← ਪਿਛੇ ਪਰਤੋ
ਦੀਪਕ ਜੈਤੋਈ ਮੰਚ ਦੀ ਮਹੀਨਾਵਰ ਸਾਹਿਤਕ ਬੈਠਕ 19 ਜਨਵਰੀ ਨੂੰ : ਸੁਰਿੰਦਰਪਾਲ ਝੱਖੜਵਾਲਾ
ਮਨਜੀਤ ਢੱਲਾ
ਜੈਤੋ, 17 ਜਨਵਰੀ 2025 - ਇਥੋਂ ਦੀ ਸਰਗਰਮ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ.) ਦੀ ਮਹੀਨਾਵਾਰ ਬੈਠਕ 19 ਜਨਵਰੀ ਨੂੰ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਆਗੂ ਸੁਰਿੰਦਰਪਾਲ ਝੱਖੜਵਾਲਾ ਤੇ ਸੁੰਦਰ ਸਿੰਘ ਬਾਜਾਖਾਨਾ ਨੇ ਦੱਸਿਆ ਕਿ ਇਹ ਬੈਠਕ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਦੁਪਹਿਰ 2 ਵਜੇ ਹੋਵੇਗੀ। ਇਸ ਮੌਕੇ ਮੰਚ ਦੀਆਂ ਭਵਿੱਖ ਦੀਆ ਸਰਗਰਮੀਂਆਂ ਬਾਬਤ ਚਰਚਾ ਕੀਤੀ ਜਾਵੇਗੀ ਅਤੇ ਹਾਜ਼ਰ ਕਵੀਆਂ ਵੱਲੋਂ ਕਲਾਮ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਬੈਠਕ ਵਿਚ ਸ਼ਹਿਲ ਹੋਣ ਦਾ ਸੱਦਾ ਦਿੱਤਾ।
Total Responses : 1070