ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਤੇ ਟੀਮ ਜਸਵਿੰਦਰ ਭੱਲਾ ਨੇ ਮੰਡ ਬਾਊਪੁਰ ਵਿਖੇ ਰਾਹਤ ਸਮੱਗਰੀ ਵੰਡੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 7 ਸਤੰਬਰ 2025 -ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਉੱਘੇ ਕਾਮੇਡੀਅਨ ਤੇ ਅਦਾਕਾਰ ਸਵ. ਜਸਵਿੰਦਰ ਭੱਲਾ ਦੀ ਟੀਮ ਨੇ ਹੜ ਪ੍ਰਭਾਵਿਤ ਪਿੰਡਾਂ ਮੰਡ ਬਾਊਪੁਰ ਅਤੇ ਸਾਂਗਰਾ ਦਾ ਕਿਸ਼ਤੀ ਵਿੱਚ ਸਵਾਰ ਹੋ ਕੇ ਦੌਰਾ ਕਰਦਿਆਂ ਲੋਕਾਂ ਦਾ ਹਾਲ ਚਾਲ ਜਾਣਿਆ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣਕਾਰੀ ਲਈ।ਇਸ ਮੌਕੇ ਬਾਲ ਮੁਕੰਦ ਸ਼ਰਮਾ ਅਤੇ ਪੁਖਰਾਜ ਭੱਲਾ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਔਖੀ ਘੜੀ ਵਿੱਚ ਅਸੀਂ ਆਪਣੇ ਪੰਜਾਬੀਆਂ ਦਾ ਸਾਥ ਦੇਈਏ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਕਰੋਪੀ ਨਾਲ ਮੰਡ ਖੇਤਰ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੜ ਪੀੜਤਾਂ ਲਈ ਰਾਸ਼ਨ ਦਾ ਪ੍ਰਬੰਧ ਕਰੇਗਾ।ਇਸ ਮੌਕੇ ਉਨ੍ਹਾਂ ਨੇ ਰੋਜਾਨਾ ਵਰਤੋਂ ਵਿੱਚ ਆਉਣ ਵਾਲਾ ਸਾਮਾਨ ਵੀ ਵੰਡਿਆ| ਇਸ ਮੌਕੇ ਸਵਰਗਵਾਸੀ ਜਸਵਿੰਦਰ ਭੱਲਾ ਦੀ ਪੁੱਤਰੀ ਜੀਨੂੰ ਭੱਲਾ, ਨੂੰਹ ਦੀਸ਼ੂ ਭੱਲਾ ,ਪੰਜਾਬ ਟਾਊਨ ਪਲੈਨਿੰਗ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਐਮ.ਐਸ. ਔਜਲਾ, ਕਾਮੇਡੀਅਨ ਦੀਪਕ ਰਾਜਾ,ਨਵਦੀਪ ਸਿੰਘ ਸੂਜੋਕਾਲੀਆ,ਐਸ ਡੀ ਐਮ ਅਲਕਾ ਕਾਲੀਆ, ਡੀ ਐਸ ਪੀ ਹਰਗੁਰਦੇਵ ਸਿੰਘ ਜੰਮੂ ਆਦਿ ਹਾਜ਼ਰ ਸਨ।