ਪੰਜਾਬ 'ਚ ਮੀਂਹ ਕਾਰਨ ਤਬਾਹੀ! ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਵਧਿਆ..! ਹੁਣ ਪਿੰਡਾਂ 'ਚ ਵੜਿਆ ਪਾਣੀ
ਰੋਹਿਤ ਗੁਪਤਾ
ਗੁਰਦਾਸਪੁਰ , 3 ਅਗਸਤ 2025 : ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਦੇ ਨੋਮਣੀ ਨਾਲਿਆਂ ਦਾ ਪਾਣੀ ਦਾ ਪੱਧਰ ਵਧਣ ਦੇ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਪੰਜ ਦਿਨਾਂ ਤੋਂ ਆਉਣ ਜਾਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਕਿਉਂਕਿ ਨੋਮਨੀ ਨਾਲਿਆਂ ਦਾ ਪਾਣੀ ਪਿੰਡਾਂ ਵਿੱਚ ਵੜ ਗਿਆ ਹੈ ਤੇ ਸਰਹੱਦੀ ਇਲਾਕੇ ਦੀ ਕਰੀਬ 1800 ਏਕੜ ਜਮੀਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।
ਪਿਛਲੇ ਦੋ ਦਿਨ ਹੋਈ ਬਾਰਿਸ਼ ਅਤੇ ਪਹਾੜਾਂ ਤੇ ਹੋ ਰਹੀ ਲਗਾਤਾਰ ਬਰਸਾਤ ਕਾਰਨ ਲਗਾਤਾਰ ਦਰਿਆਵਾਂ ਦਾ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਤੇ ਪਿਛਲੇ ਦਿਨੀ 1 ਲੱਖ 14000 ਕਿਊਸੀਕ ਪਾਣੀ ਛੱਡੇ ਜਾਣ ਤੋਂ ਬਾਅਦ ਰਾਵੀ ਅਤੇ ਉੱਜ ਵਿੱਚ ਪਾਣੀ ਦਾ ਪੱਧਰ ਵਧਣ ਦਾ ਸਿੱਧਾ ਅਸਰ ਸਰਹਦੀ ਪਿੰਡਾਂ ਦੇ ਨਾਲ ਲੱਗਦੇ ਨੋਮਨੀ ਨਾਲਿਆਂ ਦੇ ਉੱਪਰ ਪਿਆ ਹੈ।
ਗੱਲ ਕਰੀਏ ਗੁਰਦਾਸਪੁਰ ਦੇ ਦੋਰੰਗਲਾ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੀ ਤਾਂ ਇਹਨਾਂ ਪਿੰਡਾਂ ਦੇ ਲੋਕ ਪਾਣੀ ਦਾ ਪੱਧਰ ਵਧਣ ਕਾਰਨ ਕਦਰ ਜਾਨ ਜੋਖਿਮ ਦੇ ਵਿੱਚ ਪਾ ਕੇ ਪੁੱਲ ਪਾਰ ਕਰਦੇ ਹੋਏ ਨਜ਼ਰ ਆ ਰਹੇ ਹਨ।ਸਰਹੱਦੀ ਪਿੰਡ ਆਧੀਆਂ, ਚੌਂਤਰਾ, ਭਾਰਤ ਪਾਕਿਸਤਾਨ ਦੀ ਸਰਹੱਦ ਤੇ ਪੈਂਦੇ ਆਖਰੀ ਪਿੰਡ ਸਲਾਚ ਅਤੇ ਕਈ ਹੋਰ ਪਿੰਡਾਂ ਦਾ ਸੰਪਰਕ ਲਗਭਗ ਜਿਲੇ ਨਾਲੋਂ ਟੁੱਟੇ ਹੀ ਗਿਆ ਹੈ ਕਿਉਂਕਿ ਇਧਰ ਆਉਣ ਲਈ ਉਹਨਾਂ ਨੂੰ ਇੱਕ ਪੁੱਲ ਪਾਰ ਕਰਨਾ ਪੈਂਦਾ ਹੈ ਜੋ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਡੁੱਬ ਗਿਆ ਹੈ ।
ਲੋਕ ਇਸ ਗੱਲ ਤੋਂ ਨਿਰਾਸ਼ ਹਨ ਕਿ ਦੋ ਦਿਨ ਤੋਂ ਇਹੀ ਹਾਲਾਤਬਣੇ ਹਨ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਰ ਲੈਣ ਦੇ ਲਈ ਨਹੀਂ ਪਹੁੰਚਿਆ।।