Education Breaking: ਵਿਸ਼ਵ ਦੀ ਪਹਿਲੀ ਮੁਫਤ ਵਿਦਿਅਕ ਯੂਨੀਵਰਸਿਟੀ ਖੁੱਲੇਗੀ ਸ੍ਰੀ ਅਨੰਦਪੁਰ ਸਾਹਿਬ
ਉੱਗੇ ਸਮਾਜ ਸੇਵੀ ਡਾਕਟਰ ਐਸ ਪੀ ਸਿੰਘ ਉਬਰਾਏ ਦਾ ਸਮਾਜ ਭਲਾਈ ਕਰਜਾ ਵਿੱਚ ਬਹੁਤ ਵੱਡਾ ਯੋਗਦਾਨ :- ਡਾਕਟਰ ਸਰਬਜਿੰਦਰ ਸਿੰਘ
ਚੋਵੇਸ਼ ਲੁਟਾਵਾ
ਸ੍ਰੀ ਅਨੰਦਪੁਰ ਸਾਹਿਬ 5 ਸਤੰਬਰ 2025- ਭਾਈ ਘਨਈਆ ਜੀ ਦੀਆਂ ਸੇਵਾਵਾਂ ਤੋਂ ਸਿੱਖ ਲੈਂਦੇ ਹੋਏ ਜੇਕਰ ਪੰਜਾਬ ਦੇ ਵਿੱਚ ਸੱਚੀ ਸੁੱਚੀ ਨਿਰਪੱਖ ਸੇਵਾ ਕਰਨ ਵਾਲਿਆ ਵਿੱਚ ਡਾਕਟਰ ਸੁਰਿੰਦਰ ਸਿੰਘ ਐਸਪੀ ਸਿੰਘ ਉਬਰਾਏ ਦਾ ਨਾਮ ਸਾਰਿਆਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ, ਕਿਉਂਕਿ ਚਾਹੇ ਉਹ ਰਿਸ਼ਤਿਆਂ ਵਿੱਚ ਗੂੜਤਾ ਨਿਭਾਉਣ ਦੀ ਗੱਲ ਹੋਵੇ ਭਾਵਨਾਵਾਂ ਵਾਲੇ ਰਿਸ਼ਤਿਆਂ ਦੀਆਂ ਨਾਰਾਜ਼ਗੀਆਂ ਨੂੰ ਦੂਰ ਕਰਨ ਦੀ ਗੱਲ ਰੋਸ ਤੇ ਰੋਹ ਨਾਲ ਭਰੀਆਂ ਹੋਈਆਂ, ਅੱਖਾਂ ਦੇ ਹੰਜੂ ਮਿਟਾਉਣ ਦੀ ਗੱਲ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੇਬਸ ਹੋਏ ਪੰਜਾਬੀਆਂ ਨੂੰ ਮੁੜ ਵਤਨ ਘਰ ਵਾਪਸੀ ਦੀ ਗੱਲ ਅਤੇ ਬੇਸਹਾਰਾ ਦਾ ਸਹਾਰਾ ਬਣ ਕੇ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਸੇਵਾ ਕਰਨ ਦੀ ਗੱਲ ਵਿੱਚ ਜੇਕਰ ਪੰਜਾਬ ਵਿੱਚੋਂ ਪਹਿਲਾਂ ਨਾਂ ਆਉਂਦਾ ਹੈ ਤਾਂ ਡਾਕਟਰ ਸੁਰਿੰਦਰ ਪਾਲ ਸਿੰਘ ਉਬਰਾਏ ਦਾ ਨਾਮ ਪਹਿਲਾ ਆਉਂਦਾ ਹੈ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੂਝਵਾਨ ਅੱਤ ਗਰੀਬੀ ਦੇ ਵਿੱਚੋਂ ਉੱਠੇ ਹੋਏ ਡਾਕਟਰ ਐਸ ਪੀ ਸਿੰਘ ਉਬਰਾਏ ਆਪਣੀ ਸਲਾਨਾ ਇਨਕਮ ਵਿੱਚੋਂ 97 ਕਰੋੜ ਰੁਪਏ ਲੋੜਵੰਦ ਭਲਾਈ ਕਾਰਜਾਂ ਲਈ ਖਰਚ ਕਰਦੇ ਹਨ।
