ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ
- ਹਰਿਆਣਾ ਨੂੰ ਪਾਣੀ ਦੀ ਕਮੀ ਤੋਂ ਨਿਜਾਤ ਦਵਾਉਣ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਮਿਲ ਕੇ ਸੰਕਲਪਬੱਧ ਢੰਗ ਨਾਲ ਕਰੇਣਗੇ ਕੰਮ
- ਜਲ੍ਹ ਸਰੰਖਣ ਲਈ ਜਨ-ਜਨ ਵਿਚ ਜਾਗ੍ਰਿਤੀ ਲਿਆਉਣ ਤਹਿਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਬਜਟ 2025-26 ਵਿਚ ਵੱਖ-ਵੱਖ ਪ੍ਰੋਗਰਾਮਾਂ ਦੀ ਰੂਪਰੇਖਾ ਬਣਾਈ - ਸੀ ਆਰ ਪਾਟਿਲ
ਚੰਡੀਗੜ੍ਹ, 22 ਮਾਰਚ 2025 - ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸ੍ਰੀ ਸੀ ਆਰ ਪਾਟਿਲ ਨੇ ਕਿਹਾ ਕਿ ਹਰਿਆਣਾ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਦਵਾਉਣ ਲਈ ਅੰਤਰਰਾਜ ਮੁੱਦਿਆਂ ਨੂੰ ਹੱਲ ਕਰਨ ਤਹਿਤ ਆਉਣ ਵਾਲੇ ਦਿਨਾਂ ਵਿਚ ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਕੀਤੀ ਜਾਵੇਗੀ। ਸਮਸਿਆਵਾਂ ਦਾ ਹੱਲ ਹੋਣ ਨਾਲ ਹਰਿਆਣਾ ਨੂੰ ਉਸ ਦੇ ਹੱਕ ਦਾ ਪਾਣੀ ਮਿਲੇਗਾ।
ਸੀ ਆਰ ਪਾਟਿਲ ਅੱਜ ਜਿਲ੍ਹਾ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਚ ਪ੍ਰਬੰਧਿਤ ਕੌਮੀ ਪੱਧਰੀ ਪ੍ਰੋਗਰਾਮ ਵਿਚ ਰਾਸ਼ਟਰਵਿਆਪੀ ਮੁਹਿੰਮ ਜਲ੍ਹ ਸ਼ਕਤੀ ਮੁਹਿੰਮ ਕੈਚ ਦੇ ਰੇਨ-2025 ਦੇ ਉਦਘਾਟਨ ਬਾਅਦ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੁਦ ਰਹੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਇਸ ਪ੍ਰੋਗਰਾਮ ਨੂੰ ਦਿੱਲੀ ਤੋਂ ਬਾਹਰ ਮਨਾਉਣ ਲਈ ਪ੍ਰੋਗਰਾਮ ਦੇ ਪ੍ਰਬੰਧ ਲਈ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਤੁਰੰਤ ਹਾਂ ਕਰ ਦਿੱਤੀ, ਕਿਉਂਕਿ ਉਹ ਜਲ੍ਹ ਦਾ ਮਹਤੱਵ ਜਾਣਦੇ ਹਨ। ਜਲ੍ਹ ਸਰੰਖਣ ਅਤੇ ਜਲ੍ਹ ਸੰਚੈਯ ਲਈ ਜਨ-ਜਨ ਵਿਚ ਜਾਗ੍ਰਿਤੀ ਆਵੇ, ਇਸ ਦੇ ਲਈ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੂਬਾ ਬਜਟ-2025-26 ਵਿਚ ਵੀ ਬਹੁਤ ਸਾਰੇ ਪ੍ਰੋਗਰਾਮਾਂ ਦੀ ਰੂਪਰੇਖਾ ਬਣਾਈ ਹੈ।
