ਫੂਡ ਸੇਫਟੀ ਵਿਭਾਗ ਨੇ ਫਾਸਟ ਫੂਡ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ
ਗੁਰਦਾਸਪੁਰ 20 ਮਾਰਚ
ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਪ੍ਰਭਜੋਤ ਕੌਰ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਗੁਰਦਾਸਪੁਰ ਵਿਖੇ ਅਸਿਸਟੇਂਟ ਕਮਿਸ਼ਨਰ ਫੂਡ ਡਾ. ਜੀ.ਐਸ ਪੰਨੂੰ ਦੀ ਅਗੁਵਾਈ ਹੇਠ ਫਾਸਟ ਫੂਡ ਦੀਆਂ ਦੁਕਾਨਾਂ ਅਤੇ ਫੜੀਆਂ ਦੀ ਚੈਕਿੰਗ ਕੀਤੀ ਗਈ। ਸਮੂਹ ਦੁਕਾਨਦਾਰਾੰ ਨੂੰ ਫੂਡ ਸੇਫਟੀ ਅੇਕਟ ਬਾਰੇ ਦੱਸਿਆ ਗਿਆ । FSSAI ਦੇ 12 ਗੋਲਡਨ ਰੂਲ ਬਾਰੇ ਦੱਸਿਆ ਗਿਆ ਅਤੇ ਇਨ੍ਹਾਂ ਦੀ ਪਾਲਨਾ ਲਈ ਕਿਹਾ ਗਿਆ । ਦੁਕਾਨਦਾਰਾਂ ਅਤੇ ਫੜੀ ਵਾਲਿਆਂ ਨੂੰ ਮੁਫ਼ਤ ਐਪਰਨ ਅਤੇ ਟੋਪੀਆਂ ਦਿੱਤੀਆਂ ਗਈਆਂ ।
ਇਸ ਮੌਕੇ ਅਸਿਸਟੇੰਟ ਕਮਿਸ਼ਨਰ ਫੂਡ ਡਾ. ਜੀ.ਐਸ ਪੰਨੂੰ ਨੇ ਫਾਸਟ ਫੂਡ ਵੇਚਣ ਵਾਲਿਆਂ ਨੂੰ ਕਿਹਾ ਕਿ ਉਹ FSSAI ਦੇ 12 ਗੋਲਡਨ ਰੂਲ ਦੀ ਪਾਲਨਾ ਕਰਨ। ਸਮਾਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ। ਸਮੂਹ ਕਾਰੀਗਰਾਂ ਦਾ ਸਮੇਂ ਸਿਰ ਡਾਕਟਰੀ ਮੁਆਇਨਾ ਕਰਵਾਉਣ। ਚੰਗੀ ਕਵਾਲਿਟੀ ਦਾ ਹੀ ਸਮਾਨ ਵੇਚਿਆ ਜਾਵੇ। ਕਿਸੇ ਵੀ ਕਿਸਮ ਦੀ ਕੋਤਾਹੀ ਵਰਤਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਫੂਡ ਸੇਫਟੀ ਵਿਭਾਗ ਵੱਲੋ ਕੀਤੀ ਜਾਂਦੀ ਰਜਿਸਟ੍ਰੇਸ਼ਨ ਅਤੇ ਹਿਦਾਇਤਾਂ ਦੀ ਪਾਲਨਾ ਕਰਨ ਲਈ ਕਿਹਾ । ਗ੍ਰਾਹਕਾਂ ਨੁੰ ਵਧੀਆ ਕਵਾਲਿਟੀ ਦਾ ਸਮਾਨ ਮੁਹੱਈਆ ਕਰਵਾਉਣ ਲਈ ਕਿਹਾ।
ਇਸ ਮੌਕੇ ਫੂਡ ਸੇਫਟੀ ਅਫਸਰ ਸਿਮਰਨ ਕੌਰ, ਰਮਨ ਵਿਰਦੀ ਨੇ ਦੁਕਾਨਦਾਰਾਂ ਨੁੰ ਫੂਡ ਸੇਫਟੀ ਨਿਯਮਾਂ ਬਾਰੇ ਦੱਸਿਆ ।
2 | 8 | 2 | 5 | 5 | 0 | 1 | 3 |