਿੰਘ ਸਮਾਰਕ ਹੁੰਦੇ ਹੋਏ ਦਾਣਾ ਮੰਡੀ ਸੁਲਤਾਨਪੁਰ ਲੋਧੀ ਪਹੁੰਚਣਗੇ।
ਉਨ੍ਹਾਂ ਦੱਸਿਆ ਕਿ ਇਸ ਮਾਰਚ ਦਾ ਮਕਸਦ ਕੇਦਰ ਸਰਕਾਰ ਨੂੰ ਜਗਾਉਣਾ ਹੈ ਤਾਂ ਕਿ ਸਰਕਾਰ ਐਮਐਸਪੀ ਤੇ ਖਰੀਦ ਗਰੰਟੀ ਕਨੂੰਨ ਬਣਾਵੇ ਤੇ ਨਵੇਂ ਬਣਾਏ ਕਿਸਾਨ ਵਿਰੋਧੀ ਕਨੂੰਨ ਰੱਦ ਕਰੇ ਅਤੇ ਕੇਂਦਰ ਸਰਕਾਰ ਵੱਲੋਂ ਖੇਤੀ ਖਰੜੇ ਦੇ ਵਿਰੋਧ ਵਿਚ ਸਮੁੱਚੇ ਦੇਸ਼ ਵਾਂਗ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਵਿੱਚ ਵੀ 26 ਜਨਵਰੀ ਨੂੰ ਤਹਿਸੀਲ ਪੱਧਰ ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ।
ਇਸ ਮੌਕੇ ਸਯੁੰਕਤ ਕਿਸਾਨ ਮੋਰਚਾ ਐਡ ਰਜਿੰਦਰ ਸਿੰਘ ਰਾਣਾ, ਰਘਬੀਰ ਸਿੰਘ ਮਹਿਰਵਾਲਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਅਮਰਜੀਤ ਸਿੰਘ ਟਿੱਬਾ ਐਕਟਿੰਗ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਕਪੂਰਥਲਾ, ਪਰਮਜੀਤ ਸਿੰਘ ਬਾਊਪੁਰ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਪੂਰਥਲਾ, ਧਰਮਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਕਪੂਰਥਲਾ, ਹੁਕਮ ਸਿੰਘ ਨੂਰੋਵਾਲ ਕਿਰਤੀ ਕਿਸਾਨ ਯੂਨੀਅਨ ਪੰਜਾਬ, ਜਸਵਿੰਦਰ ਸਿੰਘ ਮੰਗੂਪੁਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸਰਵਣ ਸਿੰਘ ਕਰਮਜੀਤਪੁਰ ,ਬਲਦੇਵ ਸਿੰਘ ਪੰਜਾਬ ਕਿਸਾਨ ਸਭਾ ਕਪੂਰਥਲਾ, ਦਰਸ਼ਨ ਸਿੰਘ ਹਾਜੀਪੁਰ ਪੰਜਾਬ ਕਿਸਾਨ ਸਭਾ, ਹਰਵੰਤ ਸਿੰਘ ਵਡੈਚ ਨੰਬਰਦਾਰ ਅੱਲਾਦਿੱਤਾ, ਗੁਰਦੇਵ ਸਿੰਘ ਲਵਲੀ, ਸਾਧੂ ਸਿੰਘ ਡੱਲਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਗੁਰਮੀਤ ਸਿੰਘ ਫੌਜੀ ਕਲੋਨੀ, ਬਲਵਿੰਦਰ ਸਿੰਘ ਫੌਜੀ ਕਲੋਨੀ, ਮਲਕੀਤ ਸਿੰਘ ਸੇਚਾਂ, ਪ੍ਰਤਾਪ ਸਿੰਘ ਮੋਮੀ, ਦਿਆਲ ਸਿੰਘ ਦੀਪੇ ਵਾਲ,ਨਿਰਵੈਰ ਸਿੰਘ ਕਰਮਜੀਤ ਪੁਰ,ਸੁੱਚਾ ਸਿੰਘ ਮਿਰਜ਼ਾ ਪੁਰ ,ਅਵਤਾਰ ਸਿੰਘ ਸੈਕਟਰੀ, ਸੁਰਜੀਤ ਸਿੰਘ ਠੱਟਾ,ਮਹਿੰਗਾ ਸਿੰਘ ਠੱਟਾ,ਜਗਜੀਤ ਸਿੰਘ ਬੱਗਾ, ਰੇਸ਼ਮ ਸਿੰਘ ਨੰਬਰਦਾਰ ਬਿਧੀ ਪੁਰ
ਆਦਿ ਵੀ ਹਾਜ਼ਰ ਸਨ।