ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਤ੍ਰਪਾਲਾਂ ਮੁਹੱਈਆ ਕਰਾਈਆਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 7 ਸਤੰਬਰ,2025
ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਹਨ ਅਤੇ ਲੋਕ ਲਗਾਤਾਰ ਕੰਮਾਂ ਤੋਂ ਵਿਹਲੇ ਘਰਾਂ ਦੇ ਵਿੱਚ ਬੰਦ ਹਨ, ਕਿਉਂਕਿ ਕੰਮ ਕਾਰ ਬੰਦ ਹਨ । ਸ਼੍ਰੀ ਗੁਰੂ ਰਵਿਦਾਸ ਸੇਨਾ ਦੀ ਸਮੁੱਚੀ ਟੀਮ ਅਤੇ NRi ਵੀਰਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਤ੍ਰਪਾਲਾਂ ਮੁਹੱਈਆ ਕਰਾਈਆਂ ਗਈਆਂ । ਜਿਸ ਦੇ ਨਾਲ ਇਹਨਾਂ ਲੋਕਾਂ ਨੂੰ ਮਾੜੀ ਮੋਟੀ ਰਾਹਤ ਮਿਲ ਸਕੇ। ਇਹ ਸੇਵਾ ਨਵਾਂ ਸ਼ਹਿਰ ਗੁਜਰਪੁਰ ਮਹੱਲਾ, ਰਾਹੋ,ਗੜੀ ਉਦੋਵਾਲ, ਸਲੋਹ, ਸੁਨਾਵਾ,ਚੌੜਾ ਵਿਖੇ ਕੀਤੀ ਗਈ ਇਸ ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸੇਨਾ ਦੇ ਸੂਬਾ ਪ੍ਰਧਾਨ ਸ਼੍ਰੀ ਦਿਲਬਰ ਸਿੰਘ ਜੀ, ਸੀਨੀਅਰ ਮੀਤ ਪ੍ਰਧਾਨ ਹਰਭਜਨ ਚੌਧਰੀ ਜੀ ਜਨਰਲ ਸਕੱਤਰ ਪੰਜਾਬ ਇੰਜੀਨੀਅਰ ਸ੍ਰੀ ਲਵ ਕੁਮਾਰ ,ਗੁਰਪ੍ਰੀਤ ਸਿੰਘ ,ਜੀਣਾ ਫੌਜੀ,ਗੁਰਪ੍ਰੀਤ ਸਿੰਘ,ਮਨੀ,ਗੁਰਵਿੰਦਰ ਸਿੰਘ ਲਵਪ੍ਰੀਤ ਸਿੰਘ ਹਾਜ਼ਰ ਰਹੇ