ਪੰਜਾਬੀ ਸੱਭਿਆਚਾਰ ਦੀ ਵੰਨਗੀ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਕਰਵਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,16 ਜੁਲਾਈ 2025: 2025 ਹਰ ਸਾਲ ਦੀ ਤਰਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੋਸਾਇਟੀ ਤੇ ਅਗਰਵਾਲ ਸਮਾਜ ਸਭਾ ਵਲੋਂ ਸਮਾਜ ਸੇਵੀ ਵੀਨੂੰ ਗੋਇਲ ਦੀ ਅਗਵਾਈ ਹੇਠ ‘ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ’ ਪ੍ਰੋਗਰਾਮ 2 ਅਗਸਤ 2025 ਦਿਨ ਸ਼ਨੀਵਾਰ ਸ਼ਾਮ 4 ਵਜੇ ਐਸ .ਐਸ ਡੀ . ਗਰਲਜ ਕਾਲਜ, ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਭਾਜਪਾ ਆਗੂ ਤੇ ਸਮਾਜ ਸੇਵੀ ਪ੍ਰਿੰਸੀਪਲ ਵੀਨੂੰ ਗੋਇਲ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਦੱਸਿਆ ਕਿ ਸੱਭਿਆਚਾਰ ਅਤੇ ਖੁਸ਼ੀਆਂ ਦੇ ਪ੍ਰਤੀਕ ਤੀਆਂ ਸਬੰਧੀ ਕਰਵਾਏ ਇਸ ਪ੍ਰੋਗਰਾਮ ਵਿੱਚ ਹਰ ਉਮਰ ਵਰਗ ਦੀਆਂ ਮਹਿਲਵਾਂ ਭਾਗ ਲੈ ਸਕਦੀਆਂ ਹਨ। ਮੈਡਮ ਰੰਜੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਐਂਟਰੀ ਪਾਸ ਹੋਣਾ ਜਰੂਰੀ ਹੈ ਜਿਸ ਨਹੀ ਕੋਈ ਫੀਸ ਨਹੀਂ ਰੱਖੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਪਾਸ ਡਿਫਰੈਂਟ ਕਾਨਵੈਂਟ ਸਕੂਲ ਗਲੀ ਨੰਬਰ 16 ਪ੍ਰਤਾਪ ਨਗਰ ਬਠਿੰਡਾ, ਐਸਐਸਡੀ ਗਰਲ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ, ਜਾਂ ਫਿਰ ਹਾਊਸ ਨੰਬਰ 657 ਭਾਗੂ ਰੋਡ , ਗਲੀ ਨੰਬਰ 19 ਅਤੇ ਫੇਸ 1 ਮਾਡਲ ਟਾਊਨ ਵਿਖੇ ਸਵੇਰੇ 9 ਤੋਂ 2 ਵਜੇ ਦੇ ਵਿਚਕਾਰ ਪ੍ਰਾਪਤ ਕੀਤੇ ਜਾ ਸਕਦੇ ਹਨ। ਪ੍ਰਿੰਸੀਪਲ ਸ਼ਾਰਦਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਗਿੱਧਾ, ਸੋਲੋ ਡਾਂਸ, ਮਹਿੰਦੀ, ਸਿੱਠਣੀਆਂ, ਟੱਪੇ ,ਮਿਸ ਤੀਜ, ਮਿਸਜ਼ ਤੀਜ ਆਦਿਕ ਮੁਕਾਬਲੇ ਕਰਵਾਏ ਜਾਣਗੇ ।ੇ ਜੋ ਵੀ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਹ 28 ਜੁਲਾਈ ਤੋਂ ਪਹਿਲਾਂ ਆਪਣਾ ਫਾਰਮ ਇੰਡੀਅਨ ਨੈਸ਼ਨਲ ਸਕੂਲ ਕਿਲਾ ਰੋਡ ਜਾਂ ਫਿਰ ਡਿਫਰੈਂਟ ਕਾਨਵੈਂਟ ਸਕੂਲ ਪ੍ਰਤਾਪ ਨਗਰ ਗਲੀ ਨੰਬਰ 16 ਤੋਂ ਪ੍ਰਾਪਤ ਕਰ ਸਕਦਾ ਹੈ। ਮੈਡਮ ਸੰਤੋਸ਼ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਉਤਸ਼ਾਹ ਵਧਾਉਣ ਲਈ ਕੁੱਝ ਲੱਕੀ ਡਰਾਅ ਵੀ ਕੱਢੇ ਜਾਣਗੇ ਜਿਸ ਲਈ ਐਂਟਰੀ ਪਾਸ ਜਰੂਰੀ ਹੈ ।
ਪ੍ਰੋਗਰਾਮ ਦਾ ਸਮਾਂ ਦੋ ਅਗਸਤ ਦਿਨ ਸ਼ਨੀਵਾਰ ਸ਼ਾਮ ਨੂੰ 4 ਵਜੇ ਰਹੇਗਾ। ਮੈਡਮ ਵੀਨੂੰ ਗੋਇਲ ਨੇ ਦੱਸਿਆ ਕਿ ਜੇਕਰ ਪ੍ਰੋਗਰਾਮ ਸਬੰਧੀ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ 92177 -77707 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਬਠਿੰਡਾ ਦੀ ਸ਼ਾਨ ਵਧਾਉਣ ਵਾਲੀਆਂ 21 ਔਰਤਾਂ ਨੂੰ ਸਨਮਾਨਿਤ ਸਨਮਾਨਿਤ ਕੀਤਾ ਜਾਏਗਾ। ਜਿਨਾਂ ਨੇ ਬਠਿੰਡੇ ਦਾ ਨਾਮ ਅਤੇ ਬਠਿੰਡੇ ਦੀ ਸ਼ਾਨ ਦੇ ਵਿੱਚ ਆਪਣਾ ਬਹੁਮੁੱਲਾ ਸਹਿਯੋਗ ਪਾਇਆ ਹੈ ਅਤੇ ਅਤੇ ਨਾਰੀ ਸਸ਼ਕਤੀਕਰਣ ਦੀ ਮਿਸਾਲ ਖੜੀ ਕੀਤੀ ਹੈ। ਪ੍ਰੋਗਰਾਮ ਦੇ ਡਾਇਰੈਕਟਰ ਐਮ .ਕੇ ਮੰਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਮਸ਼ਹੂਰ ਸਿੰਗਰ ਜੀ ਖੁਸ਼ ਹਰਪ੍ਰੀਤ ਵਾਲੀਆ , ਜੋਤੀ ਅਰੋੜਾ (ਬਾਲੀਵੁੱਡ ਪੋਲੀਵੁੱਡ ਐਕਟਰ) ਅਤੇ ਗੁਰਜੀਤ ਸਿੰਘ ਆਦਿ ਸ਼ਖਸੀਅਤਾਂ ਵੀ ਪੁੱਜਣਗੀਆਂ।