Canada: ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਵਲੋਂ ਪੰਜਾਬੀ ਸਭਿਆਚਾਰਕ ਮੇਲਾ 19 ਜੁਲਾਈ ਨੂੰ
ਮੇਲੇ ਵਿਚ ਪ੍ਰਸਿੱਧ ਗਾਇਕ ਸੱਜਣ ਅਦੀਬ, ਹਰਿੰਦਰ ਸੰਧੂ, ਅਮਨਦੀਪ ਕੌਰ, ਸੁਰਿੰਦਰ ਮਾਨ, ਕਰਮਜੀਤ ਕੰਮੋ, ਅਮਨ ਰੋਜ਼ੀ, ਵੀਤ ਬਲਜੀਤ, ਰਿੰਪੀ ਗਰੇਵਾਲ, ਕੋਰੇਆਲਾ ਮਾਨ, ਹੈਰੀ ਸੰਧੂ ਰੌਣਕਾਂ ਲਾਉਣਗੇ
ਮਹੇਸ਼ਇੰਦਰ ਸਿੰਘ ਮਾਂਗਟ
ਐਬਸਫੋਰਡ( BC), 8 ਜੁਲਾਈ, 2025: -ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਵਲੋਂ ਇਸ ਵਾਰ ਸਲਾਨਾ ਪੰਜਾਬੀ ਸਭਿਆਚਾਰਕ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ 19 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਰਣਜੋਧ ਸਿੰਘ ਸਿੱਧੂ ਜੋਧਾ ਚੱਕਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਸ ਮੇਲੇ ਵਿਚ ਉਘੇ ਗਾਇਕ ਸੱਜਣ ਅਦੀਬ, ਹਰਿੰਦਰ ਸੰਧੂ, ਅਮਨਦੀਪ ਕੌਰ, ਸੁਰਿੰਦਰ ਮਾਨ, ਕਰਮਜੀਤ ਕੰਮੋ, ਅਮਨ ਰੋਜ਼ੀ, ਵੀਤ ਬਲਜੀਤ, ਰਿੰਪੀ ਗਰੇਵਾਲ, ਕੋਰੇਆਲਾ ਮਾਨ, ਹੈਰੀ ਸੰਧੂ, ਜੋਹਨ ਬੇਦੀ, ਲਾਟੀ ਔਲਖ, ਦੀਪਾ ਬਿਲਾਸਪੁਰ ਤੇ ਏਕਨੂਰ ਧਾਲੀਵਾਲ ਆਪਣੇ ਆਪਣੇ ਫਨ ਦਾ ਮਜ਼ਾਹਰਾ ਕਰਦਿਆਂ ਦਰਸ਼ਕਾਂ ਸਰੋਤਿਆਂ ਦਾ ਮਨੋਰੰਜਨ ਕਰਨਗੇ। ਦੁਪਹਿਰ 1 ਵਜੇ ਤੋਂ ਰਾਤ ਸ਼ਾਮ 9 ਵਜੇ ਤੱਕ ਹੋਣ ਵਾਲੇ ਇਸ ਮੇਲੇ ਲਈ ਕੋਈ ਟਿਕਟ ਨਹੀ ਹੈ। ਮੇਲੇ ਦੌਰਾਨ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਤੋਂ ਇਲਾਵਾ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਐਮ ਪੀ ਬਰੈਡ ਵਿਸ, ਕੌਸਲਰ ਕੈਲੀ ਚਾਹਲ, ਕੌਸਲਰ ਦੇਵ ਸਿੱਧੂ, ਕੌਸਲਰ ਜੈਗ ਸਿੱਧੂ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰੀ ਭਰਨਗੀਆਂ। ਉਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਮੰਚ ਸੰਚਾਲਨ ਉਘੀ ਰੇਡੀਓ ਟੀਵੀ ਹੋਸਟ ਸੁੱਖੀ ਰੰਧਾਵਾ ਤੇ ਮੋਮੀ ਢਿੱਲੋਂ ਹੋਣਗੇ। ਵਧੇਰੇ ਜਾਣਕਾਰੀ ਲਈ ਜੋਧਾ ਚੱਕਰ ਨਾਲ ਫੋਨ ਨੰਬਰ 604-825-8315, ਹਰਵਿੰਦਰ ਤੂਰ 604-825-3839, ਸੁੱਖਾ ਸ਼ੇਰਪੁਰ 778 779 0300, ਨਿਰਵੈਰ ਪੱਡਾ 604-807-8399, ਬਲਜਿੰਦਰ ਬਰਾੜ 604-825-0034, ਜਸਕਰਨ ਧਾਲੀਵਾਲ 604-825-3687 ਤੇ ਸੰਪਰਕ ਕੀਤਾ ਜਾ ਸਕਦਾ ਹੈ।
