ਸੁਰਜੀਤ ਸਿੰਘ ਕੰਗ ਨੇ ਮਾਰਕੀਟ ਕਮੇਟੀ ਰਈਆ ਦੇ ਚੇਅਰਮੈਨ ਦੀ ਸੰਭਾਲੀ ਕੁਰਸੀ
ਬਲਰਾਜ ਸਿੰਘ ਰਾਜਾ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਿਸਟ ਜਾਰੀ ਕਰਕੇ ਸੁਰਜੀਤ ਸਿੰਘ ਕੰਗ ਨੂੰ ਦਿੱਤੀ ਗਈ ਸੀ ਇਹ ਜਿੰਮੇਵਾਰੀ
- ਤਾਜਪੋਸ਼ੀ ਸਮਾਗਮ ਦੌਰਾਨ ਚੀਫ਼ ਵਿਪ ਪ੍ਰੋ ਬਲਜਿੰਦਰ ਕੌਰ ਅਤੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਪਤਨੀ ਸੁਹਿੰਦਰ ਕੌਰ ਨੇ ਕੀਤੀ ਖਾਸ ਤੌਰ ਉੱਤੇ ਸ਼ਿਰਕਤ
ਬਾਬਾ ਬਕਾਲਾ, 22 ਮਾਰਚ 2025 - ਉੱਤਰ ਭਾਰਤ ਦੀਆਂ ਵੱਡੀਆਂ ਦਾਣਾ ਮੰਡੀਆਂ ਦੇ ਵਿੱਚੋਂ ਇੱਕ ਗਿਣੀ ਜਾਂਦੀ ਰਈਆ ਦਾਣਾ ਮੰਡੀ ਵਿਖੇ ਅੱਜ ਸੁਰਜੀਤ ਸਿੰਘ ਕੰਗ ਨੇ ਬਤੌਰ ਮਾਰਕੀਟ ਕਮੇਟੀ ਦੇ ਚੇਅਰਮੈਨ ਅਹੁਦਾ ਸੰਭਾਲ ਲਿਆ ਹੈ।।
ਮਾਰਕੀਟ ਕਮੇਟੀ ਦਫਤਰ ਰਈਆ ਵਿੱਚ ਰੱਖੇ ਗਏ ਇਸ ਤਾਜਪੋਸ਼ੀ ਸਮਾਗਮ ਦੌਰਾਨ ਚੀਫ ਵਿਪ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਪਤਨੀ ਸੁਹਿੰਦਰ ਕੌਰ ਸਮੇਤ ਆਮ ਆਦਮੀ ਪਾਰਟੀ ਦੇ ਵੱਖ-ਵੱਖ ਸ਼ਹਿਰਾਂ ਤੋਂ ਲੀਡਰ ਅਤੇ ਵਰਕਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।
ਇਸ ਦੌਰਾਨ ਗੱਲਬਾਤ ਕਰਦੇ ਹੋਏ ਮੈਡਮ ਸੁਹਿੰਦਰ ਕੌਰ ਅਤੇ ਵਿਧਾਇਕ ਪ੍ਰੋ ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਹਰ ਇੱਕ ਵਰਕਰ ਅਤੇ ਆਗੂ ਦੀ ਮਿਹਨਤ ਦਾ ਬੇਹਦ ਖਿਆਲ ਰੱਖਦੀ ਹੈ ਅਤੇ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਵੱਲੋਂ ਹਮੇਸ਼ਾ ਹੀ ਵੱਡੀਆਂ ਜਿੰਮੇਵਾਰੀਆਂ ਸੌਂਪ ਕੇ ਉਹਨਾਂ ਦਾ ਮਾਨ ਸਨਮਾਨ ਵਧਾਇਆ ਗਿਆ ਹੈ।
ਉਹਨਾਂ ਕਿਹਾ ਕਿ ਸੁਰਜੀਤ ਸਿੰਘ ਕੰਗ ਇਸ ਹਲਕੇ ਵਿੱਚ ਪਾਰਟੀ ਦੇ ਮੋਹਰੀ ਵਰਕਰਾਂ ਦੇ ਵਿੱਚੋਂ ਇੱਕ ਸਨ ਅਤੇ ਅੱਜ ਪਾਰਟੀ ਵੱਲੋਂ ਵੀ ਉਹਨਾਂ ਨੂੰ ਬੇਹਦ ਮਾਣ ਸਨਮਾਨ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਰਕਿਟ ਕਮੇਟੀ ਚੇਅਰਮੈਨ ਦੀ ਲਿਸਟ ਜਾਰੀ ਕਰਕੇ ਉਸ ਵਿੱਚ ਸੁਰਜੀਤ ਸਿੰਘ ਕੰਗ ਨੂੰ ਇਹ ਵੱਡੀ ਜਿੰਮੇਵਾਰੀ ਸੌਂਪੀ ਗਈ ਸੀ।ਇਸ ਦੇ ਨਾਲ ਹੀ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੇ ਗਈ ਜਿੰਮੇਵਾਰੀ ਨੂੰ ਉਹ ਬੇਹਦ ਤਨਦੇਹੀ ਅਤੇ ਮਿਹਨਤ ਦੇ ਨਾਲ ਨਿਭਾਉਣਗੇਜਿਕਰਯੋਗ ਹੈ ਕਿ ਬੀਤੇ ਦਿਨੀ ਸੁਰਜੀਤ ਸਿੰਘ ਕੰਗ ਨੂੰ ਪਾਰਟੀ ਵਲੋਂ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੀ ਪ੍ਰਧਾਨਗੀ ਸੌਂਪੀ ਗਈ ਸੀ।ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਮਾਰਕਿਟ ਕਮੇਟੀ ਰਈਆ ਦੇ ਚੇਅਰਮੈਨ ਵਜੋਂ ਸੇਵਾਵਾਂ ਸੰਭਾਲ ਲਈਆਂ ਹਨ।।
ਇਸ ਮੌਕੇ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਉਸਮਾ, ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਸੁਭਾਸ਼ ਭਗਤ, ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ ਪਰਮਜੀਤ ਸਿੰਘ, ਐਕਸਾਈਜ ਐਂਡ ਟੈਕਸੇਸ਼ਨ ਸਲਾਹਕਾਰ ਕਮੇਟੀ ਮੈਂਬਰ ਹਰਜਿੰਦਰ ਸਿੰਘ ਉਸਮਾ, ਜ਼ਿਲਾ ਜੁਆਇੰਟ ਸੈਕਟਰੀ ਕਿਸਾਨ ਵਿੰਗ ਬਲ ਸ਼ਰਨਜੀਤ ਸਿੰਘ, ਜਿਲਾ ਜੁਆਇੰਟ ਸੈਕਟਰੀ ਕਿਸਾਨ ਵਿੰਗ ਮਲਕੀਤ ਸਿੰਘ, ਅਵਤਾਰ ਸਿੰਘ ਵਿਰਕ, ਚੇਅਰਮੈਨ ਜੰਡਿਆਲਾ ਗੁਰੂ ਛਨਾਖ ਸਿੰਘ, ਚੇਅਰਮੈਨ ਮਹਿਤਾ ਚੌਂਕ ਗੁਰਵਿੰਦਰ ਸਿੰਘ , ਡਿਪਟੀ ਜ਼ਿਲ੍ਹਾ ਮੰਡੀ ਅਫਸਰ ਹਰਪ੍ਰੀਤ ਸਿੰਘ ਭੁੱਲਰ, ਸਤਿੰਦਰਰੂਪ ਸਿੰਘ ਲੇਖਾਕਾਰ, ਅਮਰਜੀਤ ਸਿੰਘ ਮੰਡੀ ਸੁਪਰਵਾਈਜ਼ਰ, ਹਰਦੀਪ ਕੌਰ ਮੰਡੀ ਸੁਪਰਵਾਈਜ਼ਰ, ਹਰਦੀਪ ਸਿੰਘ ਮੰਡੀ ਸੁਪਰਵਾਈਜ਼ਰ, ਸਤਿੰਦਰ ਪਾਲ ਸਿੰਘ ਮੰਡੀ ਸੁਪਰਵਾਈਜ਼ਰ, ਵਿਕਰਮ ਪੱਡਾ ਮੰਡੀ ਸੁਪਰਵਾਈਜ਼ਰ, ਅਮਰਿੰਦਰ ਸਿੰਘ ਆਕਸ਼ਨ ਰਿਕਾਰਡਰ, ਸੰਦੀਪ ਪਾਲ ਸਿੰਘ ਅਕਸ਼ ਰਿਕਾਰਡ, ਕੁਲਵਿੰਦਰ ਸਿੰਘ ਆਕਸ਼ ਰਿਕਾਰਡ, ਹਰਸਿਮਰਨ ਸਿੰਘ ਕਲਰਕ,ਜਗਰੂਪ ਸਿੰਘ, ਗੁਰਜੀਤ ਦਾਸ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਐਮਸੀ ਪਰਮਜੀਤ ਸਿੰਘ ਪੰਮਾ, ਐਮਸੀ ਮਨਵਿੰਦਰ ਸਿੰਘ, ਐਮਸੀ ਗੁਰਮੀਤ ਸਿੰਘ, ਐਮਸੀ ਜੈਮਲ ਸਿੰਘ, ਐਮਸੀ ਰਵੀ ਸਿੰਘ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਬਲਾਕ ਪ੍ਰਧਾਨ ਕੁਲਬੀਰ ਸਿੰਘ, ਸਤਨਾਮ ਸਿੰਘ ਮਾੜੀ ਕੰਮੋਕੇ, ਹਰਪ੍ਰੀਤ ਸਿੰਘ ਭਿੰਡਰ, ਸਰਪੰਚ ਜਸਕਰਨ ਸਿੰਘ ਰਤਨਗੜ੍ਹ, ਮੰਗਲ ਸਿੰਘ ਕਾਲੇਕੇ, ਸੁਖਦੀਪ ਸਿੰਘ, ਜਗਦੀਪ ਸਿੰਘ, ਸੁਖਦੀਪ ਸਿੰਘ , ਦਵਿੰਦਰ ਸਿੰਘ, ਭਗਵੰਤ ਸਿੰਘ, ਡਾਕਟਰ ਸਰਬਜੀਤ ਸਿੰਘ, ਨਿਰਮਲ ਸਿੰਘ ਬੇਦਾਦਪੁਰ, ਪ੍ਰੇਮਪਾਲ ਸਿੰਘ, ਐਮਸੀ ਸੁਖਜੀਤ ਕੌਰ ਕੰਗ, ਗੁਰਮੀਤ ਕੌਰ ਕੰਗ, ਬੀਬੀ ਕੁਲਦੀਪ ਕੌਰ ਮੈਡਮ ਰਾਣੋ, ਹਰਪ੍ਰੀਤ ਸਿੰਘ ਭਿੰਡਰ ਆਦਿ ਹਾਜਰ ਸਨ।।