ਵਕੀਲਾਂ ਦੇ ਚੈਬਰ ਵਿੱਚੋਂ ਸਾਬਕਾ ਫੌਜੀ ਨੂੰ ਚੁੱਕਣ ਦਾ ਮਾਮਲਾ: ਅਖੀਰ ਪੁਲਿਸ ਪ੍ਰਸ਼ਾਸਨ ਨੇ ਐੱਸਐਚਓ ਨੂੰ ਕੀਤਾ ਸਸਪੈਂਡ
ਰੋਹਿਤ ਗੁਪਤਾ
ਗੁਰਦਾਸਪੁਰ 16 ਜੁਲਾਈ 2025 - ਪਿਛਲੇ ਕੁਝ ਦਿਨਾਂ ਤੋਂ ਥਾਣਾ ਦੀਨਾ ਨਗਰ ਦੇ ਐਸ ਐਚ ਓ ਅੰਮ੍ਰਿਤ ਪਾਲ ਸਿੰਘ ਰੰਧਾਵਾ ਖਿਲਾਫ 12 ਸਲਸੇਸ਼ਨ ਦੇ ਵਕੀਲਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਮਾਮਲਾ ਇੱਕ ਸੀਨੀਅਰ ਵਕੀਲ ਦੇ ਚੈਂਬਰ ਵਿੱਚੋਂ ਐਸ ਐਚ ਓ ਵੱਲੋਂ ਇੱਕ ਸਾਬਕਾ ਫੌਜੀ ਪਵਨ ਕੁਮਾਰ ਨੂੰ ਚੁੱਕਣ ਦਾ ਸੀ ਜਿਸ ਦੇ ਖਿਲਾਫ ਦੀਨਾ ਨਗਰ ਥਾਣੇ ਵਿੱਚ ਲੜਾਈ ਝਗੜੇ ਦਾ ਮਾਮਲਾ ਦਰਜ ਸੀ ਤੇ ਅਤੇ ਉਹ ਆਪਣੀ ਜਮਾਨਤ ਦੇਰ ਸਿਲਸਿਲੇ ਵਿੱਚ ਵਕੀਲ ਕੋਲ ਆਇਆ ਸੀ।
ਐਸ ਐਚ ਓ ਅੰਮ੍ਰਿਤਪਾਲ ਸਿੰਘ ਵੱਲੋਂ ਸਾਬਕਾ ਫੌਜੀ ਭਵਨ ਕੁਮਾਰ ਨੂੰ ਜ਼ਬਰਦਸਤੀ ਧੱਕਾ ਮੁੱਕੀ ਕਰਦਿਆਂ ਵਕੀਲ ਦੇ ਚੈਂਬਰ ਵਿੱਚੋਂ ਕੱਢ ਕੇ ਲੈ ਜਾਣ ਦੀ ਸੀਸੀਟੀਵੀ ਵੀ ਵਾਇਰਲ ਹੋਈ ਸੀ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਚਓ ਨੂੰ ਬੀਤੇ ਦਿਨ ਲਾਈਨ ਹਾਜ਼ਰ ਵੀ ਕਰ ਦਿੱਤਾ ਗਿਆ ਸੀ ਪਰ ਵਕੀਲ ਉਸ ਨੂੰ ਸਸਪੈਂਡ ਕਰਨ ਦੀ ਮੰਗ ਨੂੰ ਲੈ ਕੇ ਤਿੰਨ ਦਿਨਾਂ ਤੋਂ ਸੰਘਰਸ਼ ਕਰ ਰਹੇ ਸਨ। ਅਖੀਰ ਪੁਲਿਸ ਪ੍ਰਸ਼ਾਸਨ ਵੱਲੋਂ ਐਸ ਐਚ ਓ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਵਕੀਲਾਂ ਦੀ ਹਿਮਾਇਤ ਵਿੱਚ ਜਿਲ੍ਹਾ ਬਾਰ ਅਸੋਸੀਏਸ਼ਨ ਗੁਰਦਾਸਪੁਰ ਵਲੋਂ ਪੰਜਾਬ ਭਰ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਨੂੰ ਕੰਮ ਕਾਜ ਠੱਪ ਰੱਖਣ ਦੀ ਕਾਲ ਦੇਣ ਦਾ ਫੈਸਲਾ ਕੀਤਾ ਗਿਆ ਤਾਂ ਅਖੀਰ ਵਕੀਲਾਂ ਦੇ ਸਖ਼ਤ ਤੇਵਰ ਦੇਖਦਿਆਂ ਹੋਇਆਂ ਪੁਲਿਸ ਪ੍ਰਸ਼ਾਸਨ ਵਲੋਂ ਸ਼ਾਮ ਹੁੰਦਿਆਂ ਹੀ ਐੱਸਐਚਓ ਦੀਨਾਨਗਰ ਅੰਮ੍ਰਿਤਪਾਲ ਸਿੰਘ ਦੀ ਮੁੱਅਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਸ ਸਬੰਧੀ ਜਦੋਂ ਡੀਐਸਪੀ ਦੀਨਾਨਗਰ ਰਜਿੰਦਰ ਮਿਹਨਾਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਐਸ ਐਚ ਓ ਦੀਨਾਨਗਰ ਨੂੰ ਸਸਪੈਂਡ ਕਰਨ ਦੀ ਗੱਲ ਦੀ ਪੁਸ਼ਟੀ ਕੀਤੀ ਹੈ।
ਐਸ ਐਚ ਓ ਅੰਮ੍ਰਿਤਪਾਲ ਸਿੰਘ ਦੀ ਮੌਤਲੀ ਦੀ ਸੂਚਨਾ ਮਿਲਦੇ ਹੀ ਵਕੀਲਾਂ ਵੱਲੋਂ ਵੀ ਸਵੇਰ ਤੋਂ ਅਦਾਲਤੀ ਕੰਮ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।