ਰੋਗੀ ਕਲਿਆਣ ਸੰਮਤੀ ਸਿਵਲ ਹਸਪਤਾਲ ਫਾਜ਼ਿਲਕਾ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ
- ਸਿਵਲ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਸਹੂਲਤਾਂ ਲਈ ਲਏ ਗਏ ਫੈਸਲੇ
ਫਾਜਿਲਕਾ 22 ਜਨਵਰੀ 2025 - ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਵਧੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਜਿਲ੍ਹਾ ਅਤੇ ਸਬ ਡਿਵੀਜ਼ਨ ਹਸਪਤਾਲਾਂ ਵਿਖੇ ਰੋਗੀ ਕਲਿਆਣ ਸੰਮਤੀ ਦੀ ਸਥਾਪਨਾ ਕੀਤੀ ਗਈ ਹੈ, ਜੋ ਸਰਕਾਰ ਵੱਲੋਂ ਪ੍ਰਾਪਤ ਫੰਡਾਂ ਵਿੱਚੋਂ ਮਰੀਜਾਂ ਦੀ ਭਲਾਈ ਲਈ ਲੋਕਲ ਪੱਧਰ ਤੇ ਫੈਸਲੇ ਲੈ ਕੇ ਸਮਾਨ ਮੁਹੱਈਆ ਕਰਵਾ ਸਕਦੀ ਹੈ।
ਇਸ ਰੋਗੀ ਕਲਿਆਣ ਸੰਮਿਤੀ ਸਿਵਲ ਹਸਪਤਾਲ ਫਾਜਿਲਕਾ ਦੀ ਮੀਟਿੰਗ ਮਾਨਯੋਗ ਡਿਪਟੀ ਕਮਿਸ਼ਨਰ—ਕਮ—ਚੇਅਰਪਰਸਨ ਰੋਗੀ ਕਲਿਆਣ ਸੰਮਿਤੀ ਮੈਡਮ ਅਮਰਪ੍ਰੀਤ ਕੌਰ ਦੀ ਪ੍ਰਧਾਨਗੀ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਫਾਜਿਲਕਾ ਵਿਖੇ ਹੋਈ। ਇਸ ਸਮੇਂ ਡਾ ਐਰਿਕ ਸੀਨੀਅਰ ਮੈਡੀਕਲ ਅਫ਼ਸਰ, ਡਾ ਗੁਰਮੀਤ ਸਿੰਘ ਜਿਲ੍ਹਾ ਹੋਮਿਓਪੈਥਿਕ ਮੈਡੀਕਲ ਅਫ਼ਸਰ, ਨਵਦੀਪ ਕੌਰ ਡੀਪੀਓ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਵਿਕਰਮ, ਪ੍ਰਵੀਨ, ਰਿਧਮਪ੍ਰੀਤ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੰਮਿਤੀ ਕੋਲ ਪ੍ਰਾਪਤ ਸੀਮਿਤ ਫੰਡਾਂ ਨੂੰ ਮਰੀਜ਼ਾਂ ਦੀ ਸਹੂਲਤ ਲਈ ਵਰਤਿਆ ਜਾਵੇ ਅਤੇ ਕਿਸੇ ਵੀ ਫੰਡ ਦੀ ਦੁਰਵਰਤੋਂ ਨਾ ਕੀਤੀ ਜਾਵੇ। ਇਸ ਮੀਟਿੰਗ ਵਿੱਚ ਸਿਵਲ ਹਸਪਤਾਲ ਦੇ ਵਾਰਡਾਂ ਲਈ ਹੀਟਰ, ਕੰਬਲ ਤੇ ਮਰੀਜਾਂ ਦੇ ਬੈਠਣ ਲਈ ਕੁਰਸੀਆਂ ਲਗਾਉਣ ਲਈ ਫੈਸਲਾ ਲਿਆ ਗਿਆ।