ਸਾਉਣ ਮਹੀਨੇ ਦੇ ਐਤਵਾਰ ਨੂੰ ਹੀ ਬਣਾਉਂਦੇ ਹਨ ਹਲਵਾਈ ਇਸ ਮਿਠਾਈ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ, 10 ਅਗਸਤ 2025 - ਸਾਉਣ ਦੇ ਮਹੀਨੇ ਵਿੱਚ ਇੱਕ ਅਜਿਹੀ ਮਿਠਾਈ ਬਾਜ਼ਾਰ ਵਿੱਚ ਵੇਖਣ ਨੂੰ ਮਿਲਦੀ ਹੈ ਜਿਹੜੀ ਕੁਝ ਹੀ ਦਿਨ ਰਹਿੰਦੀ ਹੈ, ਜ਼ਿਆਦਾ ਤੋਂ ਜ਼ਿਆਦਾ ਸਾਉਣ ਦੇ ਪੂਰੇ ਮਹੀਨੇ ਵਿੱਚ ਹੀ ਇਹ ਮਿਠਾਈ ਕੁਝ ਹਲਵਾਈਆਂ ਦੀ ਦੁਕਾਨਾਂ ਤੇ ਵੇਖਣ ਨੂੰ ਮਿਲਦੀ ਹੈ। ਮਾਲਪੂੜੇ ਨਾਲ ਮਿਲਦੀ ਜੁਲਦੀ ਅੰਦਰਸੇ ਨਾਂ ਦੀ ਇਹ ਮਿਠਾਈ ਬਣਾਉਣ ਵਾਲੇ ਬਹੁਤ ਹੀ ਘੱਟ ਕਾਰੀਗਰ ਹਨ । ਇਸ ਨੂੰ ਬਣਾਉਣ ਵਾਲੇ ਇੱਕ ਕਾਰੀਗਰ ਵਿਨੇ ਕੁਮਾਰ ਜੋ ਤਿੰਨ ਪੀੜੀਆਂ ਤੋਂ ਇਹ ਮਿਠਾਈ ਬਣਾਉਂਦੇ ਆ ਰਹੇ ਹਨ ਦੱਸਦੇ ਹਨ ਕਿ ਸਾਉਣ ਦੇ ਹਰ ਇਤਵਾਰ ਨੂੰ ਉਹ ਇਹ ਮਿਠਾਈ ਬਣਾਉਂਦੇ ਹਨ ਅਤੇ ਅੱਜ ਇਸ ਦਾ ਆਖਰੀ ਇਤਵਾਰ ਹੈ।
ਜਦੋਂ ਇਹ ਮਿਠਾਈ ਬਣਾਉਣ ਵਾਲੇ ਦੁਕਾਨਦਾਰ ਵਿਨੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੇ ਪਿਤਾ ਦਾਦਾ ਵੀ ਇਹ ਮਿਠਾਈ ਬਣਾਉਂਦੇਸੀ 100 ਸਾਲ ਤੋਂ ਵੱਧ ਅੰਦਰਸੇ ਬਣਾਉਂਦਿਆਂ ਉਹਨਾਂ ਨੂੰ ਹੋ ਗਏ ਹਨ । ਇਹ ਮਿਠਾਈ ਬਣਾਉਣ ਵਿੱਚ ਕਰੀਬ 15 ਦਿਨ ਲੱਗ ਜਾਂਦੇ ਹਨ ਕਿਉਂਕਿ ਇਸ ਦੀ ਤਿਆਰੀ ਪਹਿਲਾਂ ਹੀ ਕਰਨੀ ਪੈਂਦੀ ਹੈ।ਇਹ ਕੇਵਲ ਚਾਵਲ ਅਤੇ ਚੀਨੀ ਦੀ ਬਣਦੀ ਹੈ। ਚੌਲਾਂ ਨੂੰ ਪੀਸ ਕੇ ਤਿੰਨ ਚਾਰ ਦਿਨ ਖੰਡ ਦੀ ਚਾਹਨੀ ਵਿੱਚ ਰੱਖਣਾ ਪੈਂਦਾ ਹੈ। ਜੋ ਲੋਕ ਬਟਾਲਾ ਦੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਉਹ ਬੜੇ ਚਾਅ ਦੇ ਨਾਲ ਇਹ ਮਿਠਾਈ ਮੰਗਵਾਉਂਦੇ ਨੇ ਅਤੇ ਇਹ ਮਿਠਾਈ ਕੇਵਲ ਸਾਲ ਦੇ ਚਾਰ ਜਾਂ ਫਿਰ ਪੰਜ ਦਿਨ ਹੀ ਮਿਲਦੀ ਹੈ।