ਮਾਲਵੇ ਵਿੱਚ ਮੋਗੇ ਨੇੜਲੇ ਇਕ ਆਮ ਪੇਂਡੂ ਇਲਾਕੇ ਪਿੰਡ ਸੇਖਾ ਕਲਾਂ ਵਿਚ ਜਨਮਿਆਂ ਬਲਜਿੰਦਰ ਸੇਖਾ ਹੁਣ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ, ਆਪਣੀ ਮਿਹਨਤ ਸਦਕਾ, ਪਿਤਾ ਗੁਰਦੇਵ ਸਿੰਘ ਸਰਾਂ ਫੌਜੀ ਅਤੇ ਮਾਤਾ ਚਰਨਜੀਤ ਕੌਰ ਜੀ ਦੇ ਦਿੱਤੇ ਹੋਏ ਚੰਗੇ ਸੰਸਕਾਰਾਂ ਸਦਕੇ ਕਲਾਕਾਰੀ ਖੇਤਰ ਵਿਚ ਆਪਣੀ ਪਹਿਲੀ ਕੈਸਟ ਛਿੱਤਰੋ ਛਿੱਤਰੀ ਤੋ ਸਫ਼ਰ ਸ਼ੁਰੂ ਕਰਕੇ, ਆਪਣੇ ਗੀਤ ਗੋ ਕੈਨੇਡਾ ਗੋ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਡੇ ਵੱਡੇ ਲੀਡਰਾ ਤੇ ਇੰਗਲਿਸ਼ ਚੈਨਲਾਂ ਰਾਹੀਂ ਗੋਰਿਆਂ ਨੂੰ ਆਪਣੇ ਗੀਤਾਂ ਨਾਲ਼ ਨੱਚਣ ਲਈ ਮਜਬੂਰ ਕਰ ਦੇਣ ਵਾਲ਼ਾ ਬਲਜਿੰਦਰ ਸੇਖਾ ਅੱਜ ਕੈਨੇਡਾ ਵਿੱਚ ਕਿੰਗ ਚਾਰਲਸ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ ਹੈ, ਇਹ ਸਾਡੇ ਪਿੰਡ ਸੇਖਾ ਕਲਾਂ ਲਈ ਤੇ ਬਲਜਿੰਦਰ ਸੇਖਾ ਲਈ ਬਹੁਤ ਮਾਣ ਵਾਲੀ ਗੱਲ ਹੈ।
ਪੱਚੀ ਕੁ ਸਾਲ ਪਹਿਲਾਂ ਸਾਡੇ ਪਿੰਡ ਦੀਆਂ ਮਹਾਨ ਸ਼ਖਸੀਅਤਾਂ ਮਾਸਟਰ ਹਰਚੰਦ ਸਿੰਘ ਤੇ ਭੈਣ ਜੀ ਜਗਦੀਸ਼ ਕੌਰ ਜੋ ਕਿ ਇਸਦੇ ਤਾਇਆ ਤਾਈਂ ਲੱਗਦੇ ਸਨ ।ਬਲਜਿੰਦਰ ਦਾ ਵਿਆਹ ਕਰਕੇ ਕੈਨੇਡਾ ਲੈ ਗਏ ਸਨ ।ਸ਼ੁਰੂ ਵਿੱਚ ਬਲਜਿੰਦਰ ਪਿੰਡ ਵਿੱਚ ਜਦੋਂ ਵੀ ਕਿਸੇ ਲੜਕੀ (ਧੀ ਧੁਆਣੀ )ਦਾ ਵਿਆਹ ਹੋਣਾਂ ਤਾਂ ਲਾਵਾਂ ਲੈਣ ਤੋ ਬਾਅਦ ਸਿੱਖਿਆ ਦੇ ਗੀਤ ਗਾਉਂਦਾਂ ਤਾਂ ਇਸਦੇ ਗੀਤਾਂ ਦੇ ਬੋਲ ਤੇ ਆਵਾਜ ਦਾ ਦਰਦ ਸੁਣਕੇ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ।
ਸੇਖਾ ਕਲਾਂ ਦੇ ਨਗਰ ਕੀਰਤਨ ਤੇ ਗੀਤ ਗਾਉਂਦਾ, ਸਕੂਲ਼ ਵਿਚ ਬਾਲ ਸਭਾ ਤੇ ਗੀਤ ਗਾਉਂਦਾ ਗਾਉਂਦਾ ਮੱਲਕਿਆਂ ਵਾਲੇ ਗਾਇਕ ਰਾਜ ਬਰਾੜ ਨਾਲ ਸਹਾਇਕ ਬਣਿਆ ਤੇ ਉਸਤੋਂ ਬਾਅਦ ਖ਼ੁਦ ਕਮੇਡੀ ਦੀ ਦੁਨੀਆਂ ਵਿੱਚ ਇਕ ਬਤੌਰ ਕਮੇਡੀਅਨ ਵੀ ਬਹੁਤ ਭੂਮਿਕਾ ਨਿਭਾ ਚੁੱਕਾ ਹੈ, ਆਪਣੇ ਆਮ ਘਰ ਦੇ ਪੁੱਤ ਨੂੰ ਕੈਨੇਡਾ ਵਰਗੇ ਮੁਲਕ ਦੀ ਪਾਰਲੀਮੈਂਟ ਵਿੱਚ ਸਨਮਾਨ ਮਿਲਣਾ ਕੋਈ ਨਿੱਕੀ ਗੱਲ ਨਹੀਂ ਹੈ, ਆਪਣੇ ਤਾਂ ਇੱਥੇ ਕਿੱਸੇ ਅਫ਼ਸਰ ਨੂੰ ਮਿਲਣਾ ਹੋਵੈ ਉਹਦੇ ਨੇੜਲੇ ਹੀ ਨਹੀਂ ਮਿਲਣ ਦਿੰਦੇ ਪਾਰਲੀਮੈਟ ਤਾਂ ਕਿਸਨੇ ਵੜਨ ਦੇਣਾ ਹੈ , ਅਸੀ ਸਮੂਹ ਨਗਰ ਨਿਵਾਸੀ ਆਪਣੇ ਭਰਾ ਨੂੰ ਉਸਦੀ ਕਾਮਯਾਬੀ ਹਾਸਲ ਕਰਨ ਲਈ ਬਹੁਤ ਬਹੁਤ ਮੁਬਾਰਕਾਂ ਭੇਜਦੇ ਹਾਂ, ਬੀਤੇ ਦਿਨੀ ਮੈ ਬਾਬੂ ਰਜ਼ਬ ਅਲੀ ਜੀ ਦੀ ਜੀਵਨੀ ਪੜ੍ਹੀ ਸੀ ਉਹ ਕਿਤਾਬ ਪੜ੍ਹ ਕੇ ਰੋਣ ਆ ਜਾਂਦਾ ਸੀ ਕਿ ਆਖ਼ਰੀ ਉਮਰ ਵਿਚ ਬਾਬੂ ਰਜਬ ਅਲੀ ਜੀ ਪਿੰਡ ਸਾਹੋਕੇ, ਆਪਣੇ ਵਤਨ ਵਾਪਸੀ ਲਈ, ਆਪਣੀ ਮਿੱਟੀ ਪ੍ਰਤੀ ਜਿੱਥੇ ਜਨਮ ਲਿਆ ਓਥੇ ਮੌਤ ਆਵੇ, ਆਵਦੇ ਪਿੰਡ ਨਾਲ ਉਹਨਾਂ ਦਾ ਮੋਹ ਮਹਿਸੂਸ ਕੀਤਾ ਸੀ, ਓਵੇਂ ਉਹ ਮੋਹ ਮੈ ਬਲਜਿੰਦਰ ਅੰਦਰ ਮਹਿਸੂਸ ਕਰ ਰਿਹਾ ਹਾਂ।ਜਦ ਬਲਜਿੰਦਰ ਨੇ ਰਜਬ ਅਲੀ ਜੀ ਦਾ “ ਮੈਨੂੰ ਰੱਖਲੋ ਨਗਰ ਮੇਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ” ਉਸ ਸਮੇਂ ਵਤਨ ਦੀਆਂ ਤਾਂਘਾਂ ਵਿੱਚ ਬਲਜਿੰਦਰ ਤੇਰਾ ਹਟਕੋਰਾ ਸੁਣਕੇ ਇਕੱਲਾ ਤੇਰਾ ਬੇਲੀ ਡਾਕਟਰ ਰਾਜਦੁਲਾਰ ਨਹੀਂ ਰੋਇਆ ਸੀ ਸਗੋਂ ਸੇਖਾ ਕਲਾਂ ਪਿੰਡ ਦੇ ਸੁਨਣ ਵਾਲੇ ਅਸੀਂ ਸਾਰੇ ਰੋਏ ਸਨ।
ਅੱਜ ਸਾਡੇ ਪਿੰਡ ਸੇਖਾ ਕਲਾਂ ਦਾ ਨਾਮ ਬਲਜਿੰਦਰ ਦੇ ਜ਼ਰੀਏ ਕੈਨੇਡਾ ਦੀ ਪਾਰਲੀਮੈਂਟ ਵਿੱਚ , ਇੰਗਲੈਂਡ ਦੀ ਮਹਾਰਾਣੀ ਤੇ ਮਹਾਰਾਜੇ ਦੇ ਐਵਾਰਡ ਨਾਲ ਤੇ ਸੰਯੁਕਤ ਰਾਸ਼ਟਰ ਵਿੱਚ ਦਰਜ ਹੈ ।
ਅਸੀ ਸਾਰੇ ਨਗਰ ਨਿਵਾਸੀ ਸਾਡੇ ਪਿੰਡ ਦੇ ਸਾਂਝੇ ਤੇ ਧਰਤੀ ਨਾਲ ਜੁੜੇ ਆਪਣੇ ਭਰਾ ਨੂੰ ਉਸਦੀ ਕਾਮਯਾਬੀ ਹਾਸਲ ਕਰਨ ਲਈ ਬਹੁਤ ਬਹੁਤ ਮੁਬਾਰਕਾਂ ਭੇਜਦੇ ਹਾਂ, ਅਤੇ ਪਰਮਾਤਮਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਬਲਜਿੰਦਰ ਸਿੰਘ ਸੇਖਾ ਨੂੰ ਹੋਰ ਬੁਲੰਦੀਆਂ ਤੇ ਲੈਕੇ ਜਾਣ।
ਬਾਈ ਬਲਜਿੰਦਰ ਯਾਦ ਰੱਖੀਂ “ਜੇ ਬਲਜਿੰਦਰ ਸੇਖੇ ਦਾ ਹੈ ਤਾਂ ਸੇਖਾ ਵੀ ਬਲਜਿੰਦਰ ਦਾ ਹੈ”ਆਪਣਾ ਪਿੰਡ ਸੇਖਾ ਕਲਾਂ ਹੀ ਨਹੀਂ ਸਾਰਾ ਇਲਾਕਾ ਤੈਨੂੰ ਉਡੀਕ ਰਿਹਾ ਜਦ ਪਿੰਡ ਆਇਆ ਤਾਂ ਪਲਕਾਂ ਬੈਠਾਵਾਂਗੇ ।
2 | 8 | 2 | 6 | 5 | 5 | 2 | 1 |