ਸਾਬਕਾ ਵਿਧਾਇਕ ਸੰਦੋਆ ਦੇ ਮਾਤਾ ਗਿਆਨ ਕੌਰ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਈ
- ਸਪੀਕਰ ਕੁਲਤਾਰ ਸਿੰਘ ਸੰਧਵਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਰਧਾ ਦੇ ਫੁੱਲ ਕੀਤੇ ਭੇਂਟ
- ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੰਤਿਮ ਯਾਤਰਾ ਵਿੱਚ ਹੋਈ ਸ਼ਾਮਿਲ
ਨੂਰਪੁਰ ਬੇਦੀ 22 ਅਪ੍ਰੈਲ 2025 - ਹਲਕਾ ਰੂਪਨਗਰ ਤੋਂ ਸਾਬਕਾ ਵਿਧਾਇਕ ਸਰਦਾਰ ਅਮਰਜੀਤ ਸਿੰਘ ਸੰਦੋਆ ਦੇ ਮਾਤਾ ਸ਼੍ਰੀਮਤੀ ਗਿਆਨ ਕੌਰ ਜੀ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਅੱਜ ਸੂਬੇ ਭਰ ਦੇ ਸੀਨੀਅਰ ਆਗੂਆਂ ਤੇ ਇਲਾਕੇ ਦੇ ਪਤਵੰਤਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਵਿਸ਼ੇਸ਼ ਤੌਰ ਤੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਜਿੱਥੇ ਮਾਤਾ ਗਿਆਨ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਆਗੂਆਂ ਨੇ ਕਿਹਾ ਕਿ ਮਾਂ ਦਾ ਦਰਜਾ ਸੰਸਾਰ ਵਿੱਚ ਸਭ ਤੋਂ ਉੱਤਮ ਦਰਜਾ ਹੈ ਅਤੇ ਮਾਂ ਦੇ ਚਲੇ ਜਾਣ ਨਾਲ ਜੋ ਪਰਿਵਾਰ ਨੂੰ ਪੁੱਤਰਾਂ ਨੂੰ ਧੀਆਂ ਨੂੰ ਦੁੱਖ ਸਹਿਣਾ ਪੈਂਦਾ ਹੈ, ਉਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਨੇ ਕਿਹਾ ਕਿ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਉਹਨਾਂ ਨੇ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਵੀ ਕੀਤਾ। ਹਲਕਾ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਮਾਤਾ ਗਿਆਨ ਕੌਰ ਜੀ ਦਾ ਅੰਤਿਮ ਸੰਸਕਾਰ ਪਿੰਡ ਸੰਦੋਆ ਦੇ ਸ਼ਮਸ਼ਾਨਘਾਟ ਵਿਖੇ ਹੋਇਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹਰਮਿੰਦਰ ਸਿੰਘ ਢਾਹੇ ਜਿਲਾ ਪ੍ਰਧਾਨ ਤੇ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ, ਸੋਹਣ ਲਾਲ ਚੇਚੀ, ਸੁਭਾਸ਼ ਚੌਧਰੀ, ਦੇਸ ਰਾਜ ਸੈਣੀ, ਰਾਮ ਕੁਮਾਰ ਮੁਕਾਰੀ ਚੇਅਰਮੈਨ , ਪਵਨ ਕੁਮਾਰ, ਪਰਮਜੀਤ ਸਿੰਘ ਅਟਵਾਲ, ਨਿਰਮਲ ਚੋਪੜਾ ਬਜਰੂੜ, ਜਰਨੈਲ ਸਿੰਘ ਔਲਖ, ਬਲਵਿੰਦਰ ਸਿੰਘ ਧਨੋਆ, ਸ਼ਕਤੀ ਤ੍ਰਿਪਾਠੀ, ਅਭਿਸ਼ੇਕ ਸ਼ੈਂਕੀ, ਸਰਪੰਚ ਪਰਮਜੀਤ ਸਿੰਘ, ਪ੍ਰੇਮ ਸਿੰਘ ਸੰਦੋਆ, ਨਿਰਮਲ ਸਿੰਘ ਸੰਦੋਆ, ਅਮਰੀਕ ਸਿੰਘ ਸੰਦੋਆ, ਬਖਸ਼ੀਸ਼ ਸਿੰਘ ਕੋਲਾਪੁਰ, ਕਾਮਰੇਡ ਭਜਨ ਸਿੰਘ, ਹਰਜਿੰਦਰ ਸਿੰਘ ਹੇਅਰ, ਗੁਰਵਿੰਦਰ ਸਿੰਘ ਜੱਗੀ ਸਾਬਕਾ ਐਮ ਸੀ, ਪ੍ਰਿੰਸ ਜੋਲੀ, ਸਰਪੰਚ ਜਗਜੀਤ ਸਿੰਘ, ਮਨਜੀਤ ਸਿੰਘ ਬਾਸੋਵਾਲ, ਬਲਵੀਰ ਸਿੰਘ ਭੱਟੋਂ, ਠੇਕੇਦਾਰ ਹਰਨੇਕ ਸਿੰਘ, ਰਿਟਾ. ਕਾਨੂੰਗੋ ਤਰਸੇਮ ਸਿੰਘ, ਪ੍ਰੇਮ ਝਾਂਗੜੀਆਂ, ਮਹਿੰਦਰ ਕੋਹਲੀ, ਹੁਸਨ ਚੌਧਰੀ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ ਆਜਮਪੁਰ, ਸਰਪੰਚ ਮੋਹਣ ਸਿੰਘ ਅਸਾਲਤਪੁਰ, ਡਾ. ਸ਼ਿੰਗਾਰਾ ਸਿੰਘ, ਡਾ. ਰਾਕੇਸ਼ ਰਾਣਾ, ਡਾ. ਬਲਵੀਰ ਸੈਣੀ, ਡਾ. ਵਿਜੇ ਚੌਧਰੀ, ਕਰਮਾਂ ਟੇਡੇਵਾਲ, ਗੁਰਮੁੱਖ ਸਿੰਘ ਕੰਧੋਲਾ, ਗੱਜਣ ਸਿੰਘ, ਤਰਲੋਚਨ ਸਿੰਘ, ਪ੍ਰਿੰਸੀਪਲ ਵਰਿੰਦਰ ਸ਼ਰਮਾ, ਗੁਰਬਿੰਦਰ ਸਸਕੌਰ, ਮਨਦੀਪ ਸਿੰਘ ਨਲਹੋਟੀ, ਕਾਕੂ ਭੰਗਲਾਂ, ਸ਼ਿੰਗਾਰਾ ਸਿੰਘ ਰਾਏਪੁਰ, ਗੁਰਨਾਮ ਭੰਗਲਾਂ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।