ਏ.ਐਨ.ਐਮਜ਼ ਨੂੰ ਆਨਲਾਈਨ ਕੰਮ ਬਾਰੇ ਜਾਣੂ ਕਰਵਾਉਣਾ ਸਿਖਲਾਈ ਪ੍ਰੋਗਰਾਮ ਦਾ ਮਕਸਦ: ਸਿਵਲ ਸਰਜਨ ਡਾ. ਗੁਰਮੀਤ ਲਾਲ
- ਅਰਬਨ ਏ.ਐਨ.ਐਮਜ਼ ਲਈ ਐਚ.ਐਮ.ਆਈ.ਐਸ./ਆਰ.ਸੀ.ਐਚ./ਅਨਮੋਲ ਐਪ ਸੰਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ
ਜਲੰਧਰ(13.03.2025): ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਵੀਰਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਸ਼ਹਿਰੀ ਖੇਤਰ ਦੀਆਂ ਏ.ਐਨ.ਐਮਜ਼ ਲਈ ਐਚ.ਐਮ.ਆਈ.ਐਸ./ਆਰ.ਸੀ.ਐਚ./ਅਨਮੋਲ ਐਪ 'ਤੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਟ੍ਰੇਨਰਾਂ ਵੱਲੋਂ ਗਰਭਵਤੀ ਔਰਤਾਂ ਦੀ ਜਣੇਪੇ ਤੋਂ ਪਹਿਲਾਂ ਦੀ ਜਾਂਚ, ਸੰਸਥਾਗਤ ਜਣੇਪੇ, ਨਿਯਮਤ ਟੀਕਾਕਰਨ ਅਤੇ ਐਚ.ਐਮ.ਆਈ.ਐਸ./ਆਰ.ਸੀ.ਐਚ./ਅਨਮੋਲ ਐਪ ਬਾਰੇ ਸਿਖਲਾਈ ਦਿੱਤੀ ਗਈ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮਕਸਦ ਏ.ਐਨ.ਐਮਜ਼ ਨੂੰ ਐਚ.ਐਮ.ਆਈ.ਐਸ./ਆਰ.ਸੀ.ਐਚ./ਅਨਮੋਲ ਐਪ 'ਤੇ ਹੋਏ ਅਪਡੇਸ਼ਨ ਅਤੇ ਨਵੇਂ ਪ੍ਰੋਗਰਾਮਾਂ ਬਾਰੇ ਅਵਗਤ ਕਰਵਾਉਣਾ ਸੀ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਏ.ਐਨ.ਐਮਜ਼ ਨੂੰ ਆਪਣੀ ਮੰਥਲੀ ਰਿਪੋਰਟਿੰਗ ਤੇ ਹੋਰ ਸੰਬੰਧਤ ਕੰਮ ਆਨਲਾਈਨ ਕਰਨ ਵਿੱਚ ਸਹਾਈ ਹੋਵੇਗਾ।
ਜਿਕਰਯੋਗ ਹੈ ਕਿ ਟ੍ਰੇਨਿੰਗ ਸੈਸ਼ਨ ਦੌਰਾਨ ਐਚ.ਐਮ.ਆਈ.ਐਸ. ਡਿਵੀਜ਼ਨਲ ਕੋਆਰਡੀਨੇਟਰ ਮੋਹਿਤ ਗ੍ਰੋਵਰ ਵੱਲੋਂ ਏ.ਐਨ.ਐਮਜ਼ ਨੂੰ ਪੀਪੀਟੀ ਰਾਹੀਂ ਐਚ.ਐਮ.ਆਈ.ਐਸ./ਆਰ.ਸੀ.ਐਚ./ਅਨਮੋਲ ਐਪ ਨੂੰ ਆਨਲਾਈਨ ਕਿਵੇਂ ਇਸਤੇਮਾਲ ਕਰਨਾ ਹੈ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਏ.ਐਨ.ਐਮਜ਼ ਨੂੰ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਪ੍ਰੋਗਰਾਮਿੰਗ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਐਨ.ਪੀ.-ਐਨ.ਸੀ.ਡੀ. ਪ੍ਰੋਗਰਾਮ ਬਾਰੇ ਵੀ 100 ਫੀਸਦ ਸਕ੍ਰੀਨਿੰਗ ਕਵਰੇਜ, ਇਲਾਜ ਅਤੇ ਫਾਲੋਅਪ ਬਾਰੇ ਡੇਟਾ ਰੋਜਾਨਾ ਐਨ.ਪੀ.-ਐਨ.ਸੀ.ਡੀ. ਪੋਰਟਲ 'ਤੇ ਅਪਲੋਡ ਕਰਨ ਸੰਬੰਧੀ ਪ੍ਰੋਤਸਾਹਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਐਮ.ਈ.ਓ. ਰੋਹਿਤ ਠਾਕੁਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਮੋਨਿਕਾ ਅਤੇ ਸਿਹਤ ਵਿਭਾਗ ਦਾ ਸਟਾਫ਼ ਮੌਜੂਦ ਸੀ।