ਅਰਸਦ ਅਲੀ ਬਾਬੂ ਠੇਕੇਦਾਰ ਯੂਨੀਅਨ ਜ਼ਿਲ੍ਹਾ ਮਾਲੇਰਕੋਟਲਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 12 ਮਾਰਚ 2025, : ਬੀਤੇ ਦਿਨੀਂ ਐਮ ਐਲ ਏ ਡਾ.ਜਮੀਲ ਓਰ ਰਹਿਮਾਨ ਦੀ ਦੇਖ ਰੇਖ ਹੇਠ ਮਾਲੇਰਕੋਟਲਾ ਠੇਕੇਦਾਰ ਯੂਨੀਅਨ ਦੀ ਚੋਣ ਨਗਰ ਕੌਂਸਲ ਦੇ ਦਫ਼ਤਰ ਵਿਖੇ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਅਰਸ਼ਦ ਅਲੀ ਬਾਬੂ ਨੂੰ ਜ਼ਿਲ੍ਹਾ ਮਾਲੇਰਕੋਟਲਾ ਦਾ ਪ੍ਰਧਾਨ ਨੂੰ ਚੁਣਿਆ ਗਿਆ। ਐਮ.ਐਲ.ਏ ਡਾ.ਰਹਿਮਾਨ ਨੇ ਪ੍ਰਧਾਨ ਬਾਬੂ ਨੂੰ ਫੁੱਲਾਂ ਦਾ ਹਾਰ ਪਾ ਕੇ ਮੁਬਾਰਕਬਾਦ ਦਿੱਤੀ। ਇਸ ਸਮੇਂ ਨਗਰ ਕੋਂਸਲ ਦੇ ਈ.ਓ ਸ.ਅਪਰ ਅਪਾਰ ਸਿੰਘ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਜਾਫ਼ਰ ਅਲੀ, ਪ੍ਰਧਾਨ ਅਸ਼ਰਫ ਅਬਦੁੱਲਾ,ਮਿਉਂਸਪਲ ਕੌਂਸਲਰ ਮਹਿੰਦਰ ਸਿੰਘ ਪਰੂਥੀ,ਅਬਦੁਲ ਲਤੀਫ਼ ਪੱਪੂ, ਅਬਦੁਲ ਹਲੀਮ ਮਿਲਕੋਵੇਲ ਤੋਂ ਇਲਾਵਾ ਜਿਲ੍ਹਾ ਮਾਲੇਰਕੋਟਲਾ ਦੇ ਸਮੂਹ ਠੇਕੇਦਾਰ ਮੌਜੂਦ ਸਨ। ਇਸ ਮੌਕੇ ਤੇ ਵਿਧਾਇਕ ਡਾ.ਰਹਿਮਾਨ ਨੇ ਕਿਹਾ ਕਿ ਬਾਬੂ ਖਾਨ ਇੱਕ ਇਮਾਨਦਾਰ ਸੂਝਵਾਨ ਵਿਅਕਤੀ ਹੈ ਅਤੇ ਠੇਕੇਦਾਰੀ ਲਾਈਨ ਵਿੱਚ ਉਨ੍ਹਾਂ ਨੂੰ ਲੰਮਾ ਤਜ਼ਰਬਾ ਹੈ ਇਸ ਲਈ ਇਨ੍ਹਾਂ ਨੂੰ ਠੇਕੇਦਾਰਾਂ ਦੀ ਸਹਿਮਤੀ ਨਾਲ ਜ਼ਿਲ੍ਹਾ ਮਾਲੇਰਕੋਟਲਾ ਦਾ ਪ੍ਰਧਾਨ ਚੁਣਿਆ ਗਿਆ ਹੈ।