SAEL ਉੱਤਰ ਪ੍ਰਦੇਸ਼ ਵਿੱਚ ₹8,200 ਕਰੋੜ ਦੀ ਲਾਗਤ ਨਾਲ ਇੰਟੀਗ੍ਰੇਟਡ ਸੋਲਰ ਫੈਸੀਲਿਟੀ ਦਾ ਕਰੇਗਾ ਨਿਰਮਾਣ
● ਗ੍ਰੇਟਰ ਨੋਇਡਾ ਵਿੱਚ ਬਣੇਗੀ 5 GW ਸੋਲਰ ਸੈੱਲ ਅਤੇ 5 GW ਮਾਡਿਊਲ ਮੈਨੂਫੈਕਚਰਿੰਗ ਫੇਸੀਲਿਟੀ
● ਇਹ ਫੇਸੀਲਿਟੀ TOPCon ਸੋਲਰ ਸੈੱਲ ਅਤੇ ਮਾਡਿਊਲ ਬਣਾਏਗੀ
ਚੰਡੀਗੜ੍ਹ, 16 ਜੁਲਾਈ 2025: SAEL Industries Limited, ਆਪਣੀ ਸਹਾਇਕ ਕੰਪਨੀ Solar P6 Private Limited ਦੇ ਜ਼ਰੀਏ , ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ (YEIDA) ਦੇ ਅਧਿਕਾਰ ਖੇਤਰ ਅਧੀਨ ਇੱਕ ਇੰਟੀਗ੍ਰੇਟਡ ਸੋਲਰ ਫੇਸੀਲਿਟੀ ਸਥਾਪਤ ਕਰਨ ਲਈ ਲਗਭਗ ₹8,200 ਕਰੋੜ ਦਾ ਨਿਵੇਸ਼ ਕਰੇਗੀ। ਉੱਤਰ ਪ੍ਰਦੇਸ਼ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ ਨੇ SAEL Industries Limited ਦੇ ਕੋ -ਫਾਉਂਡਰ ਅਤੇ ਡਾਇਰੈਕਟਰ, ਸ਼੍ਰੀ ਸੁਖਬੀਰ ਸਿੰਘ ਅਵਲਾ ਨੂੰ ਇਸ ਪ੍ਰੋਜੈਕਟ ਦੇ ਲਈ ਲੈਟਰ ਆਫ ਕੰਫਰਟ ਪ੍ਰਦਾਨ ਕੀਤਾ । ਇਸ ਪ੍ਰੋਜੈਕਟ ਦਾ ਨਿਰਮਾਣ ਇਸ ਸਾਲ ਸ਼ੁਰੂ ਹੋਣ ਦੀ ਉਮੀਦ ਹੈ।
ਗ੍ਰੇਟਰ ਨੋਇਡਾ ਵਿੱਚ ਬਣਨ ਵਾਲੀ ਇਸ ਫੇਸੀਲਿਟੀ ਵਿੱਚ 5 ਗੀਗਾਵਾਟ ਸੋਲਰ ਸੈੱਲ ਮੈਨੂਫੈਕਚਰਿੰਗ ਯੂਨਿਟ ਅਤੇ 5 ਗੀਗਾਵਾਟ ਸੋਲਰ ਮੋਡੀਊਲ ਮੈਨੂਫੈਕਚਰਿੰਗ ਲਾਈਨ ਹੋਵੇਗੀ। ਇਸ ਪ੍ਰੋਜੈਕਟ ਦੇ ਓਪ੍ਰੇਸ਼ਨਲ ਹੋਣ ਤੋਂ ਬਾਅਦ, SAEL ਦੀ ਕੁੱਲ ਸੋਲਰ ਮੈਨੂਫੈਕਚਰਿੰਗ ਸਮਰੱਥਾ 8.5 ਗੀਗਾਵਾਟ ਹੋ ਜਾਵੇਗੀ।
ਇਸ ਪ੍ਰੋਜੈਕਟ 'ਤੇ ਟਿੱਪਣੀ ਕਰਦੇ ਹੋਏ, SAEL Industries Limited ਦੇ ਕੋ -ਫਾਉਂਡਰ ਅਤੇ ਡਾਇਰੈਕਟਰ, ਸੁਖਬੀਰ ਸਿੰਘ ਅਵਲਾ ਨੇ ਕਿਹਾ, "ਅਸੀਂ ਉੱਤਰ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ SAEL Industries Limited 'ਤੇ ਸੋਲਰ ਮੈਨੂਫੈਕਚਰਿੰਗ ਫੇਸੀਲਿਟੀ ਸਥਾਪਤ ਕਰਨ ਦੇ ਲਈ ਭਰੋਸਾ ਜਤਾਇਆ ਅਤੇ ਜਰੂਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ । ਇਹ ਫੇਸੀਲਿਟੀ ਸਾਡੀਆਂ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ ਅਤੇ ਭਾਰਤ ਵਿੱਚ ਸੋਲਰ ਮੈਨੂਫੈਕਚਰਿੰਗ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਵਿਚ ਸਾਡੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗੀ । ਉੱਤਰ ਪ੍ਰਦੇਸ਼ ਵਿੱਚ ਇਸ ਇੰਟੀਗ੍ਰੇਟਡ ਫੇਸੀਲਿਟੀ ਦੀ ਸਥਾਪਨਾ ਦੇ ਨਾਲ ਅਸੀਂ ਤਕਨਾਲੋਜੀ ਅਤੇ ਨਿਰਮਾਣ ਪ੍ਰੀਕਿਰਿਆ ਨੂੰ ਸਵਦੇਸ਼ੀ ਪੱਧਰ 'ਤੇ ਲਿਆ ਕੇ 'ਮੇਕ ਇਨ ਇੰਡੀਆ' ਦੇ ਵਿਜ਼ਿਨ ਨੂੰ ਵਾਸਤਵਿਕ ਰੂਪ ਵਿਚ ਸਾਕਾਰ ਕਰ ਸਕਾਂਗੇ । ਇਹ ਪ੍ਰੋਜੈਕਟ ਨਾਂ ਸਿਰਫ ਰਾਜ ਦੀ ਸੋਲਰ ਪਾਲਿਸੀ ਦੇ ਅਨੁਰੂਪ ਹੈ ਬਲਕਿ ਵਿਕਸ਼ਤ ਭਾਰਤ @2047 ਅਤੇ ਆਤਮਨਿਰਭਰ ਭਾਰਤ ਵਰਗੇ ਰਾਸ਼ਟਰੀ ਮਿਸ਼ਨਾਂ ਨਾਲ ਮੇਲ ਖਾਂਦਾ ਹੈ ਅਤੇ ਇਹ ਪਹਿਲ ਸਾਨੂੰ ਦੇਸ਼ ਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ, ਸੋਲਰ ਉਪਕਰਣਾਂ ਦੇ ਆਯਾਤ 'ਤੇ ਨਿਰਭਰਤਾ ਘਟਾਉਣ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਏਗੀ ।"
ਇਹ ਪਲਾਂਟ TOPCon (Tunnel Oxide Passivated Contact) ਸੋਲਰ ਸੈੱਲਾਂ ਦਾ ਉਤਪਾਦਨ ਕਰੇਗਾ, ਜਿਨ੍ਹਾਂ ਨੂੰ ਸੋਲਰ ਸੈੱਲ ਤਕਨਾਲੋਜੀ ਵਿੱਚ ਆਪਣੇ ਐਫੀਸ਼ੈਂਸੀ ਸਟੈਂਡਰਡਸ ਲਈ ਵਿਸ਼ਵ ਪੱਧਰ 'ਤੇ ਪਹਿਚਾਣਿਆ ਜਾਂਦਾ ਹੈ । ਇਹਨਾਂ ਸੈੱਲਾਂ ਨੂੰ ਇਨ-ਹਾਊਸ ਮੋਡੀਊਲ ਮੈਨੂਫੈਕਚਰਿੰਗ ਲਾਈਨ 'ਤੇ ਸੋਲਰ ਪੈਨਲਾਂ ਵਿੱਚ ਐਸੈਂਬਲ ਕੀਤਾ ਜਾਵੇਗਾ।
ਇਹ ਪ੍ਰੋਜੈਕਟ SAEL ਦੇ ਆਪਣੇ ਵਿਸਤਾਰਸ਼ੀਲ ਸੋਲਰ IPP ਕਾਰੋਬਾਰ ਅਤੇ ਡੋਮੇਸਟਿਕ ਸੋਲਰ ਵੈਲਿਊ ਚੇਨ ਦਾ ਸਮਰਥਨ ਕਰਨ ਲਈ ਆਪਣੀ ਬੈਕਵਰਡ ਇੰਟੀਗ੍ਰੇਸ਼ਨ ਸਟ੍ਰੇਟੇਜੀ 'ਤੇ ਧਿਆਨ ਕੇਂਦਰਿਤ ਕਰਦਾ ਹੈ। SAEL ਕੋਲ ਕੁੱਲ 6.7+ GW ਸੋਲਰ IPP ਐਸੇਟ੍ਸ ਹਨ ਜਿਸ ਵਿੱਚ ਪੂਰੇ ਭਾਰਤ ਵਿੱਚ ਓਪ੍ਰੇਸ਼ਨਲ ਅਤੇ ਅੰਦਰ ਕੰਸਟ੍ਰਕਸ਼ਨ ਪ੍ਰੋਜੈਕਟ ਸ਼ਾਮਲ ਹਨ ਅਤੇ ਕੰਪਨੀ ਦੇ ਕੋਲ ਪਹਿਲਾਂ ਹੀ 3.5 GW TOPCon ਮੋਡੀਊਲ ਅਸੈਂਬਲੀ ਕੇਪੇਸਤੀ ਹੈ, ਜਿਸ ਵਿਚ ਰਾਜਸਥਾਨ ਵਿੱਚ 3.2 GW ਅਤੇ ਪੰਜਾਬ ਵਿੱਚ 300 MW ਸ਼ਾਮਲ ਹੈ। ਇਹ ਪ੍ਰੋਜੈਕਟ ਭਾਰਤ ਸਰਕਾਰ ਦੀ ਅਪਰੁਵਡ ਲਿਸਟ ਆਫ ਮਾਡਲਸ ਅਤੇ ਮੈਨੂਫੇਕਚ੍ਰਰਸ ਪਾਲਿਸੀ (ALMM) ਦੇ ਅਨੁਸਾਰ ਹੈ।