ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ
ਦੀਦਾਰ ਗੁਰਨਾ
ਸਰਹਿੰਦ, 8 ਮਈ 2025 - ਸਰਹਿੰਦ 18ਨੰ ਵਾਰਡ ਦੇ ਪਟੇਲ ਨਗਰ ਵਿੱਚ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਮਹੱਲਾ ਨਿਵਾਸੀਆਂ ਨੇ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ ਤੇ ਮੰਗ ਕੀਤੀ ਕਿ ਇਹ ਠੇਕਾ ਆਬਾਦੀ ਏਰੀਏ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ਤੇ ਪਹੁੰਚਕੇ ਮਾਰਕੀਟ ਕਮੇਟੀ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਇਸ ਠੇਕੇ ਨੂੰ ਜੰਦਰਾ ਲਵਾਇਆ ਤੇ ਠੇਕੇਦਾਰ ਦੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਇਹ ਠੇਕਾ ਇੱਥੋਂ ਬਾਹਰ ਲਿਜਾਕੇ ਖੋਲਿਆ ਜਾਵੇ।ਇਸ ਮੌਕੇ ਬੋਲਦਿਆਂ ਮਾਰਕੀਟ ਕਮੇਟੀ ਚੇਅਰਮੈਨ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਕਿ ਇਹ ਜਗ੍ਹਾ ਠੇਕੇ ਲਈ ਢੁਕਵੀਂ ਨਹੀਂ ਹੈ ਅਤੇ ਸੰਘਣੀ ਆਬਾਦੀ ਵਿੱਚ ਹੈ। ਠੇਕੇਦਾਰ ਨੂੰ ਵੀ ਦੱਸਿਆ ਗਿਆ ਹੈ ਕਿ ਇੱਥੇ ਸ਼ਰਾਬ ਦਾ ਕਾਰੋਬਾਰ ਕਿਸੇ ਵੀ ਕੀਮਤ ਤੇ ਨਹੀਂ ਕਰਨ ਦਿੱਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਸੁਖਵਿੰਦਰ ਕੌਰ ਮਾਵੀ,ਆਪ ਯੂਥ ਆਗੂ ਪ੍ਰਭਜੋਤ ਸਿੰਘ, ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ, ਕੌਂਸਲਰ ਪਵਨ ਕਾਲੜਾ, ਮਹੱਲਾ ਨਿਵਾਸੀਆਂ ਸਾਬਕਾ ਐਸ ਡੀ ਓ ਬਨਾਰਸੀ ਦਾਸ,ਦਲਜੀਤ ਕੌਰ, ਸਤਵਿੰਦਰ ਕੌਰ, ਜਸਪ੍ਰੀਤ ਕੌਰ,ਸ਼ਮਾ ਰਾਣੀ,ਰਮਾ ਰਾਣੀ, ਸੰਤੋਸ਼ ਰਾਣੀ, ਜਸਵਿੰਦਰ ਕੌਰ, ਬਲਜੀਤ ਕੌਰ,ਗੀਤਾ ਰਾਣੀ,ਆਪ ਆਗੂ ਐਡਵੋਕੇਟ ਰਜੇਸ਼ ਉੱਪਲ, ਰਣਧੀਰ ਸਿੰਘ,ਭਗਤ ਰਾਮ,ਖੇਮ ਸਿੰਘ ਕਾਹਲੋਂ, ਹਰਵਿੰਦਰ ਸਿੰਘ ਅਮੁੱਲ ਬਟਰ, ਮਨਜੀਤ ਸ਼ਰਮਾ ਸਾਬਕਾ ਐਮ ਸੀ, ਦਿਨੇਸ਼ ਕੁਮਾਰ,ਨੰਦ ਕੁਮਾਰ,ਕੀਤੂ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੀ ਨਵੇਂ ਖੁੱਲ੍ਹ ਰਹੇ ਸ਼ਰਾਬ ਠੇਕੇ ਦਾ ਵਿਰੋਧ ਕਰਦੇ ਹੋਏ ਇਸ ਠੇਕੇ ਨੂੰ ਨਾ ਖੋਲ੍ਹਣ ਦੀ ਅਪੀਲ ਕੀਤੀ।