ਬਚਪਨ ਤੋਂ ਜਵਾਨੀ ਵੱਲ ਵੱਧਦੇ ਹੋਏ ਸੁਰਿੰਦਰ ਪਾਲ ਸਿੰਘ ਨੇ ਆਪਣੇ ਪਰਿਵਾਰ ਤੋਂ ਕੋਈ ਮਦਦ ਨਾਲ ਲੈਂਦੇ ਹੋਏ ਸੁੰਦਰ ਨਗਰ ਵਿਖੇ ਵੱਡੇ ਪੱਥਰਾਂ ਦੀ ਰੋੜੀ ਕੁੱਟ ਕੇ ਆਪ ਮਿਹਨਤ ਕਰਕੇ ਆਪਣੇ ਕਾਰੋਬਾਰ ਨੂੰ ਸੈੱਟ ਕੀਤਾ ਅਤੇ ਅੱਜ ਦਬਈ ਵਿਖੇ ਉਹਨਾਂ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ, ਜਿਸ ਵਿੱਚ ਉਹ ਆਪਣੇ ਘਰ ਦੇ ਨਾਲ ਨਾਲ ਹਜ਼ਾਰਾਂ ਹੀ ਪਰਿਵਾਰ ਦੇ ਘਰ ਚਲਾ ਰਹੇ ਹਨ ਤੇ ਹੁਣ ਬੀਤੇ ਕੁਝ ਸਾਲਾਂ ਤੋਂ ਇਤਿਹਾਸਿਕ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਰਿਸਰਚ ਸੈਂਟਰ ਖੋਲ ਕੇ ਵਿਦਿਅਕ ਯੋਗਤਾ ਵਾਲੇ ਕੋਰਸ ਚਲਾ ਰਹੇ ਹਨ, ਜਿੱਥੇ ਵਿਦਿਆਰਥੀ ਮੁਫਤ ਵਿਦਿਆ ਪ੍ਰਾਪਤ ਕਰਕੇ ਆਪਣੇ ਕੰਮ ਕਰ ਰਹੇ ਹਨ, ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਸ਼ਵ ਪ੍ਰਸਿੱਧ ਮੁਫਤ ਯੂਨੀਵਰਸਿਟੀ ਖੁੱਲ ਰਹੀ ਹੈ, ਜਿਸ ਦੇ ਲਈ 34 ਏਕੜ ਜਮੀਨ ਖਰੀਦ ਲਈ ਗਈ ਹੈ ਅਤੇ ਯੂਨੀਵਰਸਿਟੀ ਦਾ ਨੀ ਪੱਥਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਰੱਖਿਆ ਗਿਆ ਇਹ ਜਾਣਕਾਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਰਬਜਿੰਦਰ ਸਿੰਘ ਵੱਲੋਂ ਦਿੱਤੀ ਗਈ ਜੋ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਕਰੀਬੀ ਦੋਸਤ ਵੀ ਹਨ। ਉਹਨਾਂ ਦੱਸਿਆ ਕਿ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਵਿੱਚੋਂ ਸ੍ਰੀ ਆਨੰਦਪੁਰ ਸਾਹਿਬ ਦੀ ਇਹ ਯੂਨੀਵਰਸਿਟੀ ਬਿਲਕੁਲ ਮੁਫਤ ਹੋਵੇਗੀ ਜਿਸ ਵਿੱਚ ਵਿਦਿਆਰਥੀਆਂ ਨੂੰ ਵਿਦਿਅਕ ਖੇਤਰ ਵਿੱਚੋਂ ਸਾਰੀਆਂ ਹੀ ਕੋਰਸ ਗਰੈਜੂਏਸ਼ਨ ਪੋਸਟ ਗਰੈਜੂਏਸ਼ਨ ਅਤੇ ਪੀਐਚਡੀ ਦੇ ਕੋਰਸ ਬਿਲਕੁਲ ਮੁਫਤ ਕਰਵਾਏ ਜਾਣਗੇ।