ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.),ਰਾਏਕੋਟ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਵਾ 2 ਲੱਖ ਰੁਪਏ ਦੀਆਂ ਧਾਰਮਿਕ ਪੁਸਤਕਾਂ ਦਾ ਲੰਗਰ ਲਗਾਇਆ ਗਿਆ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,17ਜਨਵਰੀ 2025 - ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਇਤਿਹਾਸਕ ਸਬ-ਡਵੀਜ਼ਨ/ਦੇ ਇਤਿਹਾਸਕ ਸ਼ਹਿਰ ਦੀ ਸਮਾਜ ਸੇਵਾ ਦੇ ਖੇਤਰ 'ਚ ਬਹੁ-ਚਰਚਿਤ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.),ਰਾਏਕੋਟ ਵੱਲੋਂ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਬੀਤੇ ਦਿਨੀਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ -ਬਾਬਾ ਫ਼ਤਹਿ ਸਿੰਘ ਜੀ ਦੀ ਦੇਖ ਰੇਖ ਹੇਠ "ਗੁਰਸ਼ਬਦ" ਦਾ ਲੰਗਰ ਲਗਾਇਆ ਗਿਆ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.), ਰਾਏਕੋਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਮੇਂ ਸਵਾ ਦੋ ਲੱਖ ਰੁਪਏ ਦਾ ਧਾਰਮਿਕ ਸਾਹਿਤ ਮੁਫ਼ਤ ਵੰਡਿਆ ਗਿਆ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.),ਰਾਏਕੋਟ ਦੇ ਸਰਪ੍ਰਸਤ ਤੇ ਪੰਜਾਬ ਸਰਕਾਰ ਦੇ ਖੇਤੀ ਮੰਤਰਾਲਾ(ਖੇਤੀਬਾੜੀ ਵਿਭਾਗ) ਦੇ ਸਾਬਕਾ ਖੇਤੀਬਾੜੀ ਵਿਕਾਸ ਅਫਸਰ P.A.S.-1 (A.D.O.) ਡਾ.ਕਰਵਿੰਦਰ ਸਿੰਘ ਯੂ.ਕੇ(ਰਾਏਕੋਟ ਵਾਲੇ)ਨੇ ਗੱਲਬਾਤ ਦੌਰਾਨ ਸਭ ਸਹਿਯੋਗੀ ਭੈਣ-ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਵਾਹਿਗੁਰੂ ਸਾਹਿਬ ਅੱਗੇ ਅਰਦਾਸ-ਬੇਨਤੀ-ਜੋਦੜੀ ਕਰਦਿਆਂ ਕਿਹਾ ਕਿ ਉਹ ਸਭਨਾਂ ਨੂੰ ਚੜ੍ਹਦੀ ਕਲ੍ਹਾ 'ਚ ਰੱਖਣ/ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ/ਗੁਰਮਤਿ ਅਨੁਸਾਰ ਸ਼ੁਭ-ਭਾਵਨਾਵਾਂ ਪੂਰੀਆਂ ਕਰਨ।
ਡਾ.ਕਰਵਿੰਦਰ ਸਿੰਘ U.K ਨੇ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ/ਪ੍ਰਸਾਰ ਦੀ ਡਿਊਟੀ/ਜ਼ਿੰਮੇਵਾਰੀ ਸਾਰੀਆਂ ਸੰਸਥਾਵਾਂ ਦੀ ਬਣਦੀ ਹੈ ਤਾਂ ਹੀ ਸਾਡਾ ਜੀਵਨ ਸਫ਼ਲਾ ਹੋ ਸਕਦਾ ਹੈ। ਸਾਨੂੰ ਸਮਾਜਿਕ ਜ਼ਿੰਮੇਵਾਰੀਆਂ 'ਚ ਵੀ ਆਪਣੇ ਵਿੱਤ ਅਨੁਸਾਰ/ਹੈਸੀਅਤ ਅਨੁਸਾਰ ਆਪਣਾ ਯੋਗਦਾਨ ਪਾਉਣ ਲਈ ਸੰਜੀਦਾ ਹੋਣਾ ਚਾਹੀਦਾ ਹੈ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਵੱਲੋਂ ਲਗਾਏ ਗਏ ਧਾਰਮਿਕ ਪੁਸਤਕਾਂ ਦੇ ਇਸ ਲੰਗਰ(ਨਿਰਸਵਾਰਥ ਭਾਵਨਾ) ਮੌਕੇ ਹੋਰਨਾਂ ਤੋਂ ਇਲਾਵਾ ਭਾਈ ਫ਼ਕੀਰ ਸਿੰਘ ਦੇਹੜ ਉਰਫ਼ ਭਾਈ ਫ਼ਕੀਰ ਸਿੰਘ ਫੌਜੀ ਕੱਚਾ ਕਿਲ੍ਹਾ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬਿੱਟੂ ਉਰਫ਼ ਬਿੱਟੂ ਪ੍ਰਧਾਨ, ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਅਮਿਤ ਪਾਸੀ ਮੀਤ ਪ੍ਰਧਾਨ, ਮੀਡੀਆ ਸਕੱਤਰ ਐਡਵੋਕੇਟ ਨਵੀਨ ਗੋਇਲ ਮਾਸਟਰ(ਗਰੀਨ ਸਿਟੀ), ਹਰਜੀਤ ਸਿੰਘ ਸਰਾਂ ' ਭੋਲਾ' ਬੀਬੀ ਪਰਮਜੀਤ ਕੌਰ ਰਾਏਕੋਟ-ਬਰ੍ਹਮੀ ਨੇ ਧਾਰਮਿਕ ਪੁਸਤਕਾਂ ਦੇ ਲੰਗਰ ਵਾਲੇ ਸਟਾਲ 'ਤੇ ਤਹਿ-ਦਿਲੋੱ ਸੇਵਾ ਨਿਭਾਈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.),ਰਾਏਕੋਟ ਪਿਛਲੇ ਲੱਗਭਗ 35 ਸਾਲ ਦੇ ਕਰੀਬ(ਲੱਗਭਗ 4 ਦਹਾਕੇ) ਤੋਂ ਸਮਾਜ ਸੇਵਾ ਦੇ ਖੇਤਰ 'ਚ ਆਪਣਾ ਯੋਗਦਾਨ ਪਾਉਂਦਿਆਂ ਨਿਰਸਵਾਰਥ ਤੌਰ 'ਤੇ ਅਨੇਕਾਂ ਕਾਰਜ/ਸ਼ਲਾਘਾਯੋਗ ਕਾਰਜ ਕਰ ਚੁੱਕੀ ਹੈ ਤੇ ਇਹ ਸੰਸਥਾ ਭਵਿੱਖ 'ਚ ਵੀ ਸਮਾਜ-ਸੇਵੀ ਕਾਰਜ ਕਰਨ ਲਈ ਦ੍ਰਿੜ੍ਹ ਸੰਕਲਪ ਹੈ।