ਵਹੀਕਲ ਚੋਰ ਗਿਰੋਹ ਦਾ ਪਰਦਾਫਾਸ਼, 3 ਗ੍ਰਿਫਤਾਰ, 6 ਚੋਰੀ ਕੀਤੀਆਂ ਕਾਰਾਂ ਅਤੇ ਇੱਕ ਐਕਟਿਵਾ ਬ੍ਰਾਮਦ
ਹਰਜਿੰਦਰ ਸਿੰਘ ਭੱਟੀ
ਐੱਸ.ਏ.ਐੱਸ. ਨਗਰ, 13 ਮਾਰਚ, 2025: ਤਲਵਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਅਤੇ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ) ਜਿਲਾ ਐਸ.ਏ.ਐਸ. ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਇੱਕ ਵਹੀਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 03 ਮੈਂਬਰਾ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 06 ਚੋਰੀ ਕੀਤੀਆਂ ਕਾਰਾਂ ਅਤੇ ਇੱਕ ਐਕਟਿਵਾ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਤਲਵਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜੀ ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 04-03-2025 ਨੂੰ ਸੀ.ਆਈ.ਏ. ਸਟਾਫ ਦੇ SI ਹਰਭੇਜ ਸਿੰਘ ਵੱਲੋਂ ਮੁੱਖਬਰੀ ਦੇ ਅਧਾਰ ਤੇ ਮੁਕੱਦਮਾ ਨੰ: 60 ਮਿਤੀ 04-03-2025 ਅ/ਧ 303(2), 317(2), 3(5) BNS ਥਾਣਾ ਸਦਰ ਖਰੜ੍ਹ ਬਰਖਿਲਾਫ ਇੰਦਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਸਤੀ ਘੁਮਿਆਰਾ ਵਾਲ਼ੀ ਜਲਾਲਬਾਦ, ਜਿਲਾ ਫਾਜਿਲਕਾ ਹਾਲ ਵਾਸੀ ਖਰੜ੍ਹ, ਜਰਮਨਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਠੱਠਾ, ਜਿਲਾ ਤਰਨਤਾਰਨ, ਗੁਰਵਿੰਦਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਖਰੜ੍ਹ ਅਤੇ ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਠੱਠਾ ਥਾਣਾ ਸਰਹਾਲ਼ੀ ਕਲਾਂ, ਜਿਲਾ ਤਰਨਤਾਰਨ ਦੇ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਉਕਤਾਨ ਦੋਸ਼ੀ ਆਪਸ ਵਿੱਚ ਮਿਲ਼ਕੇ ਕਾਰਾਂ/ਮੋਟਰਸਾਈਕਲ/ਐਕਟਿਵਾ ਆਦਿ ਚੋਰੀ ਕਰਦੇ ਹਨ।
ਚੋਰੀ ਕੀਤੇ ਵਹੀਕਲਾਂ ਨੂੰ ਅੱਗੇ ਵੇਚਣ ਵਿੱਚ ਇਹਨਾਂ ਨਾਲ਼ ਜਰਮਨ ਵਾਸੀ ਪਿੰਡ ਠੱਠਾ, ਜਿਲਾ ਤਰਨਤਾਰਨ ਅਤੇ ਇਹਨਾਂ ਦੇ ਹੋਰ ਵੀ ਕਈ ਸਾਥੀ ਸ਼ਾਮਲ ਹਨ। ਜੋ ਉਕਤ ਮੁਕੱਦਮਾ ਵਿੱਚ ਸਭ ਤੋਂ ਪਹਿਲਾਂ ਦੋਸ਼ੀ ਇੰਦਰਪ੍ਰੀਤ ਸਿੰਘ ਉਰਫ ਪ੍ਰਿੰਸ ਨੂੰ ਮਿਤੀ 05-03-2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਚੋਰੀ ਸ਼ੁਦਾ ਕਾਰ ਬ੍ਰਾਮਦ ਕੀਤੀ ਗਈ। ਤਫਤੀਸ਼ ਦੌਰਾਨ ਦੋਸ਼ੀ ਜਰਮਨਜੀਤ ਸਿੰਘ ਨੂੰ ਵੀ ਮਿਤੀ 05-03-2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਕਾਰਾਂ ਬ੍ਰਾਮਦ ਕੀਤੀਆਂ ਗਈਆਂ। ਮਿਤੀ 06-03-2025 ਨੂੰ ਦੋਸ਼ੀ ਗੁਰਵਿੰਦਰ ਸਿੰਘ ਉਰਫ ਗੁਰੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਚੋਰੀ ਸ਼ੁਦਾ ਕਾਰ ਅਤੇ ਇੱਕ ਐਕਟਿਵਾ ਬ੍ਰਾਮਦ ਕੀਤੀ ਗਈ। ਇਸ ਤੋਂ ਇਲਾਵਾ ਦੋਸ਼ੀ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਰੇਡ ਕੀਤੀ ਗਈ, ਜਿਸਦੇ ਪਿੰਡ ਠੱਠਾ ਤੋਂ 02 ਕਾਰਾਂ ਬ੍ਰਾਮਦ ਕੀਤੀਆਂ ਗਈਆਂ।
