ਜਾਇਦਾਦਾਂ ਦੇ ਅਲਾਟੀਆਂ/ਟਰਾਂਸਫਰੀਆਂ/ਮਾਲਕਾਂ ਵਾਸਤੇ ਦੋ ਵਨ ਟਾਈਮ ਰੀਲੈਕਸੇਨ ਪਾਲਿਸੀ ਜਾਰੀ: ਚੇਅਰਮੈਨ ਭਿੰਡਰ ਵੱਲੋਂ ਪੰਜਾਬ ਸਰਕਾਰ ਅਤੇ ਸੰਜੀਵ ਅਰੋੜਾ ਦਾ ਧੰਨਵਾਦ
- ਪੰਜਾਬ ਸਰਕਾਰ ਵੱਲੋਂ ਨਗਰ ਸੁਧਾਰ ਟਰੱਸਟਾਂ ਦੀਆਂ ਵਿਕਾਸ ਸਕੀਮਾਂ ਵਿੱਚ ਪੈਂਦੀਆਂ ਜਾਇਦਾਦਾਂ ਦੇ ਅਲਾਟੀਆਂ/ਟਰਾਂਸਫਰੀਆਂ/ਮਾਲਕਾਂ ਵਾਸਤੇ ਦੋ ਵਨ ਟਾਈਮ ਰੀਲੈਕਸੇਨ ਪਾਲਿਸੀ ਜਾਰੀ :- ਚੇਅਰਮੈਨ ਤਰਸੇਮ ਸਿੰਘ ਭਿੰਡਰ
- ਚੇਅਰਮੈਨ ਭਿੰਡਰ ਨੇ ਪੰਜਾਬ ਸਰਕਾਰ ਅਤੇ ਰਾਜ ਮੈਂਬਰ ਸੰਜੀਵ ਅਰੋੜਾ ਦਾ ਕੀਤਾ ਧੰਨਵਾਦ
ਸੁਖਮਿੰਦਰ ਭੰਗੂ
ਲੁਧਿਆਣਾ, 8 ਮਈ, 2025 - ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਭਾ ਮੈਂਬਰ ਸ੍ਰੀ ਸੰਜੀਵ ਅਰੋੜਾ ਦੇ ਉੱਦਮ ਸਦਕਾ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਡਾ.ਰਵਜੋਤ ਸਿੰਘ ਵੱਲੋਂ ਨਗਰ ਸੁਧਾਰ ਟਰੱਸਟਾਂ ਦੀਆਂ ਵਿਕਾਸ ਸਕੀਮਾਂ ਵਿੱਚ ਪੈਂਦੀਆਂ ਜਾਇਦਾਦਾਂ ਦੇ ਅਲਾਟੀਆਂ/ਟਰਾਂਸਫਰੀਆਂ/ਮਾਲਕਾਂ ਵਾਸਤੇ ਹੇਠ ਲਿਖੀਆਂ ਦੋ ਵਨ ਟਾਈਮ ਰੀਲੈਕਸੇਨ ਪਾਲਿਸੀ ਜਾਰੀ ਕੀਤੀਆਂ ਗਈਆਂ ਹਨ :-
1) ਨਾ-ਉਸਾਰੀ ਫੀਸ (ਐਨ.ਸੀ.ਐਫ) :- ਇਸ ਪਾਲਿਸੀ ਅਨੁਸਾਰ ਟਰੱਸਟ ਦੀਆਂ ਵਿਕਾਸ ਸਕੀਮਾਂ ਵਿੱਚ ਪੈਂਦੀਆਂ ਜਾਇਦਾਦਾਂ ਦੇ ਜਿਨ੍ਹਾਂ ਅਲਾਟੀਆਂ ਨੂੰ ਅਲਾਟਮੈਂਟ ਪੱਤਰ ਜਾਰੀ ਹੋਣ ਦੀ ਮਿਤੀ ਤੋਂ 15 ਸਾਲ ਤੋਂ ਘੱਟ ਜਾਂ 15 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਉਨ੍ਹਾਂ ਅਲਾਟੀਆਂ ਦੀ ਬਣਦੀ 'ਨਾ-ਉਸਾਰੀ ਫੀਸ' ਦੀ ਕੁੱਲ ਰਕਮ (ਮੂਲ ਰਕਮ + ਵਿਆਜ) ਤੇ 50 ਪ੍ਰਤੀਸ਼ਤ ਛੋਟ ਦਿੱਤੀ ਹੈ ਅਤੇ 15 ਸਲਾ ਤੋਂ ਵੱਧ ਸਮੇਂ ਦੀ ਬਣਦੀ ‘ਨਾ-ਉਸਾਰੀ ਫੀਸ' ਰਿਜ਼ਰਵ ਰੇਟ (Applicable) ਦੇ 5 ਪ੍ਰਤੀਸ਼ਤ ਦੀ ਦਰ ਨਾਲ ਮੁਕੱਰਰ ਕੀਤੀ ਗਈ ਹੈ । ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ, ਔਰਤਾਂ ਅਤੇ Legal heirs of soldiers of Armed or Paramilitary Forces killed in action, ਨੂੰ ਵੀ 'ਨਾ-ਉਸਾਰੀ ਫੀਸ' ਸਬੰਧੀ ਉਕਤ ਦਿੱਤੀ ਛੋਟ ਦੇ ਉਪਰ ਐਡੀਸ਼ਨਲ 25 ਪ੍ਰਤੀਸ਼ਤ ਵਾਧੂ ਤੌਰ ਤੇ ਛੋਟ ਦਿੱਤੀ ਗਈ ਹੈ। ਸਰਕਾਰ ਵੱਲੋਂ ਨਾ-ਉਸਾਰੀ ਫੀਸ (ਐਨ.ਸੀ.ਐਫ) ਦੀ ਰਕਮ ਸਬੰਧੀ ਵਨ ਟਾਈਮ ਰੀਲੈਕਸੇਸ਼ਨ ਪਾਲਿਸੀ ਅਧੀਨ ਛੋਟ ਪ੍ਰਾਪਤ ਕਰਨ ਉਪਰੰਤ ਰਕਮ ਜਮਾਂ ਕਰਵਾਕੇ ਅਲਾਟੀ ਆਪਣੀ ਜਾਇਦਾਦ ਦਾ ਮਿਤੀ 31.12.2025 ਤੱਕ ਨਕਸਾ ਪਾਸ ਕਰਵਾਕੇ ਉਸਾਰੀ ਕਰਨ ਦਾ ਪਾਬੰਦ ਹੋਵੇਗਾ ।
2) ਇਹ ਛੋਟ ਕੇਵਲ ਉਹਨ੍ਹਾਂ ਕੇਸਾਂ ਤੇ ਲਾਗੂ ਹੋਵੇਗੀ ਜਿਸ ਵਿੱਚ ਅਲਾਟੀਆਂ ਵੱਲੋਂ ਸਬੰਧਤ ਜਾਇਦਾਦ ਦੀ ਅਲਾਟਮੈਂਟ ਉਪਰੰਤ 1/4 ਹਿੱਸਾ ਰਕਮ ਜਮਾਂ ਕਰਵਾਈ ਗਈ ਹੋਵੇ, ਜਿਸ ਅਨੁਸਾਰ ਅਲਾਟੀ ਵੱਲੋਂ ਬਕਾਇਆ ਰਹਿੰਦੀ ਰਕਮ ਤੇ ਸਮੇਂ ਸਮੇਂ ਸਿਰ ਜਾਰੀ ਰੂਲਾਂ ਅਨੁਸਾਰ ਬਣਦੀ ਦਰ(ਸਾਧਾਰਨ ਵਿਆਜ 'ਤੇ) ਅਤੇ ਰੈਸਟੋਰੇਨ ਚਾਰਜਿਜ਼, ਸਾਲ 2025-26 ਦੇ ਰਿਜ਼ਰਵ ਰੇਟ ਤੇ 2.5 ਪ੍ਰਤੀਸ਼ਤ ਹਿਸਾਬ ਨਾਲ ਜਮਾਂ ਕਰਵਾਕੇ ਆਪਣੀ ਜਾਇਦਾਦ ਨੂੰ ਰੈਗੂਲਰਾਈਜ਼ ਕਰਵਾ ਸਕਣਗੇ। Penalty/ਪੀਨਲ ਵਿਆਜ ਤੇ ਮੁਕੰਮਲ ਛੋਟ ਦਿੱਤੀ ਗਈ ਹੈ।
ਇਸ ਸਬੰਧੀ ਸ੍ਰ. ਤਰਸੇਮ ਸਿੰਘ ਭਿੰਡਰ ਜੀ ਵੱਲੋਂ ਅੱਗੇ ਦੱਸਿਆ ਗਿਆ ਕਿ ਟਰੱਸਟ ਦੀਆਂ ਵਿਕਾਸ ਸਕੀਮਾਂ ਵਿੱਚ ਪੈਂਦੀਆਂ ਜਾਇਦਾਦਾਂ ਦੇ ਅਲਾਟੀਆਂ/ਟਰਾਂਸਫਰੀਆਂ/ਮਾਲਕਾਂ ਨੇ ਸਰਕਾਰ ਵੱਲੋਂ ਜਾਰੀ ਨਾ-ਉਸਾਰੀ ਫੀਸ(ਐਨ.ਸੀ.ਐਫ) ਦੀ ਰਕਮ ਸਬੰਧੀ ਵਨ ਟਾਈਮ ਰੀਲੈਕਸੇਸ਼ਨ ਪਾਲਿਸੀ ਤਹਿਤ ਲਾਭ ਪ੍ਰਾਪਤ ਕਰਨਾ ਹੈ ਤਾਂ ਉਹ ਮਿਤੀ 31.07.2025 ਤੱਕ ਟਰੱਸਟ ਦਫਤਰ ਵਿਖੇ ਦਸਤੀ ਜਾਂ ਈ-ਮੇਲ ਆਈ.ਡੀ. ਤੇ ਪ੍ਰਤੀ ਬੇਨਤੀ ਦੇ ਕੇ ਲਾਭ ਪ੍ਰਾਪਤ ਕਰ ਸਕਦੇ ਹਨ । ਇਸ ਸਬੰਧੀ ਜੇਕਰ ਕਿਸੇ ਨੇ ਹੋਰ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਉਹ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਨਗਰ ਸੁਧਾਰ ਟਰੱਸਟ, ਲੁਧਿਆਣਾ ਵਿਖੇ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ।