ਗ੍ਰਾਮ ਪੰਚਾਇਤ ਬੱਲ੍ਹੋ ਨੇ ਨਗਰ ਦੇ ਸਹਿਯੋਗ ਨਾਲ ਮਨਾਇਆਂ ਤੀਆਂ ਦਾ ਤਿੳਹਾਰ
ਅਸ਼ੋਕ ਵਰਮਾ
ਰਾਮਪੁਰਾ ਫੂਲ ,10 ਅਗਸਤ 2025 : ਗ੍ਰਾਮ ਪੰਚਾਇਤ ਬੱਲ੍ਹੋ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਸਰਕਾਰੀ ਹਾਈ ਸਕੂਲ ਦੇ ਵਿਹੜੇ ਵਿੱਚ ਮਨਾਇਆ | ਤੀਆਂ ਦੇ ਤਿਉਹਾਰ ਦੇ ਸਮਾਗਮ ਦੀ ਸੁਰੂਆਤ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਮਾਲਵਾ ਵੈਸਟ ਜੋਨ ਇੰਚਾਰਜ ਮੈਡਮ ਰੁਪਿੰਦਰ ਕੌਰ ਗਿੱਲ ਨੇ ਰੀਬਨ ਕੱਟ ਕੇ ਕੀਤੀ ਅਤੇ ਤੀਆਂ ਮਨਾ ਰਹੀਆਂ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ |
ਮੁੱਖ ਮਹਿਮਾਨ ਮੈਡਮ ਰੁਪਿੰਦਰ ਕੌਰ ਗਿੱਲ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਤੀਆਂ ਅਸਲ ਵਿੱਚ ਕੁੜੀਆਂ ਦੇ ਮੇਲ ਮਿਲਾਪ ਦਾ ਤਿਉਹਰ ਹੰਦਾ ਹੈ | ਪਰ ਹੁਣ ਅੋਰਤਾਂ ਵਿੱਚ ਤੀਆਂ ਦੇ ਤਿਉਹਾਰ ਦੀ ਮਹੱਤਤਾ ਘੱਟਦੀ ਜਾ ਰਹੀ ਹੈ ਪਹਿਲਾ ਸਮਾਂ ਸੀ ਜਦੋ ਕੁੜੀਆਂ ਤੀਆਂ ਵਿੱਚ ਬੋਲੀਆਂ ਤੇ ਗਿੱਧਾ ਪਾ ਕੇ ਤਿਉਹਾਰ ਮਨਾਉਦੀਆ ਸਨ ਹੁਣ ਸਿਰਫ ਡੀ ਜੇ ਵਗੈਰਾ ਲਾ ਕੇ ਖਾਨਾ ਪੂਰਤੀ ਕੀਤੀ ਜਾਦੀ ਹੈ | ਉਨਾ ਕਿਹਾ ਕਿ ਪੰਜਾਬੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ ਤੇ ਨਵੀ ਪੀੜ੍ਹੀ ਨੂੰ ਵਿਰਾਸਤ ਵਾਰੇ ਜਾਣੂ ਕਰਵਾਉਣ ਸਾਡਾ ਫਰਜ ਬਣਦਾ ਹੈ |
ਮਹਿਲਾ ਸਰਪੰਚ ਅਮਰਜੀਤ ਕੌਰ ਦੀ ਅਗਵਾਈ ਵਿੱਚ ਮਨਾਏ ਗਏ ਤੀਆ ਦੇ ਤਿਉਹਾਰ ਮੋਕੇ ਸਿਲਾਈ ਟੀਚਰ ਕੁਲਜੀਤ ਕੋਰ ਵੱਲੋ ਪੰਜਾਬੀ ਵਿਰਾਸਤੀ ਚੀਜਾਂ ਦੀ ਪ੍ਰਦਰਸਨੀ ਲਗਾਈ ਗਈ | ਇਸ ਪ੍ਰਦਰਸਨੀ ਵਿੱਚ ਨਵੀ ਪੀੜ੍ਹੀ ਨੂੰ ਵਿਖਾਉਣ ਲਈ ਵਾਂਗ ਚਰਖਾ ਪੱਖੀਆਂ ਫੁੱਲਕਾਰੀਆਂ ਅਟਰੇਨ ਊਰੀ ਛੱਜਹੱਥੀ ਕੱਢੀਆਂ ਚਾਦਰਾਂਜ਼ੂਟ ਦੇ ਬੈਗ ਤੇ ਸਾਜੋ ਸਜਾਵਟ ਵਾਲੇ ਸਮਾਨ ਸਾਮਲ ਸਨ | ਗੁਰਜੀਤ ਕੌਰ ਨੇ ਪੰਜਾਬੀ ਬੋਲੀਆਂ ਪਾਈਆ ਤੇ ਕੁੜੀਆਂ ਨੇ ਗਿੱਧਾ ਤੇ ਪੀਘਾਂ ਝੂਟ ਕੇ ਤੀਆਂ ਮਨਾਈਆ |
ਪਿੰਡ ਦੀਆ ਕੁੜੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਤੀਆਂ ਦਾ ਤਿਉਹਾਰ ਮਨਾਇਆ | ਇਸ ਮੋਕੇ ਕੁੜੀਆਂ ਨੂੰ ਚਾਹ ਤੇ ਪਕੌੜੇ ਵਰਤਾਏ ਗਏ | ਮੁੱਖ ਮਹਿਮਾਨ ਮੈਡਮ ਰੁਪਿੰਦਰ ਕੌਰ ਗਿੱਲ ਤੇ ਕਰਮਜੀਤ ਕੌਰ ਸਰਪੰਚ ਗਿੱਲ ਕਲਾਂ ਦਾ ਗ੍ਰਾਮ ਪੰਚਾਇਤ ਵੱਲੋ ਵਿਸੇਸ ਸਨਮਾਨ ਕੀਤਾ ਗਿਆ | ਇਸ ਮੋਕੇ ਪੰਚ ਹਰਵਿੰਦਰ ਕੌਰ ਪਰਮਜੀਤ ਕੌਰ ਰਣਜੀਤ ਕੌਰ ਹਾਕਮ ਸਿੰਘ ਰਾਮ ਸਿੰਘ ਹਰਬੰਸ ਸਿੰਘ ਜਗਸੀਰ ਸਿੰਘ ਕਰਮਜੀਤ ਸਿੰਘ ਰਾਜਵੀਰ ਕੌਰ ਸੁਸਾਇਟੀ ਦੇ ਮੈਬਰ ਪਰਮਜੀਤ ਗੁੱਗੂ ਅਵਤਾਰ ਸਿੰਘ ਨੰਬਰਦਾਰ ਹਰਬੰਸ ਕੌਰ ਬਲਵੀਰ ਕੌਰ ਸੁਖਪਾਲ ਕੌਰ ਕਿਰਨ ਕੌਰ ਅਤੇ ਨਸੀਬ ਕੌਰ ਹਾਜਰ ਸਨ |