ਢਾਡੀ ਕਲਾ ਦਾ ਚਮਕਦਾ ਸਿਤਾਰਾ: ਛੋਟੀ ਉਮਰੇ ਵੱਡਾ ਢਾਡੀ- ਅੰਗਦ ਸਿੰਘ ਲੁਹਾਰਾ
ਪਿੰਡ ਲੁਹਾਰਾ (ਜ਼ਿਲਾ ਲੁਧਿਆਣਾ) ਨਾਲ ਸੰਬੰਧਤ ਬਾਲਕ ਢਾਡੀ ਅੰਗਦ ਸਿੰਘ ਲੁਹਾਰਾ ਅੱਜ ਦੇ ਸਮੇਂ ਵਿੱਚ ਢਾਡੀ ਕਲਾ ਨਾਲ ਸ਼ੋਸ਼ਲ ਮੀਡੀਆ ਉੱਤੇ ਚਮਕਦੇ ਨਵੇਂ ਚਿਹਰੇ ਵਜੋਂ ਉਭਰ ਰਿਹਾ ਹੈ। ਅੰਗਦ ਸਿੰਘ, ਆਪਣੀ ਛੋਟੀ ਉਮਰ ਦੇ ਬਾਵਜੂਦ, ਢੱਡ ਅਤੇ ਸਾਰੰਗੀ ਵਰਗੇ ਰਵਾਇਤੀ ਸਾਜਾਂ ਰਾਹੀਂ ਮੁਹਾਰਤ ਰੱਖਦਾ, ਢਾਡੀ ਕਲਾ ਦੀ ਗੁੰਮ ਹੋ ਰਹੀ ਪੁਰਾਤਨ ਰਵਾਇਤ ਨੂੰ ਦੁਬਾਰਾ ਸੁਰਜੀਤ ਕਰਨ ਲਈ ਭਰਪੂਰ ਯੋਗਦਾਨ ਪਾ ਰਿਹਾ ਹੈ।
ਅੰਗਦ ਸਿੰਘ ਆਪਣੀ ਦਮਦਾਰ ਆਵਾਜ਼ ਅਤੇ ਭਾਵਨਾਤਮਕ ਪੇਸ਼ਕਸ਼ਾਂ ਨਾਲ ਲੱਖਾਂ-ਕਰੋੜਾਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਅੰਗਦ ਸਿੰਘ ਦੀ ਕਲਾ, ਜੋ ਕਿ ਨਾ ਸਿਰਫ਼ ਸਿੱਖ ਇਤਿਹਾਸ ਦੀ ਵਾਰਸ ਹੈ, ਸਗੋਂ ਭਵਿੱਖ ਦੀ ਢਾਡੀ ਕਲਾ ਦੀ ਨਵੀਂ ਪਰਿਭਾਸ਼ਾ ਵੀ ਹੈ।
ਅੰਗਦ ਸਿੰਘ ਦੇ ਪਿਤਾ, ਸੰਸਾਰ ਪ੍ਰਸਿੱਧ ਢਾਡੀ ਸ. ਸੰਦੀਪ ਸਿੰਘ ਲੁਹਾਰਾ, ਜੋ ਕਿ ਅਮਰੀਕਾ ਵਿੱਚ ਆਪਣਾ ਢਾਡੀ ਜੱਥਾ ਚਲਾਕੇ ਸਿੱਖੀ ਦੀ ਸੇਵਾ ਕਰ ਰਹੇ ਹਨ, ਨੇ ਆਪਣੇ ਦੋਵੇਂ ਪੁੱਤਰਾਂ, ਅੰਗਦ ਸਿੰਘ ਤੇ ਕਰਮਨ ਸਿੰਘ ਨੂੰ ਇਸ ਅਮੀਰ ਸੱਭਿਆਚਾਰ ਨਾਲ ਜੋੜਨ ਲਈ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ। ਇਹ ਗੱਲ ਵਧੇਰੇ ਮਾਣ ਵਾਲੀ ਹੈ ਕਿ ਉਹ ਅਮਰੀਕਾ ਵਰਗੇ ਪੱਛਮੀ ਦੇਸ਼ ਵਿੱਚ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਸਿੱਖੀ ਅਤੇ ਢਾਡੀ ਕਲਾ ਨਾਲ ਜੋੜਕੇ ਰੱਖਣ ਵਿੱਚ ਕਾਮਯਾਬ ਹੋਏ ਹਨ।
ਇਹਨਾਂ ਨਿੱਕੇ ਜਿਹੇ ਬੱਚਿਆਂ ਵਿੱਚੋਂ ਢਾਡੀ ਕਲਾ ਲਈ ਦਿਲੀ ਲਗਾਵ ਅਤੇ ਸਮਰਪਣ ਸਾਫ਼ ਦਿਖਾਈ ਦਿੰਦਾ ਹੈ। ਸ. ਹਰਜਿੰਦਰ ਸਿੰਘ ਖਾਲਸਾ (ਪਿੰਡ ਲੁਹਾਰਾ) ਦੇ ਪੋਤਰੇ ਹੋਣ ਦੇ ਨਾਤੇ ਵੀ, ਅੰਗਦ ਸਿੰਘ ਲੁਹਾਰਾ, ਆਪਣੇ ਪਿੰਡ ਅਤੇ ਪਰਿਵਾਰ ਦੋਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਰਿਹਾ ਹੈ।
.JPG)
ਇਹ ਵੀ ਜਿਕਰਯੋਗ ਹੈ ਕਿ ਅਮਰੀਕਾ ਦੇ ਕਈ ਗੁਰੂਘਰਾਂ ਵਿੱਚ ਇਨ੍ਹਾਂ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਢਾਡੀ ਕਲਾ ਸਿਰਫ਼ ਇੱਕ ਰਵਾਇਤ ਨਹੀਂ, ਸਗੋਂ ਇੱਕ ਜੀਵੰਤ ਸੰਸਕਾਰ ਹੈ, ਜਿਸਨੂੰ ਇਹ ਪਰਿਵਾਰ ਪੂਰੇ ਸਮਰਪਣ ਨਾਲ ਅੱਗੇ ਵਧਾ ਰਿਹਾ ਹੈ।
ਅਸੀਂ ਆਸ ਕਰਦੇ ਹਾਂ ਅੰਗਦ ਸਿੰਘ ਲੁਹਾਰਾ ਅਤੇ ਕਰਮਨ ਸਿੰਘ ਲੁਹਾਰਾ ਆਪਣੇ ਦਾਦਾ ਜੀ ਸ. ਹਰਜਿੰਦਰ ਸਿੰਘ ਖਾਲਸਾ (ਪਿੰਡ ਲੁਹਾਰਾ) , ਅਤੇ ਪਿਤਾ ਢਾਡੀ ਸ. ਸੰਦੀਪ ਸਿੰਘ ਲੁਹਾਰਾ ਦੇ ਨਕਸ਼ੇ ਕਦਮਾਂ ਤੇ ਚੱਲਦੇ, ਪੱਛਮੀ ਸੰਗੀਤ ਦੀ ਚਮਕ-ਦਮਕ ਵਿਚ ਵੀ ਆਪਣੇ ਰੂਹਾਨੀ ਰੰਗ ਅਤੇ ਢਾਡੀ ਪਰੰਪਰਾ ਨੂੰ ਕਦੇ ਮੱਠਾ ਨਹੀਂ ਪੈਣ ਦੇਣਗੇ। ਸੰਪਰਕ ਲਈ ਫੋਨ ਨੰਬਰ- +12245397250
ਪੱਤਰਕਾਰ - ਗੁਰਿੰਦਰਜੀਤ ਸਿੰਘ (ਨੀਟਾ ਮਾਛੀਕੇ)

-
ਗੁਰਿੰਦਰਜੀਤ ਸਿੰਘ (ਨੀਟਾ ਮਾਛੀਕੇ), ਪੱਤਰਕਾਰ
gptrucking134@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.