ਭਗਵੰਤ ਮਾਨ ਦੀ ਸਿਹਤ ਅਤੇ ਸਿਆਸੀ ਅਟਕਲਾਂ ਬਾਰੇ ਸਿਸੋਦੀਆ ਦਾ ਵੱਡਾ ਬਿਆਨ, ਫੋਰਟਿਸ ਹਸਪਤਾਲ ਦੀ ਫੇਰੀ ਤੋਂ ਬਾਅਦ (ਵੇਖੋ ਵੀਡੀਓ)
ਚੰਡੀਗੜ੍ਹ, 6 ਸਤੰਬਰ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ੍ਹ ਦੇ ਮੋਹਾਲੀ ਦੇ ਫੋਰਟਿਸ ਹਪਸਤਾਲ ਵਿਖੇ ਦਾਖ਼ਲ ਹਨ। ਭਗਵੰਤ ਮਾਨ ਦਾ ਹਾਲ-ਚਾਲ ਜਾਨਣ ਵਾਸਤੇ ਅੱਜ ਮਨੀਸ਼ ਸਿਸੋਦੀਆ ਪਹੁੰਚੇ। ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਕਹਿਣ ਦੀ ਕੋਸਿਸ਼ ਕੀਤੀ ਕਿ, ਭਗਵੰਤ ਮਾਨ ਹੀ ਪੰਜਾਬ ਦੇ ਮੁੱਖ ਮੰਤਰੀ ਰਹਿਣਗੇ, ਨਾਲ ਹੀ ਉਨ੍ਹਾਂ ਕਿਹਾ ਕਿ ਜਲਦੀ ਹੀ ਸੀਐੱਮ ਮੈਦਾਨ ਵਿੱਚ ਹੋਣਗੇ।
ਸਿਸੋਦੀਆ ਨੇ ਕਿਹਾ ਕਿ ਭਗਵੰਤ ਮਾਨ ਕੱਲ੍ਹ ਨਾਲੋਂ ਠੀਕ ਨੇ, ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਭਾਵੇਂ ਹੀ ਹਸਪਤਾਲ ਵਿੱਚ ਨੇ, ਪਰ ਉਨ੍ਹਾਂ ਦੀ ਰੂਹ ਪੰਜਾਬ ਵਿੱਚ ਹੈ। ਸਿਸੋਦੀਆ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਭਗਵੰਤ ਮਾਨ ਮੈਦਾਨ ਵਿੱਚ ਹੋਣਗੇ। ਆਪਣੇ ਬਿਆਨ ਵਿੱਚ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਬੈਠ ਕੇ ਹੀ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਅਤੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।