ਹਰਿਆਣਾ ਨੂੰ ਪਾਣੀ ਦੀ ਕਮੀ ਤੋਂ ਨਿਜਾਤ ਦਵਾਉਣ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਮਿਲ ਕੇ ਸੰਕਲਪਬੱਧ ਢੰਗ ਨਾਲ ਕਰੇਗੀ ਕੰਮ
ਸੀਆਰ ਪਾਟਿਲ ਨੇ ਕਿਹਾ ਕਿ ਹਰਿਆਣਾ ਪ੍ਰਗਤੀਸ਼ੀਲ ਸੂਬਾ ਹੈ, ਜੋ ਪਾਣੀ ਦੀ ਸਪਲਾਈ ਲਈ ਦੂਜੇ ਸੂਬਿਆਂ 'ਤੇ ਨਿਰਭਰ ਹੈ। ਇੱਥੇ ਬਰਸਾਤ ਵੀ ਘੱਟ ਹੁੰਦੀ ਹੈ, ਅਜਿਹੇ ਸੂਬੇ ਵਿਚ ਆਉਣ ਵਾਲੇ ਦਿਨਾਂ ਵਿਚ ਪਾਣੀ ਦੀ ਕਮੀ ਨਾ ਹੋਵੇ, ਇਸ ਦੀ ਚਿੰਤਾ ਸਰਕਾਰ ਦੇ ਨਾਲ-ਨਾਲ ਨਾਗਰਿਕਾਂ ਨੂੰ ਵੀ ਕਰਨ ਦੀ ਜਰੂਰਤ ਹੈ। ਇਸ ਲਈ ਜਨਭਾਗੀਦਾਰੀ ਦੇ ਨਾਲ-ਨਾਲ ਕੇਂਦਰ ਅਤੇ ਹਰਿਆਣਾ ਸਰਕਾਰ ਮਿਲ ਕੇ ਰਾਜ ਨੂੰ ਪਾਣੀ ਦੀ ਕਮੀ ਦੀ ਸਮਸਿਆ ਤੋਂ ਨਿਜਾਤ ਦਵਾਉਣ ਲਈ ਸੰਕਲਪਬੱਧ ਢੰਗ ਨਾਲ ਕੰਮ ਕਰੇਗੀ।
ਜਲ੍ਹ ਸੰਚੈਯ ਦੀ ਦਿਸ਼ਾ ਵਿਚ ਵੱਧਣਾ ਸਮੇਂ ਦੀ ਜਰੂਰਤ
ਸੀ ਆਰ ਪਾਟਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜਲ੍ਹ ਸੰਚੈਯ-ਜਨਭਾਗੀਦਾਰੀ ਨੂੰ ਜਲ ਅੰਦੋਲਨ ਵਿਚ ਬਦਲਣ ਦੀ ਗੱਲ ਕਹੀ ਸੀ ਅਤੇ ਅੱਜ ਦਾ ਇਹ ਪ੍ਰੋਗਰਾਮ ਉਸੀ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ ਕਿ ਜਲ੍ਹ ਨਾਲ ਅਸੀਂ ਸੱਭ ਕੁੱਝ ਬਣਾ ਸਕਦੇ ਹਨ। ਅੱਜ ਸਮੇਂ ਵਿਚ ਜਰੂਰਤ ਹੈ ਜਲ੍ਹ ਨੂੰ ਬਚਾਉਣ ਦੀ, ਕਿਉਂਕਿ ਜਲ੍ਹ ਨੂੰ ਬਣਾਇਆ ਨਹੀਂ ਜਾ ਸਕਦਾ। ਜਲ੍ਹ ਉਹ ਪਹਿਲਾ ਮਾਪਦੰਡ ਹੋਵੇਗਾ ਜਿਸ ਦੇ ਆਧਾਰ 'ਤੇ ਆਉਣ ਵਾਲੀ ਪੀੜੀਆਂ ਸਾਡਾ ਮੁਲਾਂਕਨ ਕਰਣਗੀਆਂ। ਸਾਨੂੰ ਦੇਸ਼ ਵਿੱਚ ਭਵਿੱਖ ਲਈ ਜਲ੍ਹ ਸਰੰਖਣ ਨੂੰ ਸੁਰੱਖਿਅਤ ਕਰਨ ਲਈ ਵੱਖ-ਵੱਖ ਤਜਰਬੇ ਕਰਦੇ ਹੋਏ ਵੱਖ-ਵੱਖ ਯੋਜਨਾਵਾਂ ਬਣਾ ਕੇ ਜਲ੍ਹ ਸੰਚੈਯ ਵਿਚ ਅੱਗੇ ਵੱਧਣ ਦੀ ਜਰੂਰਤ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੂਰਤ ਵਿਚ ਇੱਕ ਵਰਚੂਅਲ ਮੀਟਿੰਗ ਵਿਚ ਕਿਹਾ ਸੀ ਕਿ ਜਲ੍ਹ ਸੰਚੈਯ ਜਨ ਭਾਗੀਦਾਰੀ ਨੂੰ ਜਲ ਅੰਦੋਲਨ ਵਿਚ ਬਦਲਣ ਅਤੇ ਜੋ ਵਪਾਰੀ ਵਰਗ ਹੈ, ਜੋ ਅਪ੍ਰਵਾਸੀ ਵਪਾਰੀ ਹੈ ਉਹ ਆਪਣੀ ਕਰਮਭੂਮੀ ਤੋਂ ਆਪਣੀ ਮਾਂਭੂਮੀ ਲਈ ਯੋਗਦਾਨ ਕਰੇ। ਇਸ ਦਿਸ਼ਾ ਵਿਚ ਹਰਿਆਣਾ ਦੇ ਜੋ ਵਪਾਰੀ ਸੂਰਤ ਵਿੱਚ ਹਨ, ਉਨ੍ਹਾਂ ਨਾਲ ਗੱਲ ਹੋਈ ਹੈਅਤੇ ਉਹ ਆਉਣ ਵਾਲੇ ਦਿਨਾਂ ਵਿਚ ਆਪਣੇ ਵੱਲੋਂ ਪੈਸਾ ਖਰਚ ਕਰ ਕੇ ਹਰਿਆਣਾ ਦੇ ਪਿੰਡਾਂ ਵਿੱਚ ਜਲ੍ਹ ਸੰਰਵਧਨ ਅਤੇ ਜਲ੍ਹ ਸਰੰਖਣ ਲਈ ਕੰਮ ਕਰਣਗੇ।
