ਭਾਜਪਾ ਆਗੂ ਗੁਰਦਰਸ਼ਨ ਸੈਣੀ ਨੇ ਅਸ਼ਵਨੀ ਸ਼ਰਮਾ ਦੇ ਭਰਾ ਦੇ ਦੇਹਾਂਤ 'ਤੇ ਪ੍ਰਗਟਾਇਆ ਅਫ਼ਸੋਸ
ਪਠਾਨਕੋਟ ਵਿੱਚ ਸੈਣੀ ਹੜ੍ਹ ਪੀੜਿਤਾਂ ਲਈ ਰਸਦ ਪਾਣੀ ਦਾ ਟਰੱਕ ਵੀ ਭੇਟ ਕਰਕੇ ਆਏ
ਪਠਾਨਕੋਟ 6 ਸਤੰਬਰ, 2025- ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਅੱਜ ਪੰਜਾਬ ਭਾਜਪਾ ਦੇ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਅਫ਼ਸੋਸ ਕਰਨ ਲਈ ਪਠਾਨਕੋਟ ਪੁੱਜੇ। ਦੱਸ ਦਈਏ ਕਿ ਸ਼ਰਮਾ ਦੇ ਭਰਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ।
ਸੈਣੀ ਨੇ ਕਿਹਾ ਕਿ, ਅਸ਼ਵਨੀ ਸ਼ਰਮਾ ਦੇ ਭਰਾ ਦਾ ਦੁਨੀਆ ਤੋਂ ਚਲੇ ਜਾਣਾ, ਪਰਿਵਾਰ ਲਈ ਬਹੁਤ ਦੁਖ਼ਾਂਤ ਹੈ ਅਤੇ ਵੱਡਾ ਘਾਟਾ ਹੈ, ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਦੱਸਣਾ ਬਣਦਾ ਹੈ ਕਿ ਗੁਰਦਰਸ਼ਨ ਸੈਣੀ ਜਦੋਂ ਡੇਰਾਬਸੀ ਤੋਂ ਚੱਲੇ ਤਾਂ, ਉਹ ਟਰੱਕ ਭਰ ਕੇ ਰਸਦ ਪਾਣੀ ਵੀ ਹੜ੍ਹ ਪੀੜ੍ਹਤ ਵਾਸਤੇ ਲੈ ਗਏ। ਉਨ੍ਹਾਂ ਨੇ ਜਿੱਥੇ ਹੜ੍ਹ ਪੀੜ੍ਹਤਾਂ ਨੂੰ ਉੱਥੇ ਰਸਦ ਪਾਣੀ ਵੰਡਿਆ, ਨਾਲ ਹੀ ਲੋਕਾਂ ਨੂੰ ਭਰੋਸਾ ਦਿੱਤਾ ਕਿ, ਉਨ੍ਹਾਂ ਵੱਲੋਂ ਹਰ ਸੰਭਵ ਮਦਦ ਹੜ੍ਹ ਪੀੜ੍ਹਤਾਂ ਦੀ ਅੱਗੇ ਵੀ ਕੀਤੀ ਜਾਵੇਗੀ।