← ਪਿਛੇ ਪਰਤੋ
ਰੁਪਿੰਦਰ ਕੌਰ ਗਿੱਲ ਨੂੰ ਮਾਲਵਾ ਪੱਛਮੀ ਜੋਨ ਦੇ ਮਹਿਲਾ ਵਿੰਗ ਦਾ ਬਣਾਇਆ ਇੰਚਾਰਜ
ਅਸ਼ੋਕ ਵਰਮਾ
ਰਾਮਪੁਰਾ ਫੂਲ 16 ਜੁਲਾਈ 2025: ਆਮ ਆਦਮੀ ਪਾਰਟੀ ਵੱਲੋਂ ਜਥੇਬੰਦਕ ਕੀਤੀਆਂ ਗਈਆਂ ਨਿਯੁਕਤੀਆਂ ਵਿੱਚ ਬਠਿੰਡਾ ਜਿਲੇ ਦੀ ਮਹਿਲਾ ਵਿੰਗ ਦੀ ਪ੍ਰਧਾਨ ਰੁਪਿੰਦਰ ਕੌਰ ਗਿੱਲ ਨੂੰ ਮਾਲਵਾ ਪੱਛਮੀ ਦਾ ਜੋਨ ਇੰਚਾਰਜ ਲਗਾਉਣ ਤੇ ਹਲਕਾ ਮੌੜ ਦੀਆਂ ਔਰਤਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਵਧਾਈਆਂ ਅਤੇ ਖੁਸ਼ੀ ਵਿੱਚ ਲੰਡੂ ਵੱਡੇ ਜਾ ਰਹੇ ਹਨ। ਜੋਨ ਇੰਚਾਰਜ ਮੈਡਮ ਰੁਪਿੰਦਰ ਕੌਰ ਗਿੱਲ ਨੇ ਕਿਹਾ ਕਿ ਮੈਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਅਮਨਦੀਪ ਕੌਰ ਦੀ ਧੰਨਵਾਦ ਕਰਦੀ ਹਾਂ ਕਿ ਜਿਨਾਂ ਨੇ ਮੇਰੀ ਜਿੰਮੇਵਾਰੀ ਮਾਲਵਾ ਬੈਸਟ ਇਸ ਵਿੱਚ ਲਾ ਕੇ ਮੇਰਾ ਮਾਣ ਵਧਾਇਆ ਹੈ ਮੈਂ ਇਸ ਡਿਊਟੀ ਨੂੰ ਤਨਦੇਹੀ ਨਾਲ ਨਿਭਾਵਾਂਗੀ ਪਾਰਟੀ ਦਾ ਹਰ ਹੁਕਮ ਮੰਨਾਗੀ ਅਤੇ ਮਹਿਲਾ ਵਿੰਗ ਦੀ ਸਕਤੀ ਨੂੰ ਹੋਰ ਉਭਾਰਨ ਦਾ ਉਪਰਾਲਾ ਕਰਾਂਗੀ । ਉਹਨਾਂ ਕਿਹਾ ਕਿ ਮੈਂ ਮਹਿਲਾਂ ਵਿੰਗ ਦੀਆਂ ਔਰਤਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨਾਂ ਨੇ ਮੇਰਾ ਹਰ ਸਮੇਂ ਸਹਿਯੋਗ ਦਿੱਤਾ। ਵਰਨਣਯੋਗ ਹੈ ਕਿ ਰੁਪਿੰਦਰ ਕੌਰ ਗਿੱਲ ਨੇ ਪਾਰਟੀ ਦਾ 2014 ਵਿੱਚ ਝੰਡਾ ਚੁੱਕਦਿਆਂ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ। ਇਹਨਾਂ ਨੂੰ ਪਾਰਟੀ ਨੇ ਹਲਕਾ ਮੌੜ ਦਾ ਕੋਆਰਡੀਨੇਟਰ ਅਤੇ ਜਿਲਾ ਬਠਿੰਡਾ ਦੀ ਮਹਿਲਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੋਇਆ ਹੈ। ਇਹਨਾਂ ਦੇ ਪਤੀ ਜਸਵੀਰ ਸਿੰਘ ਗਿੱਲ ਵੀ ਪਾਰਟੀ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ ਹਨ।
Total Responses : 1797