ਹੜ੍ਹਾਂ ਦੀ ਮਾਰ: ਭੈਣ-ਭਰਾ ਦੀ ਡੁੱਬਣ ਕਾਰਨ ਮੌਤ
ਪਾਣੀ ਵਿੱਚ ਡੁੱਬਣ ਨਾਲ ਸਕੇ ਭੈਣ ਭਰਾਵਾਂ ਦੀ ਹੋਈ ਮੌਤ
ਇਹ ਹੜ੍ਹ ਦਾ ਪਾਣੀ ਕਾਲ ਬਣ ਕੇ ਬਹੁੜਿਆ ਇਸ ਪਰਿਵਾਰ ਲਈ
ਘਰ ਤੋਂ ਦਵਾਈ ਲੈਣ ਗਏ ਸਨ ਦੋਨੋਂ ਭੈਣ ਭਰਾ
ਪਰਿਵਾਰ ਨੂੰ ਕੀ ਪਤਾ ਸੀ ਕਿ ਸਦਾ ਲਈ ਚਲੇ ਜਾਣਗੇ ਉਹਨਾਂ ਦੇ ਬੱਚੇ
ਘਰੇ ਮਾਪੇ ਉਡੀਕਦੇ ਰਹਿ ਗਏ ਪਰ ਦੋਨੋਂ ਭੈਣ ਭਰਾ ਵਾਪਸ ਨਹੀਂ ਆਏ
ਮੌਕੇ ਤੇ ਪਹੁੰਚੇ ਹਲਕੇ ਦੇ ਹਲਕਾ ਵਿਧਾਇਕ
ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 6 ਸਤੰਬਰ 2025- ਜਿਲਾ ਕਪੂਰਥਲਾ ਦੇ ਫਗਵਾੜਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਫਗਵਾੜਾ ਦੇ ਪਿੰਡ ਦੁੱਗਾ ਦੇ ਨਜ਼ਦੀਕ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਇਲਾਕੇ ਵਿੱਚ ਹੜ ਆਇਆ ਹੋਇਆ ਹੈ ਇਸ ਹੜ੍ਹ ਨਾਲ ਜਮਾਂ ਖੇਤਾਂ ਦੇ ਪਾਣੀ ਵਿੱਚ ਡੁੱਬ ਕੇ ਸਕੇ ਭੈਣ ਭਰਾ ਦੀ ਮੌਤ ਹੋ ਗਈ ਜਿਨਾਂ ਦੀ ਪਹਿਚਾਨ ਸੰਜੀਵ ਕੁਮਾਰ ਅਤੇ ਪ੍ਰੀਤੀ ਨਿਵਾਸੀ ਉੱਚਾ ਪਿੰਡ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਬਲਰਾਮ ਕੁਮਾਰ ਨੇ ਦੱਸਿਆ ਕਿ ਸੰਜੀਵ ਕੁਮਾਰ ਅਤੇ ਪ੍ਰਿਤੀ ਦਵਾਈ ਲੈਣ ਲਈ ਘਰ ਤੋਂ ਕਰੀਬ 12 ਵਜੇ ਪਿੰਡ ਰਾਣੀਪੁਰ ਗਏ ਸਨ ਜਦੋਂ ਉਹ ਪਿੰਡ ਦੁੱਗਾ ਦੇ ਕੋਲ ਗਏ ਉਹਨਾਂ ਦੇ ਸਾਈਕਲ ਦਾ ਬੈਲਂਸ ਵਿਗੜ ਗਿਆ ਅਤੇ ਦੋਵੇਂ ਖੇਤਾਂ ਦੇ ਪਾਣੀ ਵਿੱਚ ਡੁੱਬ ਗਏ ।
ਆਸ ਪਾਸ ਦੇ ਲੋਕ ਮੌਕੇ ਤੇ ਇਕੱਠੇ ਹੋਏ ਅਤੇ ਇਲਾਕਾ ਨਿਵਾਸੀਆਂ ਨੇ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਤਾਂ ਦੋਨਾਂ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦਿਆਂ ਹੀ ਮੌਕੇ ਤੇ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਪਹੁੰਚੇ । ਉਹਨਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਘਟਨਾ ਨੂੰ ਮੰਦਭਾਗਾ ਆਖਿਆ। ਆਸ ਪਾਸ ਦੇ ਲੋਕਾਂ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ । ਮੌਕੇ ਤੇ ਪੁੱਜੀ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਏ ਐਸ ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।