ਬਾਦਲ ਪਰਿਵਾਰ ਨੇ ਪੰਥ ਦੀ ਥਾਂ ਪਰਿਵਾਰਵਾਦ ਨੂੰ ਤਰਜੀਹ ਦਿੱਤੀ: ਰਵੀਇੰਦਰ ਸਿੰਘ
- ਬਾਦਲਾਂ ਸਿੱਖੀ ਨਾਲ ਬਹੁਤ ਵੱਡਾ ਧੋਖਾ ਕਮਾਇਆ: ਰਵੀਇੰਦਰ ਸਿੰਘ
ਅੰਮ੍ਰਿਤਸਰ 10 ਅਗਸਤ 2025 - ਬਾਦਲ ਪਰਿਵਾਰ ਨੇ ਪੰਥ ਦੀ ਥਾਂ ਪਰਿਵਾਰਵਾਦ ਨੂੰ ਤਰਜੀਹ ਦਿੱਤੀ,ਜਿਸ ਦਾ ਖਮਿਆਜ਼ਾ ਸਮੁੱਚੀ ਸਿੱਖ ਕੌਮ ਭੁਗਤ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲਾਂ ਸਿੱਖੀ ਨਾਲ ਬਹੁਤ ਵੱਡਾ ਧੋਖਾ ਕਮਾਇਆ,ਇਹ ਪ੍ਰਗਟਾਵਾ ਰਵੀਇੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਜੋ ਕਦੇ ਪੰਜਾਬ ਦੇ ਹੱਕਾਂ ਦੀ ਆਵਾਜ਼ ਮੰਨੀ ਜਾਂਦੀ ਸੀ, ਅੱਜ ਲੋਕਾਂ ਦੇ ਭਰੋਸੇ ਨਾਲ ਸਭ ਤੋਂ ਵੱਡਾ ਧੋਖਾ ਕਰ ਰਿਹਾ ਹੈ। ਆਗੂ ਨੇ ਸਪੱਸ਼ਟ ਕੀਤਾ ਕਿ ਕੌਮੀ ਮਸਲੇ ਲਟਕੇ ਹਨ,ਪੰਥਕ ਮਸਲੇ ਠੰਡੇ ਬਸਤੇ ਚ ਪਏ ਹਨ। ਬਾਦਲ ਦਲ ਦਾ ਪਾਰਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਅਕਾਲ ਤਖਤ ਸਾਹਿਬ ਤੇ ਕੰਟਰੋਲ ਹੋਣ ਕਰਕੇ,ਸਿੱਖ ਕੌਮ ਨਵੀਂ ਇਮਾਨਦਾਰ ,ਨਿਸ਼ਕਾਮ ਸੇਵਾ ਵਾਲੀ ਲੀਡਰਸ਼ਿਪ ਲੱਭ ਰਹੀ ਹੈ।
ਪਿਛਲੇ ਦਹਾਕੇ ਦੌਰਾਨ, ਅਕਾਲੀ ਦਲ ਨੇ ਨਾ ਸਿਰਫ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕੀਤਾ, ਸਗੋਂ ਸਮਾਜਕ ਸਾਂਝ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਅਨੁਸਾਰ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਤਹਿਤ 11 ਅਗਸਤ ਨੂੰ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸਿੱਖ ਪੰਥ ਦਾ ਇਤਿਹਾਸਕ ਡੈਲੀਗੇਟ ਸੈਸ਼ਨ ਕਰਵਾਉਣ ਜਾ ਰਹੀ ਹੈ।ਇਸ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਗਈ ਹੈ।
ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਕਾਲੀ ਦਲ ਵਿੱਚ ਭਰਤੀ ਕੀਤਾ ਗਿਆ ਹੈ। ਜਦੋਂ ਤੋਂ ਅਕਾਲ ਤਖ਼ਤ ਸਾਹਿਬ ਤੋਂ ਕਿਹਾ ਗਿਆ ਸੀ 5 ਮੈਂਬਰੀ ਭਰਤੀ ਮੁਹਿੰਮ ਕਰਵਾਉਣ ਸਬੰਧੀ ਉਸ ਸਮੇਂ ਤੋਂ ਹੀ ਅਕਾਲੀ ਦਲ 1920 ਨੂੰ ਭੰਗ ਕਰਕੇ ਭਰਤੀ ਮੁਹਿੰਮ ਤਿਆਰੀਆਂ ਵਿੱਢ ਦਿੱਤੀਆਂ ਸੀ ,ਇਸ ਮੌਕੇ ਰਵੀਇੰਦਰ ਸਿੰਘ ਨਾਲ ਸਬੰਧਤ ਸਮੂਹ ਵਰਕਰਾਂ,ਪੰਥਕ ਦਰਦੀ 11 ਅਗਸਤ ਨੂੰ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਹੋਣ ਜਾ ਰਹੇ ਇਕੱਠ ਵਿੱਚ ਸ਼ਮੂਲੀਅਤ ਕਰਨਗੇ।