ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਮੈਡੀਕਲ ਸਹੂਲਤਾਂ ਦੇਣ ਲਈ ਦਿੱਤੇ ਨਿਰਦੇਸ਼
ਪ੍ਰਮੋਦ ਭਾਰਤੀ
ਨੰਗਲ 07 ਸਤੰਬਰ,2025
ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੇ ਜਾਨ ਮਾਲ ਅਤੇ ਪਸ਼ੂ ਧੰਨ ਦੀ ਸੁਰੱਖਿਆਂ ਅਤੇ ਸਿਹਤ ਜਾਂਚ ਲਈ ਮੈਡੀਕਲ ਟੀਮਾਂ ਨੂੰ ਪਿੰਡ ਪਿੰਡ ਭੇਜਿਆ ਜਾ ਰਿਹਾ ਹੈ। ਇਸ ਤੋ ਇਲਾਵਾ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਲੋੜੀਦਾ ਜਰੂਰਤ ਦਾ ਸਮਾਨ ਮੁਹੱਇਆ ਕਰਵਾਉਣ ਲਈ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਪ੍ਰਸਾਸ਼ਨ ਨੂੰ ਵਿਸੇਸ਼ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆਂ ਆਈ.ਏ.ਐਸ ਕਰ ਰਹੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਵਿੱਚ ਲਗਾਤਾਰ ਟੀਮਾ ਪਹੁੰਚ ਰਹੀਆਂ ਹਨ। ਰਿਲੀਫ ਸੈਂਟਰਾਂ ਵਿਚ ਪਹਿਲਾ ਤੋ ਹੀ ਸਹੂਲਤਾਂ ਮੁਹੱਇਆ ਕਰਵਾਈਆ ਹੋਈਆ ਹਨ। ਅੱਜ ਜਿੰਦਵੜੀ, ਸੈਣੀਮਾਜਰਾ, ਬ੍ਰਹਮਪੁਰ ਲੋਅਰ, ਦੜੋਲੀ ਲੋਅਰ, ਪੱਤੀ ਜੀਵਨ ਸਿੰਘ, ਐਲਗਰਾਂ ਸਮੇਤ 6 ਪਿੰਡਾਂ ਵਿੱਚ ਪ੍ਰਸਾਸ਼ਨ ਦੀਆਂ ਟੀਮਾਂ ਪਹੁੰਚੀਆਂ ਹਨ। ਜਿਨ੍ਹਾਂ ਦੇ ਨਾਲ ਮੈਡੀਕਲ ਅਤੇ ਵੈਟਨਰੀ ਡਾਕਟਰਾਂ ਦੀਆਂ ਟੀਮਾਂ ਵੀ ਮੋਜੂਦ ਹਨ। ਪ੍ਰਭਾਵਿਤ ਖੇਤਰਾਂ ਵਿਚ ਲਗਾਤਾਰ ਜਾਂਚ ਕਰਕੇ ਲੋਕਾਂ ਨੂੰ ਲੋੜੀਦੀ ਦਵਾਈ ਅਤੇ ਸੁਰੱਖਿਅਤ ਰਹਿਣ ਦੇ ਤਰੀਕੇ ਦੱਸੇ ਜਾ ਰਹੇ ਹਨ। ਲੋੜਵੰਦ ਲੋਕਾਂ ਵੱਲੋਂ ਜੋ ਜਰੂਰਤ ਦਾ ਸਮਾਨ ਮੰਗਿਆ ਜਾ ਰਿਹਾ ਹੈ, ਉਹ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੋਰ ਵਿਭਾਗਾ ਵੱਲੋਂ ਬਿਜਲੀ ਸਪਲਾਈ ਬਹਾਲ ਕਰਨਾ, ਗੰਦੇ ਪਾਣੀ ਦੀ ਨਿਕਾਸੀ, ਸਾਫ ਪੀਣ ਵਾਲਾ ਪਾਣੀ, ਸਫਾਈ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਹਰ ਪਿੰਡ ਵਿਚ ਟੀਮਾ ਪਹੁੰਚਣਗੀਆਂ ਅਤੇ ਆਮ ਵਰਗੇ ਹਾਲਾਤ ਹੋਣ ਤੱਕ ਲੋਕਾਂ ਨੂੰ ਹਰ ਤਰਾਂ ਦੀ ਸਹੂਲਤ ਮਿਲੇਗੀ।