ਤਲਵੰਡੀ ਅਕਲੀਆ ਅਤੇ ਕਰਮਗੜ੍ਹ ਔਤਾਂਵਾਲੀ ਦੇ ਖੇਤਾਂ ਵਿੱਚ JSW ਸੀਮਿੰਟ ਫੈਕਟਰੀ ਲਗਾਉਣ ਦੀ ਤਜਵੀਜ਼ ਸੀ । ਤਲਵੰਡੀ ਅਕਲੀਆ ਪਿੰਡ ਦੇ ਲੋਕਾਂ ਵੱਲੋਂ ਇਸ ਫੈਕਟਰੀ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਨੇੜੇ ਇੱਕ ਥਰਮਲ ਪਾਵਰ ਪਲਾਂਟ ਬਣਾਂਵਾਲੀ ਹੈ। ਇਸ ਦੇ ਧੂੰਏਂ ਕਾਰਨ ਨੇੜਲੇ ਪਿੰਡ ਬਹੁਤ ਪ੍ਰਭਾਵਿਤ ਹਨ। ਇੱਕ ਸੰਘਰਸ਼ ਕਮੇਟੀ ਬਣਾਈ ਗਈ ਸੀ ਅਤੇ JSW ਸੀਮਿੰਟ ਫੈਕਟਰੀ ਨੂੰ ਰੋਕਣ ਲਈ ਮੰਗਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਸਰਕਾਰ ਕੋਲ ਰੱਖੀਆਂ ਗਈਆਂ ਸਨ। 14 ਜੁਲਾਈ ਨੂੰ ਜਨਤਕ ਸੁਣਵਾਈ ਦਾ ਦਿਨ ਮੁੱਕਰ ਕੀਤਾ ਗਿਆ ਸੀ। ਤੁਸੀਂ ਇਹ ਸੋਸ਼ਲ ਮੀਡੀਆ 'ਤੇ ਜਾਂ ਉੱਥੇ ਮੌਜੂਦ ਹੋ ਕੇ ਜ਼ਰੂਰ ਦੇਖਿਆ ਹੋਵੇਗਾ। ਜਿਸ ਜਗ੍ਹਾ 'ਤੇ ਫੈਕਟਰੀ ਲਗਾਈ ਜਾਣੀ ਸੀ, ਉੱਥੇ ਇੱਕ ਵੱਡਾ ਵਾਟਰ ਪ੍ਰੂਫ਼ ਟੈਂਟ ਲੱਗਾ ਸੀ। ਕੁਰਸੀਆਂ ਰੱਖੀਆਂ ਗਈਆਂ ਅਤੇ ਸੋਫੇ ਵੀ ਰੱਖੇ ਗਏ ਸਨ। ਇੱਥੇ, PPC ਅਤੇ ਪ੍ਰੋਜੈਕਟਿੰਗ ਅਫਸਰ, ਚੇਅਰਮੈਨ, ਐਸ ਡੀ ਐਮ ਮਾਨਸਾ ਦੇ ਅਧਿਕਾਰੀ ਸੁਣਵਾਈ ਲਈ ਬਿਠਾਏ ਗਏ ਸਨ। ਕੰਪਨੀ ਦੇ ਅਧਿਕਾਰੀਆਂ ਨੇ ਕੰਪਨੀ ਦੀ ਕਾਰਜਕਾਰੀ ਰਿਪੋਰਟ ਸਲਾਈਡਾਂ ਤੇ ਪੇਸ਼ ਕੀਤੀ ਅਤੇ ਉਨ੍ਹਾਂ ਨੇ ਪ੍ਰਸ਼ੰਸਾ ਕੀਤੀ। ਇਸ ਤੋਂ ਬਾਅਦ, ਲਗਭਗ 11:30 ਵਜੇ, ਪਬਲਿਕ ਐਕਸ਼ਨ ਕਮੇਟੀ ਪੰਜਾਬ ਦੇ ਮੈਂਬਰ ਅਮਨਦੀਪ ਸਿੰਘ, ਬੈਸ , ਕਪਿਲ ਅਰੋੜਾ, ਜਸਕੀਰਤ ਸਿੰਘ, ਜੁਝਾਰ ਸਿੰਘ, ਲੱਖਬੀਰ ਸਿੰਘ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਕੰਪਨੀ ਅਧਕਾਰੀਆ ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਓ ਹੈਰਾਨ ਸੀ ਕਿ ਅਸੀ ਸੋਚਿਆ ਨੀ ਕਿ ਜਿਨ੍ਹਾਂ ਨੂੰ ਅਸੀਂ ਆਪਣੀ ਹੀ ਰਿਪੋਟ ਚ ਪਛੜਿਆ ਲਿਖ ਰਹੇ ਹਾਂ ਇਹ ਏਨੇ ਟੈਕਨੀਕਲ ਤੇ ਵਜ਼ਨਦਾਰ ਸੁਆਲ ਕਰ ਰਹੇ ਆ ,
ਇੰਝ ਜਾਪਦਾ ਸੀ ਜਿਵੇਂ ਅਕਾਲ ਪੁਰਖ ਖੁਦ ਆਪਣੇ ਕਲਾ ਵਰਤਾ ਰਿਹਾ ਹੋਵੇ, ਕੰਪਨੀ ਦੇ ਅਧਿਕਾਰੀ ਮੂੰਹ ਵਿੱਚ ਉਂਗਲਾਂ ਰੱਖ ਕੇ ਰਹਿ ਗਏ। ਜਦੋਂ ਖੁਸ਼ਇੰਦਰ ਸਿੰਘ ਖਾਲਸਾ ਚਮਕੌਰ ਸਾਹਿਬ ਨੇ ਆਪਣੀ ਦੂਰਅੰਦੇਸ਼ੀ ਬੁੱਧੀ ਨਾਲ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਕਈ ਸਵਾਲ ਪੁੱਛੇ, ਨਾ ਤਾਂ ਪੀਪੀਸੀ ਅਤੇ ਨਾ ਹੀ ਜੇ ਐਸ ਡਬਲਯੂ ਫੈਕਟਰੀ ਦੇ ਅਧਿਕਾਰੀਆਂ ਨੂੰ ਕੋਈ ਜਵਾਬ ਮਿਲਿਆ। ਤਿੰਨ ਤੋਂ ਚਾਰ ਵਾਰ ਮੀਂਹ ਵੀ ਪਿਆ, ਪਰ ਲੋਕ ਸ਼ਾਂਤ ਰਹੇ ਅਤੇ ਉਤਸ਼ਾਹ ਨਾਲ ਦੇਖ ਰਹੇ ਸਨ ਕਿ ਹੁਣ ਕੀ ਹੋਵੇਗਾ, ਉਹ ਉਤਸੁਕਤਾ ਨਾਲ ਦ੍ਰਿਸ਼ ਦੇਖਣ ਅਤੇ ਸੁਣਨ ਦੀ ਉਡੀਕ ਕਰ ਰਹੇ ਸਨ। ਸ਼ਾਮ 4:45 ਵਜੇ ਤੱਕ, ਆਪਣੀ ਸਿਆਣਪ ਅਤੇ ਗਿਆਨ ਨਾਲ, ਉਸਨੇ ਕੰਪਨੀ ਦੇ ਅਧਿਕਾਰੀਆਂ ਨੂੰ ਨਿਰਉੱਤਰ ਕਰ ਦਿੱਤਾ , ਜਿਵੇਂ ਕੰਪਨੀ ਕਿਸੇ ਜਾਦੂਗਰ ਦੇ ਵੱਸ ਵਿੱਚ ਹੋਵੇ, ਅਸਲ ਵਿਚ ਜਦ ਸੱਚ ਲੜਦਾ ਤੇ ਸੱਚ ਖੜਦੈ, ਸੱਚੀ ਕੁਦਰਤ ਆਪ ਆ ਕੇ ਰੱਖਿਆ ਕਰਦੀ ,ਖੁਸ਼ਇੰਦਰ ਸਿੰਘ ਖਾਲਸਾ ਦੇ ਸ਼ਬਦਾਂ ਦਾ ਕੋਈ ਜਵਾਬ ਨਹੀਂ ਸੀ । ਪਿਛਲੇ 2 ਘੰਟੇ ਕੰਪਨੀ ਨੇ ਬਹੁਤ ਮੁਸ਼ਕਲ ਨਾਲ ਸਮਾਂ ਬਿਤਾਇਆ। ਜਦੋਂ ਖੁਸ਼ਇੰਦਰ ਸਿੰਘ ਖਾਲਸਾ ਸਵਾਲ ਪੁੱਛਦਾ ਸੀ ਅਤੇ ਕੋਈ ਜਵਾਬ ਨਹੀਂ ਹੁੰਦਾ ਸੀ, ਤਾਂ ਕੰਪਨੀ ਦੇ ਅਧਿਕਾਰੀ ਕਿਤਾਬਾਂ ਇਸ ਤਰ੍ਹਾਂ ਫਰੋਲ ਦੇ , ਜਿਵੇਂ ਕੋਈ ਬਾਂਦਰ ਕਿਤਾਬ ਪਾੜ ਰਿਹਾ ਹੋਵੇ। ਇੱਕ ਦ੍ਰਿਸ਼ ਨੇ ਲੋਕਾਂ ਦੀ ਯਾਦਗ਼ਾਰ ਬਣਾ ਦਿੱਤੀ ਮੈਂ ਬਹੁਤ ਪ੍ਰਭਾਵਿਤ ਹੋਇਆ, ਇੱਕ ਪਾਸੇ ਪੈਸਾ ਸੀ, ਅਮੀਰ ਲੋਕ ਸਨ, ਸਰਕਾਰ , ਬਾਹਰੀ ਜਾਂ ਅੰਦਰੂਨੀ , ਸਿਸਟਮ ਦੀ ਤਾਕਤ ਸੀ, ਇੱਕ ਪਾਸੇ ਦੇਸੀ ਤੇ ਭੋਲੇ ਸੱਚੇ ਲੋਕ ਸਨ, ਉਹਨਾਂ ਲਈ ਰਬ ਬਣ ਆਏ ਗਿਆਨੀ , ਸੰਯੁਕਤ ਮੋਰਚਾ ,ਸਿੱਖਿਆ , ਗਿਆਨ , ਜਾਣਕਾਰੀ , ਵਿਸ਼ਵਾਸ , ਸਤਿਗੁਰ ਤੇ ਭਰੋਸਾ ਸੀ, ਲੋਕਾਂ ਦੀ ਸਮਰਪਣ ਅਤੇ ਵਫ਼ਾਦਾਰੀ ਸੀ, ਅਸੀਂ ਜਿੱਤ ਪ੍ਰਾਪਤ ਕੀਤੀ, 100% ਲੋਕਾਂ ਨੇ ਫੈਕਟਰੀ ਬੰਦ ਕਰਨ ਲਈ ਹੱਥ ਖੜ੍ਹੇ ਕੀਤੇ, 'ਸੋ ਨਿਹਾਲ' ਦੇ ਨਾਅਰੇ ਲਗਾਏ, ਜੋ ਕੁਝ ਦਿਖਾਈ ਦੇ ਰਿਹਾ ਸੀ ਉਹ ਸ਼ਾਨਦਾਰ ਸੀ, ਇਹ ਦੇਖਣ ਯੋਗ ਸੀ, ਇਹ ਵਰਣਨ ਕਰਨਾ ਮੇਰੇ ਵੱਸ ਵਿੱਚ ਨਹੀਂ ਹੈ, ਜਿਸਨੇ ਉਸ ਸਮੇਂ ਮੌਜੂਦ ਹੋ ਕੇ ਇਸਨੂੰ ਨਜਾਰੇ ਨੂੰ ਦੇਖਿਆ, ਉਹੀ ਜਾਣਦਾ ਹੈ ਕਿ ਉਸਨੂੰ ਕਿੰਨੀ ਖੁਸ਼ੀ ਹੋਈ, ਵਾਹਿਗੁਰੂ ਖੁਦ ਸਾਖਸ਼ਾਤ ਆ ਕੇ ਸਬ ਕਰਵਾ ਰਹੇ ਸਨ , ਮੈਨੂੰ ਲੱਗਾ ਏਨਾ ਫ਼ਰਿਸ਼ਤਿਆ ਚ ਸੰਗਤ ਵਿਚ ਪਰਮਾਤਮਾ ਦੇ ਦਰਸ਼ਨ ਹੋ ਰਹੇ ਸਨ।