ਨਾਮ ਪਤਾ ਦੋਸ਼ੀਆਂਨ:-
1. ਦੋਸ਼ੀ ਇੰਦਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰ: 27 ਪਿੰਡ ਰਾਈਆਂ ਵਾਲ਼ਾ ਰੋਡ, ਬਸਤੀ ਘੁਮਿਆਰਾ ਵਾਲ਼ੀ ਜਲਾਲਬਾਦ, ਥਾਣਾ ਸਦਰ ਜਲਾਲਾਬਾਦ, ਜਿਲਾ ਫਾਜਿਲਕਾ ਹਾਲ ਵਾਸੀ ਮਕਾਨ ਨੰ: 165/6 ਗੁਰੂ ਤੇਗ ਬਹਾਦਰ ਨਗਰ ਖਰੜ੍ਹ, ਥਾਣਾ ਸਿਟੀ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 34 ਸਾਲ ਹੈ, ਜੋ ਪੜਿਆ ਲਿਖਿਆ ਨਹੀਂ ਹੈ। (ਦੋਸ਼ੀ ਨੂੰ ਪਿੰਡ ਮੇਹਰਬਾਨ, ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ)
2. ਦੋਸ਼ੀ ਜਰਮਨਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਠੱਠਾ, ਥਾਣਾ ਸਰਹਾਲ਼ੀ ਕਲਾਂ, ਜਿਲਾ ਤਰਨਤਾਰਨ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਅੰਮ੍ਰਿਤਸਰ ਰੋਡ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ)
3. ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਮਕਾਨ ਨੰ: 165/6 ਗੁਰੂ ਤੇਗ ਬਹਾਦਰ ਨਗਰ ਖਰੜ੍ਹ, ਥਾਣਾ ਸਿਟੀ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 31 ਸਾਲ ਹੈ। ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਭਗਤਖਾਟ, ਖਰੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ)
4. ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਠੱਠਾ ਥਾਣਾ ਸਰਹਾਲ਼ੀ ਕਲਾਂ, ਜਿਲਾ ਤਰਨਤਾਰਨ। (ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ)
ਬ੍ਰਾਮਦਗੀ ਦਾ ਵੇਰਵਾ:-
ਕੁੱਲ 06 ਕਾਰਾਂ ਅਤੇ ਇੱਕ ਐਕਟਿਵਾ ALTO = 05 WAGON-R = 01 Activa = 01 ਤਰੀਕਾ ਵਾਰਦਾਤ ਅਤੇ ਪੁੱਛਗਿੱਛ ਦੋਸ਼ੀਆਂਨ:- ਮੁਕੱਦਮਾ ਦੇ ਦੋਸ਼ੀਆਂਨ ਜੋ ਕਿ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀ ਸਾਲ 2007 ਤੋਂ ਪੁਰਾਣੀਆਂ ਮਾਰੂਤੀ-ਸੁਜੂਕੀ ਦੀਆਂ ਕਾਰਾਂ ਹੀ ਚੋਰੀ ਕਰਦੇ ਸਨ, ਕਿਉਂਕਿ ਇਹਨਾਂ ਕਾਰਾਂ ਵਿੱਚ ਕੋਈ ਸੈਂਸਰ ਵਗੈਰਾ ਨਹੀਂ ਹੁੰਦਾ ਸੀ, ਇਹਨਾਂ ਪੁਰਾਣੀਆਂ ਕਾਰਾਂ ਦੇ ਲਾਕ ਪੁਰਾਣੇ ਹੋਣ ਕਰਕੇ, ਦੋਸ਼ੀ ਘਸੀਆਂ ਹੋਈਆਂ ਪੁਰਾਣੀਆਂ ਮੋਟਰਸਾਈਕਲਾਂ ਦੀ ਚਾਬੀਆਂ ਨਾਲ਼ ਹੀ ਖੋਲ ਲੈਂਦੇ ਸਨ। ਜੋ ਦੋਸ਼ੀਆਂਨ ਨੇ ਇਹਨਾਂ ਕਾਰਾਂ ਵਿੱਚੋਂ 02 ਕਾਰਾਂ ਦੋਸ਼ੀ ਜਰਮਨਜੀਤ ਸਿੰਘ ਨੂੰ ਵੇਚੀਆਂ ਸੀ ਅਤੇ ਬਾਕੀ ਕਾਰਾਂ ਅਜੇ ਵੇਚਣੀਆਂ ਸਨ। ਦੋਸ਼ੀ ਨਸ਼ਾ ਕਰਨ ਦੇ ਆਦੀ ਹਨ, ਜੋ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਦੋਸ਼ੀ ਗੁਰਵਿੰਦਰ ਸਿੰਘ ਅਤੇ ਦੋਸ਼ੀ ਇੰਦਰਪ੍ਰੀਤ ਸਿੰਘ ਖਿਲਾਫ ਪਹਿਲਾਂ ਵੀ ਮੁਕੱਦਮਾ ਨੰ: 12 ਮਿਤੀ 16-01-2023 ਅ/ਧ 379, 411 IPC ਥਾਣਾ ਫੇਸ-8 ਮੋਹਾਲ਼ੀ ਦਰਜ ਰਜਿਸਟਰ ਹੈ। ਜਿਸ ਵਿੱਚ ਦੋਸ਼ੀਆਂਨ ਪਾਸੋਂ 08 ਗੱਡੀਆਂ, 08 ਸਕੂਟਰ ਮੋਟਰਸਾਈਕਲ ਅਤੇ ਹੋਰ ਸਕਰੈਪ ਬ੍ਰਾਮਦ ਕੀਤੀ ਗਈ ਸੀ।