ਕੁਝ ਦਿਨ ਪਹਿਲਾਂ ਡਿੱਗ ਗਈ ਛੱਤ, ਪਰਿਵਾਰ ਸਹਿਮ ਦੇ ਮਾਹੌਲ ਵਿੱਚ ਰਾਤਾਂ ਕੱਟਣ ਲਈ ਮਜਬੂਰ
ਰੋਹਿਤ ਗੁਪਤਾ
ਗੁਰਦਾਸਪੁਰ , 10 ਅਗਸਤ 2025 : ਜ਼ਿਲਾ ਗੁਰਦਾਸਪੁਰ ਦੇ ਪਿੰਡ ਬੋਦੇ ਦੀ ਖੂਹੀ ਦੇ ਇੱਕ ਪਰਿਵਾਰ ਦੀ ਹਾਲਤ ਬਰਸਾਤਾਂ ਨੇ ਬੇਹਦ ਮਾੜੀ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਘਰ ਦੇ ਇੱਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਜਿਸ ਕਾਰਨ ਇੱਕ ਨੌਜਵਾਨ ਪਰਿਵਾਰਕ ਮੈਂਬਰ ਦੇ ਸੱਟਾਂ ਵੀ ਲੱਗੀਆਂ। ਘਰ ਵਿੱਚ ਰਸੋਈ ਵੀ ਨਹੀਂ ਹੈ ਖੁੱਲ੍ਹੇ ਆਸਮਾਨ ਥੱਲੇ ਖਾਣਾ ਬਣਦਾ ਹੈ ਅਤੇ ਹੁਣ ਦੁਕਾਨ ਦੀ ਛੱਤ ਦਾ ਬਾਕੀ ਹਿੱਸਾ ਵੀ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਅਜੇ ਇਹ ਵਿੱਚ ਪਰਿਵਾਰ ਸਮਾਜ ਸੇਵੀਆਂ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਇਸ ਗਰੀਬ ਪਰਿਵਾਰ ਦੇ ਮੁਖੀ ਯਸ਼ਪਾਲ ਨੇ ਦੱਸਿਆ ਕਿ ਉਸਦੇ ਪਰਿਵਾਰ ਵਿੱਚ ਚਾਰ ਲੋਕ ਹਨ ।ਬਰਸਾਤ ਦੇ ਕਾਰਨ ਇਸ ਦੇ ਘਰ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਹੈ ਤੇ ਜਦੋਂ ਛੱਤ ਦਾ ਕੁਝ ਹਿੱਸਾ ਡਿੱਗਾ ਤੇ ਉਸਦੇ ਬੇਟੇ ਦੇ ਸੱਟਾਂ ਵੀ ਲੱਗੀਆਂ ਬਾਕੀ ਦਾ ਹਿੱਸਾ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਬਰਸਾਤ ਦਾ ਮੌਸਮ ਹੈ ਤੇ ਛੱਤ ਬਹੁਤ ਕਮਜ਼ੋਰ ਹੈ। ਕਿਸੇ ਵੇਲੇ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਪਰ ਸਾਨੂੰ ਕੋਈ ਵੀ ਸਰਕਾਰੀ ਮਦਦ ਨਹੀਂ ਮਿਲੀ । ਸਾਡਾ ਛੱਤ ਥੱਲੇ ਸੋਣਾ ਬਹੁਤ ਰਿਸਕੀ ਹੈ ਦੇ ਘਰ ਵਿੱਚ ਕੋਈ ਰਸੋਈ ਵੀ ਨਹੀਂ ਉਸੇ ਜਗ੍ਹਾ ਤੇ ਹੀ ਅਸੀਂ ਖਾਣਾ ਬਣਾਉਂਦੇ ਹਾਂ ਸਾਡਾ ਇਸ ਘਰ ਦੇ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ ਪਿੰਡ ਵਿੱਚ ਵੀ ਸਾਡੀ ਕੋਈ ਮਦਦ ਨਹੀਂ ਕਰ ਰਿਹਾ।