ਇਸ ਸੰਸਥਾ ਵਿੱਚ ਗਿਆਨੀਆ ਵਿਚ ਇੱਕ ਹੋਰ ਚੰਗੀ ਗੱਲ ਦੇਖਣ ਨੂੰ ਮਿਲੀ, ਇੰਨੀ ਬਾਰਿਸ਼ ਦੇ ਬਾਵਜੂਦ, ਦੋ ਪ੍ਰਸਾਦੇ ਆਪਣੇ ਹਥੇਲ਼ੀ ਤੇ ਰੱਖ , ਉੱਪਰ ਸਬਜ਼ੀ ਰੱਖੀ , ਵਾਰਿਸ਼ ਹੋਣ ਕਾਰਨ ਪ੍ਰਸ਼ਾਦੇ ਗਿਲੇ ਹੋ ਗਏ ਸਨ, ਪ੍ਰਸ਼ਾਦ ਦੇ ਰੂਪ ਚ ਸ਼ਕ ਲਏ ਅਤੇ ਇੱਕ ਪਲ ਲਈ ਵੀ ਹੰਕਾਰ ਮਾਨ ਈਗੋ ਊਨਾ ਦੇ ਚਿਹਰੇ ਤੇ ਦੇਖਣ ਨੂੰ ਨਹੀਂ ਮਿਲਿਆ , ਸਗੋਂ ਉਹਨਾਂ ਦੀ ਨਿਮਰਤਾ ਅਤੇ ਸਾਦਗੀ ਅਤੇ ਉਸਦੀ ਸ਼ਬਦਾਵਲੀ ਦਾ ਮਿਆਰ ਦੱਸਦਾ ਸੀ ਕਿ ਉਹ ਜ਼ਰੂਰ ਕਿਸੇ ਨੇਕ ਅਤੇ ਖਾਨਦਾਨੀ ਪਰਿਵਾਰ ਤੋਂ ਹੈ, ਉਹ ਜ਼ਰੂਰ ਪਰਮਾਤਮਾ ਦੇ ਰੰਗ ਵਿੱਚ ਰੁੱਝੇ ਨੇ , ਜ਼ਰੂਰ ਇਹਨਾਂ ਦੇ ਮਾਂ ਬਾਪ ਨੇ ਚੰਗੀ ਸਿੱਖਿਆ ਦਿੱਤੀ ਹੈ, ਅਜਿਹੀ ਸਿੱਖਿਆ, ਜਿਸ ਨੇ ਮਨੁੱਖਤਾ ਦਾ ਸਬਕ ਸਿਖਾਇਆ, ਪੰਜਾਬ ਨੂੰ ਬਚਾਉਣਾ ਹੈ, ਮਨੁੱਖਤਾ ਨੂੰ ਬਚਾਉਣਾ ਹੈ, ਦੇਸ਼ ਨੂੰ ਬਚਾਉਣਾ ਹੈ, ਅਜਿਹੀ ਸਿੱਖਿਆ ਉਹਨਾਂ ਦੇ ਮਾਪਿਆਂ ਨੇ ਦਿੱਤੀ ਹੈ।
ਤੁਸੀਂ 14 ਤਰੀਕ ਨੂੰ ਜਨਤਕ ਸੁਣਵਾਈ ਮੌਜੂਦਾ ਰਹਿ ਕੇ ਜਾਂ ਇਸਨੂੰ ਸੋਸ਼ਲ ਮੀਡੀਆ 'ਤੇ ਦੇਖਿਆ? ਮੌਜੂਦਾ ਸਥਿਤੀ ਹੈਰਾਨੀਜਨਕ ਸੀ। ਬਹੁਤ ਸਾਰੇ ਲੋਕ ਨੇ ਦੇਸ ਵਿਦੇਸ਼ਾਂ ਵਿੱਚ ਰਹਿਣ ਵਾਲੇ ਦੇਸ਼ ਵਾਸੀਆਂ ਨੇ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ। ਤਲਵੰਡੀ ਅਕਲੀਆ ਦੇ ਲੋਕਾਂ ਨੇ JSW ਸੀਮਿੰਟ ਫੈਕਟਰੀ ਦੀ ਸਥਾਪਨਾ ਨੂੰ ਰੋਕਣ ਲਈ ਜੋ ਕੀਤਾ, ਉਹ ਮੇਰੇ ਕੋਲੋਂ ਬਿਆਨ ਨੀ ਹੋ ਸਕਦਾ। ਹੋ ਸਕਦੈ ਕਾਗਜ਼ ਅਤੇ ਕਲਮ ਘਟ ਜਾਵੇ ਅਜਿਹੀਆਂ ਯੋਜਨਾਵਾਂ ਸਿਰਫ਼ ਫਿਲਮਾਂ ਵਿੱਚ ਦਿਖਾਈਆਂ ਜਾਂਦੀਆਂ ਹਨ। ਅਸਲ ਜ਼ਿੰਦਗੀ ਅਤੇ ਜ਼ਮੀਨ 'ਤੇ ਇਹ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਦੇ ਪਿੰਡ ਨੇ ਜੋ ਕੀਤਾ ,ਉਹ ਸ਼ਲਾਘਾਯੋਗ ਹੈ। ਉਨ੍ਹਾਂ ਦਾ ਜਜਬਾ , ਜਨੂੰਨ, ਸਚਾਈ ਆਪਣੀ ਡਿਊਟੀ ਦੀ ਵਫ਼ਾਦਾਰੀ , ਇਮਾਨਦਾਰੀ ,ਮਿਹਨਤ ਅਤੇ ਸਮਰਪਣ ਦੀ ਮਿਸਾਲ ਹੈ । ਮੈਂ ਤੁਹਾਨੂੰ ਬਹਾਦਰ ਲੋਕ ਦੀ ਦਾਸਤਾਨ ਦੱਸ ਰਿਹਾ ਹਾਂ ਕਿਉਂਕਿ ਇਸਦਾ ਵਰਣਨ ਕਰਨਾ ਬਹੁਤ ਮੁਸ਼ਕਲ ਹੈ। ਲਿਖਣ, ਬੋਲਣ ਅਤੇ ਸੁਣਨ ਲਈ ਇੱਕ ਚੰਗਾ ਬੋਧਿਕ ਪੱਧਰ ਹੋਣਾ ਵੀ ਜ਼ਰੂਰੀ ਹੈ। ਉਹ ਆਪਣੇ ਆਪ ਵਿੱਚ ਇੱਕ ਉਦਾਹਰਣ ਹਨ। ਉਹ ਹਰ ਸ਼ਾਮ ਨੂੰ 31 ਮੈਂਬਰਾਂ ਵਾਲੀ ਸੰਘਰਸ਼ ਕਮੇਟੀ ਦੀ ,ਇੱਕ ਨਿਰਧਾਰਤ ਜਗ੍ਹਾ 'ਤੇ ਮੀਟਿੰਗਾਂ ਕਰਦੇ ਸਨ। ਉਹ ਇੱਕ ਵਿਅਕਤੀ ਨੂੰ ਏਜੰਡਾ ਦਿੰਦੇ ਸਨ ਅਤੇ ਉਹ ਬਹੁਤ ਸੁਚਾਰੂ ਢੰਗ ਨਾਲ ਮੀਟਿੰਗਾਂ ਸਹੀ ਦਿਸ਼ਾ ਨਿਰਦੇਸ਼ ਵੀ ਦਿੱਦਾ। ਉਹ ਆਪਣੇ ਆਪ ਬਣਾਏ ਨਿਯਮਾ ਨੂੰ ਖੁਦ ਤੇ ਪਹਿਲਾ ਲਾਗੂ ਕਰਦੇ। ਅਤੇ ਇਸਦਾ ਮਤਲਬ ਹੈ ਕਿ ਇੱਕ ਪ੍ਰਤਿਭਾ ਆਪਣੇ ਆਪ ਵਿੱਚ ਪੈਦਾ ਹੁੰਦੀ ਹੈ। ਇਹ ਹਰ ਕਮ ਚ ਨਵੀਨਤਾ ਲਿਆਉਂਦੇ ਸਨ ਅਤੇ ਕਾਨੂੰਨ ਦੀ ਪਾਲਣਾ ਕਰਦੇ ਸਨ ਅਤੇ ਸਭ ਤੋਂ ਪਹਿਲਾਂ ਇਸਨੂੰ ਆਪਣੇ ਆਪ 'ਤੇ ਲਾਗੂ ਕਰਦੇ ਸਨ। ਇਹ ਆਪਣੇ ਆਪ ਵਿੱਚ ਇੱਕ ਉਦਾਹਰਣ ਹੈ। ਸਵੇਰੇ ਨਿਰਧਾਰਤ ਜਗ੍ਹਾ 'ਤੇ ਇਕੱਠੇ ਹੋਣਾ, ਡਿਊਟੀ ਅਨੁਸਾਰ, ਕਮੇਟੀ ਜੋ ਵੀ ਫੈਸਲਾ ਕਰੇ, ਇਹ ਉਨ੍ਹਾਂ ਦੇ ਜੀਵਨ ਦਾ ਆਧਾਰ ਮਨਣਾ । ਵੱਖ-ਵੱਖ ਥਾਵਾਂ 'ਤੇ ਜਾਣਾ। ਕੁਝ ਸੰਗਠਨ ਨੂੰ ਮਿਲਣ ਜਾ ਰਹੇ ਹਨ, ਕੁਝ ਪਬਲਿਕ ਐਕਸ਼ਨ ਕਮੇਟੀ ਪੰਜਾਬ ਨਾਲ ਸੰਪਰਕ ਕਰ ਰਹੇ ਹਨ, ਕੁਝ ਪਾਰਟੀ ਲੱਖਾ ਸਿਧਾਣਾ , ਭਾਨਾ ਸਿੱਧੂ ਨਾਲ ਸੰਪਰਕ ਕਰ ਰਹੀ ਹੈ, ਕੁਝ ਯੂਨਾਈਟਿਡ ਫਰੰਟ ਨਾਲ, ਕੁਝ ਪਾਰਟੀ ਪੰਜਾਬ ਪ੍ਰਦੂਸ਼ਣ ਕੰਟਰੋਲ ਨੂੰ ਮੰਗ ਪੱਤਰ ਦੇਣ ਜਾ ਰਹੀ ਹੈ, ਕੁਝ ਪਾਰਟੀ ਡੀਸੀ ਐਸਐਸਪੀ ਕੋਲ ਜਾ ਰਹੀ ਹੈ, ਕੁਝ ਪਾਰਟੀ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਜਾ ਰਹੀ ਹੈ, ਕੁਝ ਪਾਰਟੀ ਲੋਕਾਂ ਨੂੰ ਜੀਪ 'ਤੇ ਸਪੀਕਰ ਲਗਾ ਕੇ ਫੈਕਟਰੀ ਦੇ ਨੁਕਸਾਨ ਬਾਰੇ ਦੱਸ ਰਹੀ ਹੈ, ਗਲੀ-ਗਲੀ ਜਾ ਰਹੀ ਹੈ, , ਕੁਝ ਪਾਰਟੀ ਪੰਚਾਇਤਾ ਕਲੱਬ ਗੁਰੂ ਘਰਾਂ ਸੰਸਥਾਵਾਂ ਨਾਲ ਸੰਪਰਕ ਕਰਕੇ ਮਤੇ ਪਵਾ ਰਹੀ ਹੈ , ਪਿੰਡ ਪਿੰਡ ਜਾ ਕੇ ਸਰਪੰਚ ਮੈਂਬਰਾਂ ਸੈਕਟਰੀਆਂ ਨੂੰ ਬੇਨਤੀਆਂ ਮਿਨਤਾਂ ਤਰਲੇ ਕਰਨੇ , ਸੀਮੰਟ ਫੈਕਟਰੀ ਦੇ ਨੁਕਸਾਨ ਬਾਰੇ ਦੱਸਣਾ , ਮਤੇ ਪਵਾਉਣੇ ਕੋਈ ਸੌਖਾ ਕੰਮ ਨੀ। ਬਹੁਤ ਮੁਸਕਲ ਦਾ ਸਾਹਮਨਾ ਕਰਨਾ ਪੈਂਦਾ , ਕੰਪਨੀ ਦੇ ਵਾਤਾਵਰਣ, ਲੋਕਾਂ, ਜਾਨਵਰਾਂ, ਫਸਲਾਂ, ਬੱਚਿਆਂ, ਬਜ਼ੁਰਗਾਂ ਅਤੇ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਨੁਕਸਾਨ, ਉਨ੍ਹਾਂ ਬਾਰੇ ਗੱਲ ਕਰਨਾ, ਮਤੇ ਪਵਾਉਣਾ ਲੈਟਰ ਪੈਡ 'ਤੇ ਲਿਖਵਾਉਣਾ ਕੋਈ ਖੇਲ ਨਹੀਂ ਗ੍ਰਾਮ ਸਭਾ ਮੀਟਿੰਗ ਕਰਾਉਣੀ , ਇਹ ਕੰਮ ਦੱਸਣਾ ਤੇ ਕਰਾਉਣਾ ਆਸਾਨ ਨਹੀਂ ਹੈ ਬਹੁਤ ਮੁਸ਼ਕਲ ਹੈ, ਇਸ ਵਿੱਚ, ਇਲਾਕੇ ਦੇ ਲੋਕਾਂ ਨੇ ਵੀ ਬਹੁਤ ਸਮਰਥਨ ਦਿੱਤਾ ਗਿਆ। ਕਿਸੇ ਨੂੰ ਕੋਈ ਪਰਵਾਹ ਨਹੀਂ ਕੀਤੀ ਰਾਜਨੀਤੀ ਤੋਂ ਉਪਰ ਉੱਠ ਕੇ ਲੋਕਾਂ ਨੇ ਯੋਗਦਾਨ ਪਾਇਆ , ਉਨ੍ਹਾਂ ਦੀਆਂ ਜੇਬਾਂ ਵਿੱਚੋਂ ਪੈਸੇ ਵੀ ਲੱਗੇ , ਆਪਣੇ ਸਾਧਨ ਵਹੀਕਲ ਵੀ ਤੋੜੇ ,ਪਰ ਇਹ ਉਹਨਾਂ ਦੇ ਭਵਿੱਖ ਦਾ ਸਵਾਲ ਸੀ ਇਸ ਗੱਲ ਦਾ ਉਹਨਾਂ ਨੂੰ ਇਲਮ ਸੀ ਏਨਾ ਕੁੱਜ ਕਰਕੇ ਵੀ ਅਤੇ ਇਹ ਵੀ ਸੁਣਨ ਨੂੰ ਮਿਲਦਾ , ਖੁੰਡਾਂ 'ਤੇ ਬੈਠੇ ਬਿਨਾ ਫੀਸ ਵਾਲੇ ਵਕੀਲਾ ਤੋਂ ਕਿ ਉਹ ਇਹ ਸਭ ਪੈਸੇ ਖਾਣ ਲਈਇਕੱਠੇ ਹੋਏ ਆ , ਕੰਪਨੀ ਤੋਂ ਪੈਸੇ ਲੈਣ ਲਈ ਡਰਾਮੇ ਕਰ ਰਹੇ ਹਨ, ਪਰ ਫੇਰ ਵੀ ਸੰਘਰਸ਼ੀ ਯੋਧਿਆਂ ਨੇ ਪ੍ਰਵਾਹ ਨੀ ਕੀਤੀ , ਆਪਣੇ ਕੰਮ ਪ੍ਰਤੀ ਸੱਚਾ ਰਹਿ ਕੇ ਚੱਲਦੇ ਰਹਿਣਾ ਹੀ ਵਾਹਿਗੁਰੂ ਦਾ ਹੁਕਮ ਸਮਝਿਆ , ਇਹ ਬਹੁਤ ਵੱਡੀ ਗੱਲ ਹੈ,
ਉੱਪਰੋ ਕੰਮ ਦੀ ਰੁੱਤ , ਨਰਮੇ ਦੀ ਫ਼ਸਲ ਦੇ ਮੋਢਿਆਂ ਤੋਂ ਉੱਪਰ ਘਾਹ , ਖੇਤ ਤਿੰਨ ਵਾਰ ਸੁੱਕ ਗਿਆ , ਜਿੱਥੇ ਚੌਲ ਝੋਨਾ ਲਗਾਉਣਾ ਸੀ, ਏਨਾ ਨੁਕਸਾਨ ਦੇ ਬਾਵਜੂਦ ਫੇਰ ਵੀ ਲੜ ਰਹੇ ਨੇ ਅਜੇ ਵੀ ਪਿੱਛੇ ਨਹੀਂ ਹਟਦੇ ਕਿਉਂਕਿ ਕੁਦਰਤ ਨੇ ਸ਼ਾਇਦ ਆਪਣਾ ਫੈਸਲਾ ਦਿੱਤਾ ਸੀ, ਲੜਨ ਦੀ ਹਿੰਮਤ, ਕੁਝ ਕਰਨ ਦੀ ਹਿੰਮਤ, ਮਰਨ ਦੀ ਹਿੰਮਤ, ਕੁਝ ਜਰਨ ਦੀ ਹਿੰਮਤ, ਅਜਿਹਾ ਲੱਗਦਾ ਸੀ ਜਿਵੇਂ ਕੁਦਰਤ ਦਾ ਥਾਂਪੜ ਹਮੇਸ਼ਾ ਉਨ੍ਹਾਂ ਦੇ ਮੋਢਿਆਂ 'ਤੇ ਹੁੰਦਾ , ਜੋ ਉਨ੍ਹਾਂ ਨੂੰ ਤਾਕਤ, ਲਗਨ, ਮੇਹਨਤ ਅਤੇ ਉਨ੍ਹਾਂ ਦੇ ਇਰਾਦੇ ਵਿੱਚ ਵਿਸ਼ਵਾਸ ਦਿੰਦਾ ਹੈ, ਸਮੇਂ ਦੀ ਹਵਾ ਉਹਨਾਂ ਦੇ ਜਨੂੰਨ ਨੂੰ ਮੰਜ਼ਿਲ 'ਤੇ ਲਿਜਾਣ ਲਈ ਸੰਗੀਤ ਪ੍ਰਦਾਨ ਕਰਦੀ ਹੈ, ਇਹ ਸੰਘਰਸ਼ ਵਿਚ ਤੁਸੀਂ ਮਾਈਆਂ ਔਰਤਾਂ ਦਾ ਬਹੁਤ ਵਡਾ ਰੋਲ ਸੀ। ਆਪਣੇ ਘਰ ਦੇ ਲੋਕਾਂ ਨੂੰ ਬਹੁਤ ਹੌਸਲਾ ਦਿੱਤਾ, ਇੰਨੀ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਸੰਘਰਸ਼, ਘਰੋਂ ਇੱਕ ਆਦਮੀ ਨੂੰ ਜਦ ਹੌਸਲਾ ਮਿਲਦਾ ਤਾ ਹੀ ਮਜ਼ਬੂਤ ਬਣਦਾ ਹੈ। ਜਦੋਂ ਉਸਨੂੰ ਅਲਾਸੇਰੀ ਮਿਲਦੀ ਹੈ ਅਤੇ ਭਾਰੀ ਇਕੱਠ ਸਮਾਗਮਾ ਚ ਵਧ ਚੜ੍ਹ ਕੇ ਹਿੱਸਾ ਲੈਣਾ ਅਤੇ ਸੇਵਾ ਕਰਨੀ ਲੰਗਰ ਪ੍ਰਸ਼ਾਦੇ ਤਿਆਰ ਕਰਨੇ , ਬੀਬੀਆਂ ਨੇ ਹਰ ਸੇਵਾ ਵਿੱਚ ਵੱਧ ਤੋਂ ਵੱਧ ਕੰਮ ਕੀਤਾ ਹੈ ਅਤੇ ਇਸ ਨਾਲ ਸੰਘਰਸ਼ ਕਰਦੇ ਰਹੋਗੇ ਅਤੇ ਸਾਨੂੰ ਇਨ੍ਹਾਂ ਪਿੰਡਾਂ ਤੋਂ ਕੁਝ ਸਿੱਖਣ ਦੀ ਜ਼ਰੂਰਤ ਹੈ ਕਿ ਜਦੋਂ ਵੀ ਸਾਡੇ ਪਿੰਡ, ਦੇਸ਼ ਜਾਂ ਪੰਜਾਬ ਵਿੱਚ ਕੋਈ ਵੀ ਆਫ਼ਤ ਜਾਂ ਸਮੱਸਿਆ ਆਉਂਦੀ ਹੈ, ਤਾਂ ਸਾਨੂੰ ਅਜਿਹੀ ਏਕਤਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਇਸ ਵਿਰੁੱਧ ਲੜਨਾ ਚਾਹੀਦਾ ਹੈ, ਜਦੋਂ ਏਕਤਾ ਹੋਵੇਗੀ ਅਤੇ ਅਸੀਂ ਸਾਰੇ ਆਪਣਾ ਫਰਜ਼ ਸਮਝਾਂਗੇ, ਤਾਂ ਅਸੀਂ ਜਿੱਤਾਂਗੇ , ਮੈਨੂੰ ਇਸ ਤਰਾਂ ਸੰਘਰਸ਼ੀ ਯੋਧਿਆਂ ਨਾਲ ਕਮ ਕਰਨ ਦਾ ਮੌਕਾ ਮਿਲਿਆ , ਮੈ ਆਪਣਾ ਸੁਭਾਗ ਸੰਦਾ ਹਾਂ। ਅਜਿਹੇ ਲੋਕਾਂ ਦੇ ਕੰਮ ਕਰਨ ਦੇ ਪ੍ਰਭਾਵ ਨੂੰ ਵੀ ਸਮਝਦਾ ਹਾਂ, ਵਾਹਿਗੁਰੂ ਨੇ ਮੈਨੂੰ ਅਸੀਸ ਦਿੱਤੀ ਹੈ, ਮੈਨੂੰ ਅਜਿਹੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਧੰਨਵਾਦ

-
ਐਡਵੋਕੇਟ ਜਸਵਿੰਦਰ ਸਿੰਘ ਚਹਿਲ, ਐਡਵੋਕੇਟ ਕਰਮਗੜ੍ਹ ਔਤਾਂਵਾਲੀ
******
85910-40001
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.