ਹਰਿਆਣਾ: ਐਸਡੀਓ/ਓਪੀ, ਸਬ -ਡਿਵੀਜਨ, ਡੀਏਐਚਬੀਵੀਐਨਐਲ, ਫਰੁਖਨਗਰ ਨੂੰ ਕੀਤਾ ਗਿਆ ਮੁਅੱਤਲ
- ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਵੱਲੋਂ ਜਾਰੀ ਹੋਏ ਆਦੇਸ਼
ਚੰਡੀਗੜ੍ਹ, 8 ਮਈ 2025 - ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਦੀ ਸਿਫ਼ਾਰਿਸ਼ 'ਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੇ ਅਵਨੀਤ ਭਾਰਦਵਾਜ, ਐਸਡੀਓ/ਓਪੀ, ਸਬ -ਡਿਵੀਜਨ, ਡੀਏਐਚਬੀਵੀਐਨਐਲ, ਫਰੁਖਨਗਰ ਗੁਰੂਗ੍ਰਾਮ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ਵਿੱਚ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਵੱਲੋਂ ਆਦੇਸ਼ ਜਾਰੀ ਹੋਏ ਹਨ।
ਇਨਾਂ ਆਦੇਸ਼ਾਂ ਅਨੁਸਾਰ ਅਵਨੀਤ ਭਾਰਦਵਾਜ ਨੂੰ ਐਸਡੀਓ/ਓਪੀ, ਸਬ -ਡਿਵੀਜਨ, ਡੀਏਐਚਬੀਵੀਐਨਐਲ, ਫਰੁਖਨਗਰ ਦੇ ਰੂਪ ਵਿੱਚ ਉਨ੍ਹਾਂ ਦੇ ਗੈਰ ਪ੍ਰਦਰਸ਼ਨ ਅਤੇ ਕੰਡ੍ਰੋਲ ਦੀ ਕਮੀ ਦੇ ਕਾਰਨ ਡੀਏਐਚਬੀਵੀਐਨਐਲ ਕਰਮਚਾਰੀ (ਸਜਾ ਅਤੇ ਅਪੀਲ) ਨਿਯਮ-2019 ਦੇ ਨਿਯਮ-7 ਦੇ ਤਹਿਤ ਅਨੁਸ਼ਾਸਨੀ ਕਾਰਵਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।
ਮੁਅੱਤਲ ਦੌਰਾਨ ਇਸ ਅਧਿਕਾਰੀ ਦਾ ਮੁੱਖ ਦਫ਼ਤਰ ਐਸਈ/ਓਪੀ ਸਰਕਲ, ਡੀਏਐਚਬੀਵੀਐਨਐਲ, ਹਿਸਾਰ ਦੇ ਦਫ਼ਤਰ ਵਿੱਚ ਨਿਰਧਾਰਿਤ ਕੀਤਾ ਗਿਆ ਹੈ, ਜਿੱਥੇ ਉਹ ਹਰ ਕੰਮਕਾਜੀ ਦਿਨ ਆਪਣੀ ਹਾਜ਼ਰੀ ਦਰਜ ਕਰਾਉਣਗੇ। ਇਸ ਦੇ ਇਲਾਵਾ, ਮੁਅੱਤਲੀ ਦੀ ਮਿਆਦ ਦੌਰਾਨ ਅਵਨੀਤ ਭਾਰਦਵਾਜ ਨੂੰ ਹਰਿਆਣਾ ਸਿਵਿਲ ਸੇਵਾਵਾਂ ਨਿਯਮ-2016 ਦੇ ਨਿਯਮ-83 ਅਨੁਸਾਰ ਗੁਜਾਰਾ ਭੱਤਾ ਦਿੱਤਾ ਜਾਵੇਗਾ।
ਇਹ ਜਿਕਰਯੋਗ ਹੈ ਕਿ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਇੱਕ ਰਿਪੋਰਟ ਦੇ ਆਧਾਰ 'ਤੇ ਅਵਨੀਤ ਭਾਰਦਵਾਜ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਵੇਖਦੇ ਹੋਏ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੀ ਸਿਫ਼ਾਰਿਸ਼ ਕੀਤੀ ਸੀ, ਜਿਸ 'ਤੇ ਇਹ ਕਾਰਵਾਈ ਕੀਤੀ ਗਈ ਹੈ।