ਜ਼ਿਲ੍ਹਾ ਪੱਧਰੀ ਆਨਲਾਈਨ ਕੂਈਜ਼ ਮੁਕਾਬਲੇ 19 ਜਨਵਰੀ ਨੂੰ ਕਰਵਾਏ ਜਾਣਗੇ
ਹਰਜਿੰਦਰ ਸਿੰਘ ਭੱਟੀ
- ਸਮੂਹ ਰਜਿਸਟਰਡ ਉਮੀਦਵਾਰਾਂ ਨੂੰ ਆਨਲਾਈ ਕੂਈਜ਼ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ- ਡੀ.ਸੀ. ਮੋਹਾਲੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜਨਵਰੀ, 2025: ਮੁੱਖ ਚੋਣ ਅਫ਼ਸਰ ਪੰਜਾਬ ਸੀ. ਸੀਬਨ ਦੀ ਦੇਖ-ਰੇਖ ਹੇਠ ਰਾਜ ਪੱਧਰੀ ਕੂਇਜ ਮੁਕਾਬਲਿਆਂ ਦੀ ਲੜੀ ਵਿੱਚ 19 ਜਨਵਰੀ ਨੂੰ ਕਰਵਾਏ ਜਾ ਰਹੇ ਆਨ-ਲਾਈਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤਹਿਤ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਭਰਪੂਰ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐੱਸ ਤਿੜਕੇ ਨੇ ਦੱਸਿਆ ਕਿ ਹੁਣ ਤੱਕ ਲਗਪਗ 5000 ਨੌਜਵਾਨ ਵੋਟਰਾਂ ਨੇ ਆਪਣੇ-ਆਪ ਨੂੰ ਲੋਕਤੰਤਰ ਦੀ ਮਜਬੂਤੀ ਲਈ ਹੋ ਰਹੇ ਉਪਰਾਲੇ ਲਈ ਰਜਿਸਟਰਡ ਕੀਤਾ ਹੈ। ਇਸ ਮੁਕਾਬਲੇ ਦੌਰਾਨ ਰਜਿਸਟਰਡ ਵੋਟਰ ਦਿੱਤੇ ਗਏ ਲਿੰਕ https://punjab.indiastatquiz.com/ ਉੱਪਰ ਜਾ ਕੇ 19.01.2025 ਨੂੰ ਹੋਣ ਵਾਲੇ ਕੂਇਜ਼ ਮੁਕਾਬਲੇ ਅਤੇ ਜ਼ਿਲ੍ਹਾ ਵਾਰ ਦਿੱਤੇ ਗਏ ਸਮੇਂ ਅਨੁਸਾਰ ਭਾਗ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੇ ਜੇਤੂਆਂ ਚੋਂ ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਮੋਬਾਇਲ ਫੋਨ ਨਾਲ ਮੁੱਖ ਚੋਣ ਅਫ਼ਸਰ ਵਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਰਾਜ ਪੱਧਰੀ ਜੇਤੂਆਂ ਨੂੰ ਕਰਮਵਾਰ, ਪਹਿਲੇ ਸਥਾਨ ਉਪਰ ਲੈਪਟਾਪ, ਦੂਜੇ ਸਥਾਨ ਉਪਰ ਟੈਬਲੈਟ ਅਤੇ ਤੀਜੇ ਸਥਾਨ ਉਤੇ ਰਹਿਣ ਵਾਲੇ ਉਮੀਦਵਾਰ ਨੂੰ ਸਮਾਰਟ ਵਾਚ ਨਾਲ ਸਨਮਾਨਿਤ ਕੀਤਾ ਜਾਵੇਗਾ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਨੇ ਦਸਿਆ ਕੇ ਜ਼ਿਲ੍ਹੇ ਵਿੱਚ ਹਰ ਪੋਲਿੰਗ ਲੋਕੇਸ਼ਨ ਦੇ ਉੱਤੇ ਰਾਸ਼ਟਰੀ ਵੋਟਰ ਦਿਵਸ ਨੂੰ ਮਨ੍ਹਾ ਕੇ ਵੋਟ ਦੀ ਮਹੱਤਤਾ ਨੂੰ ਦਸਦੇ ਹੋਏ ਆਮ ਵੋਟਰ ਨੌਜਵਾਨਾਂ, ਔਰਤਾਂ, ਦਿਵਿਆਜਨਾਂ ਅਤੇ ਪ੍ਰਵਾਸੀ ਵੋਟਰਾਂ ਨੂੰ ਉਤਸ਼ਾਹਿਤ ਕਰਕੇ ਦੁਨੀਆ ਦੇ ਸਭ ਤੋਂ ਉਤੱਮ ਸੰਵਿਧਾਨ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਵੋਟਰ ਜਾਗਰੂਕਤਾ ਮੁਹਿਮ ਦੇ ਆਈਕਨ ਫਿਲਮੀ ਸਿਤਾਰੇ ਅਤੇ ਖੇਡ ਜਗਤ ਦੀਆਂ ਅਹਿਮ ਸ਼ਖਸ਼ੀਅਤਾਂ ਦਾ ਵਟਰਾਂ ਨੂੰ ਸੰਦੇਸ਼ ਵੀ ਜਾਰੀ ਕੀਤਾ ਜਾਵੇਗਾ ਅਤੇ 17 ਤੋਂ 19 ਸਾਲ ਤੱਕ ਦੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵਾਦ ਵਿਵਾਦ, ਪ੍ਰਸ਼ਨ ਉਤਰੀ ਅਤੇ ਸੱਭਿਆਚਾਰਕ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।