15 ਮਾਰਚ ਨੂੰ ਫਗਵਾੜਾ ਵਿਖੇ ‘ਪੰਜਾਬ ਸੰਭਾਲੋ ਰੈਲੀ’
ਸ਼ਿਵ ਕੌੜਾ
ਫਗਵਾੜਾ, 13 ਮਾਰਚ 2025 - ਫਗਵਾੜਾ ਬਾਮਸੇਫ, ਡੀ.ਐਸ. ਫੋਰ. ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ 15 ਮਾਰਚ ਨੂੰ ਜਨਮ ਦਿਨ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ‘ਪੰਜਾਬ ਸੰਭਾਲੋ ਰੈਲੀ’ ਦਾਣਾ ਮੰਡੀ ਫਗਵਾੜਾ ਵਿੱਚ ਕੀਤੀ ਜਾ ਰਹੀ ਹੈ। ਰੈਲੀ ਦੇ ਪ੍ਰਬੰਧਾਂ ਨੂੰ ਦੇਖਣ ਲਈ ਬਸਪਾ ਵੱਲੋਂ ਪੰਜਾਬ ਦੇ ਕੇਂਦਰੀ ਕੁਆਰਡੀਨੇਟਰ ਵਿਪਲ ਕੁਮਾਰ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਡਾ.ਅਵਤਾਰ ਸਿੰਘ ਕਰੀਮਪੁਰੀ ਪਹੁੰਚੇ। ਇਸ ਮੌਕੇ ਤੇ ਬਸਪਾ ਸਥਾਨਕ ਲੀਡਰਸ਼ਿਪ ਵੱਲੋਂ ਵਿਪਲ ਕੁਮਾਰ ਦਾ ਸਨਮਾਨ ਕੀਤਾ। ਇਸ ਮੌਕੇ ਤੇ 15 ਮਾਰਚ ਦੀ ਰੈਲੀ ਦੇ ਪ੍ਰਬੰਧਾਂ ਤੇ ਰੈਲੀ ਦੀ ਤਿਆਰੀ ਸੰਬੰਧੀ ