Canada: ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 91ਵਾਂ ਜਨਮ ਦਿਨ ਮਨਾਇਆ
ਹਰਦਮ ਮਾਨ
ਸਰੀ, 4 ਅਗਸਤ 2025-ਵੈਨਕੂਵਰ ਵਿਚਾਰ ਮੰਚ, ਗ਼ਜ਼ਲ ਮੰਚ ਸਰੀ ਅਤੇ ਸੇਖਾ ਪਰਿਵਾਰ ਵੱਲੋਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 91ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸਭਨਾਂ ਨੇ ਸ. ਸੇਖਾ ਦੀ ਲੰਮੀ ਅਤੇ ਸਿਹਤਯਾਬ ਜ਼ਿੰਦਗੀ ਦੀ ਕਾਮਨਾ ਕੀਤੀ।
ਜਰਨੈਲ ਸਿੰਘ ਸੇਖਾ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ, ਜਸਵਿੰਦਰ, ਅੰਗਰੇਜ਼ ਬਰਾੜ, ਰਾਜਵੰਤ ਰਾਜ ਅਤੇ ਹਰਦਮ ਸਿੰਘ ਮਾਨ ਨੇ ਜਰਨੈਲ ਸਿੰਘ ਸੇਖਾ ਵੱਲੋਂ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਪਾਏ ਵੱਡਮੁੱਲੇ ਯੋਗਦਾਨ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਕੇਕ ਕੱਟਿਆ ਗਿਆ ਅਤੇ ਲੇਖਕ ਮਿੱਤਰਾਂ ਵੱਲੋਂ ਗੁਲਦਸਤਾ ਭੇਟ ਕਰ ਕੇ ਆਪਣੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ। ਸ. ਸੇਖਾ ਦੀ ਪੋਤਰੀ ਪ੍ਰਭਜੋਤ ਨੇ ਇਕ ਯਾਦਗਾਰੀ ਤਸਵੀਰ ਦੇ ਕੇ ਆਪਣਾ ਉਨ੍ਹਾਂ ਪ੍ਰਤੀ ਆਪਣਾ ਸਿਨੇਹ ਪ੍ਰਗਟ ਕੀਤਾ ਗਿਆ। ਸ. ਸੇਖਾ ਨੇ ਕਿਹਾ ਕਿ ਸਾਹਿਤ ਮਿੱਤਰਾਂ ਅਤੇ ਪਰਿਵਾਰ ਦੇ ਪਿਆਰ, ਸਤਿਕਾਰ ਸਦਕਾ ਉਹ ਪਿਛਲੇ ਸਮੇਂ ਵਿਚ ਆਏ ਸਰੀਰਕ ਕਸ਼ਟ ‘ਚੋਂ ਉੱਭਰ ਸਕੇ ਹਨ। ਉਨ੍ਹਾਂ ਦੁਆ ਕੀਤੀ ਕਿ ਇਹ ਮਹੁੱਬਤ, ਸਾਂਝ ਏਸੇ ਤਰਾਂ ਬਰਕਰਾਰ ਰਹੇ।