ਟੈਸਲਾ ਨੇ ਭਾਰਤ ’ਚ ਡਲੀਵਰ ਕੀਤੀ ਪਹਿਲੀ ਕਾਰ, ਪੜ੍ਹੋ ਕੌਣ ਹੈ ਖਰੀਦਦਾਰ
ਬਾਬੂਸ਼ਾਹੀ ਨੈਟਵਰਕ
ਮੁੰਬਈ, 6 ਸਤੰਬਰ, 2025: ਐਲਨ ਮਸਕ ਦੀ ਕੰਪਨੀ ਟੈਸਲਾ ਨੇ ਭਾਰਤ ਵਿਚ ਆਪਣੀ ਪਹਿਲੀ ਕਾਰ ਦੀ ਡਲੀਵਰੀ ਕੀਤੀ ਹੈ। ਇਹ ਕਾਰ ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਇਕ ਨੇ ਖਰੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੋਤੇ ਨੂੰ ਇਹ ਕਾਰ ਗਿਫਟ ਕਰਨਗੇ ਤੇ ਕਾਰ ਖਰੀਦਣ ਪਿੱਛੇ ਉਹਨਾਂ ਦਾ ਮਕਸਦ ਲੋਕਾਂ ਨੂੰ ਇਲੈਕਟ੍ਰਿਕ ਗੱਡੀਆਂ ਪ੍ਰਤੀ ਜਾਗਰੂਕ ਕਰਨਾ ਹੈ।