ਸਰਕਾਰੀ ਸਕੂਲ ਦੀ ਕੰਧ ਪਾੜ ਕੇ ਅੰਦਰੋਂ ਮਿਡ ਡੇ ਮੀਲ ਰਾਸਨ ਤੇ ਖਾਣਾ ਬਣਾਉਣ ਵਾਲਾ ਹੋਰ ਸਮਾਨ ਕੱਢ ਕੇ ਲੈ ਗਏ ਚੋਰ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 8 ਮਈ 2025 - ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿਕੋਸਰਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੀਤੀ ਰਾਤ ਚੋਰਾਂ ਨੇ ਸਕੂਲ ਦੀ ਕੰਧ ਪਾੜ ਕੇ ਬੱਚਿਆਂ ਦੇ ਮਿਡ ਡੇ ਮੀਲ ਦਾ ਰਾਸਨ ਅਤੇ ਸੌਦਾ ਚੋਰੀ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਸਕੂਲ ਤੋਂ ਹੈਡ ਟੀਚਰ ਮੈਡਮ ਕੰਵਲਜੀਤ ਕੌਰ ਦਾ ਫੋਨ ਆਇਆ ਸੀ ਕਿ ਸਕੂਲ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ ਤਾਂ ਮੇਰੇ ਵੱਲੋਂ ਸਮੂਹ ਸਕੂਲ ਸਟਾਫ ਸਮੇਤ ਵੇਖਿਆ ਤਾਂ ਚੋਰਾਂ ਨੇ ਸਕੂਲ ਦੇ ਕਮਰੇ ਦੀ ਕੰਧ ਪਾੜੀ ਹੋਈ ਸੀ ਤੇ ਅਸੀਂ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਬੱਚਿਆਂ ਨੂੰ ਦਿੱਤਾ ਜਾਂਦਾ ਮਿਡ ਡੇ ਮੀਲ ਰਾਸਨ ਜਿਸ ਵਿੱਚ ਕਰੀਬ ਦੋ ਕੁਇੰਟਲ ਚਾਵਲ,ਡੇਢ ਕੁਇੰਟਲ ਕਣਕ ਅਤੇ ਖਾਣਾ ਬਣਾਉਣ ਵਾਲਾ ਸਾਰਾ ਸੌਦਾ ਚੋਰੀ ਹੋ ਚੁੱਕਿਆ ਸੀ ਤੇ ਉੱਥੇ ਹੀ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਮੂੰਹ ਚੋਰਾਂ ਵੱਲੋਂ ਉੱਪਰ ਨੂੰ ਕਰ ਦਿੱਤਾ ਤੇ ਇੱਕ ਕੈਮਰੇ ਨੂੰ ਤੋੜ ਦਿੱਤਾ ਗਿਆ। ਉਨਾਂ ਦੱਸਿਆ ਕਿ ਇਸ ਸਬੰਧੀ ਸਾਡੇ ਵੱਲੋਂ ਪਿੰਡ ਦੇ ਸਰਪੰਚ ਮਹਿੰਦਰ ਸਿੰਘ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਹੈ।ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਪਾਰਟੀ ਸਮੇਤ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਵੱਲੋਂ ਮੋਕਾ ਦੇਖਿਆ ਗਿਆ ਹੈ।