ਕੇਂਦਰੀ ਜਲ੍ਹ ਸ਼ਕਤੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਕਾਰਨ ਲਗਾਤਾਰ ਵੱਧ ਰਹੀ ਪਾਣੀ ਦੀ ਕਮੀ ਦੀ ਸਮਸਿਆ ਵਿਚ ਕਮੀ ਆਈ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਵਿਚ 25 ਲੱਖ ਮਹਿਲਾਵਾਂ ਨੂੰ ਉਨ੍ਹਾਂ ਦੇ ਪਿੰਡ, ਉਨ੍ਹਾਂ ਦੇ ਘਰ ਵਿਚ ਆਉਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਟ੍ਰੇਨਿੰਗ ਦਿੱਤੀ ਗਈ ਅਤੇ ਉਨ੍ਹਾਂ ਨੂੰ ਕਿੱਟ ਵੀ ਦਿੱਤੀ ਗਈ। ਜਦੋਂ ਕਿ ਕਾਂਗਰਸ ਦੇ 70 ਸਾਲ ਵਿਚ ਕਦੀ ਕਿਸੇ ਨੂੰ ਟ੍ਰੇਨਿੰਗ ਦੇਣ ਦੀ ਜਰੂਰਤ ਨਹੀਂ ਪਈ, ਕਿਉਂਕਿ ਸਰਕਾਰ ਵੱਲੋਂ ਕਦੀ ਕਿਸੇ ਦੇ ਘਰ ਵਿਚ ਪਾਣੀ ਹੀ ਨਹੀਂ ਦਿੱਤਾ ਗਿਆ। ਮਹਿਲਾਵਾਂ ਦੂਰ ਤੋਂ ਪਾਣੀ ਲਿਆਉਂਦੀਆਂ ਸਨ ਅਤੇ ਉਹ ਪਾਣੀ ਪੀਣ ਲਾਇਕ ਵੀ ਨਹੀਂ ਹੁੰਦਾ ਸੀ। ਪਾਣੀ ਦੀ ਗੁਣਵੱਤਾ ਦੀ ਚਿੰਤਾ ਕਰਨਾ ਉਨ੍ਹਾਂ ਲਈ ਸੰਭਵ ਨਹੀਂ ਸੀ।
ਉਨ੍ਹਾਂ ਨੇ ਕਿਹਾ ਕਿ ਜਲ੍ਹ ਜੀਵਨ ਮਿਸ਼ਨ ਤਹਿਤ ਨੱਲ ਤੋਂ ਜਲ੍ਹ ਯੋਜਨਾ ਤਹਿਤ ਪ੍ਰਤੀ ਵਿਅਕਤੀ 55 ਲੀਟਰ ਪਾਣੀ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਜਮੀਨ ਵਿਚ ਪਾਣੀ ਹੈ ਉਸ ਨੂੰ ਪੂਰੀ ਵਰਤੋ ਕਰ ਲਈ ਜਾਵੇਗੀ ਤਾਂ ਆਉਣ ਵਾਲੀ ਪੀੜ੍ਹੀ ਲਈ ਪਾਣੀ ਨਹੀਂ ਬਚੇਗਾ, ਇਸ ਲਈ ਬਰਸਾਤ ਦੇ ਪਾਣੀ ਦਾ ਸੰਚੈਯ ਕਰਨਾ ਜਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਪਿੰਡ ਦਾ ਪਾਣੀ ਪਿੰਡ ਵਿਚ ਅਤੇ ਖੇਤ ਦਾ ਪਾਣੀ ਖੇਤ ਵਿਚ ਹੋਣਾ ਚਾਹੀਦਾ ਹੈ। ਇਸ ਦੇ ਲਈ ਜਲ੍ਹ ਸ਼ਕਤੀ ਮੰਤਰਾਲੇ ਨੇ ਵੱਖ-ਵੱਖ ਡਿਜਾਇਨ ਬਣਾਏ ਹਨ। ਇੰਨ੍ਹਾਂ 'ਤੇ ਹਰਿਆਣਾ ਵਿਚ ਵੀ ਕੰਮ ਕੀਤਾ ਜਾਵੇਗਾ।
ਪ੍ਰੋਗਰਾਮ ਵਿਚ ਮੁੱਖ ਸੱਤਰ ਅਨੁਰਾਗ ਰਸਤੋਗੀ, ਜਲ੍ਹ ਸ਼ਕਤੀ ਮੰਤਰਾਲੇ ਦੇ ਸਕੱਤਰ ਅਸ਼ੋਕ ਮੀਣਾ, ਹਰਿਆਣਾਂ ਜਲ੍ਹ ਸੰਸਾਧਨ ਅਥਾਰਿਟੀ ਦੀ ਚੇਅਰਪਰਸਨ ਕੇਸ਼ਨੀ ਆਨੰਦ ਅਰੋੜਾ, ਸਾਂਸਦ ਕਾਰਤੀਕੇਯ ਸ਼ਰਮਾ, ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਅਤੇ ਵਿਧਾਨਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।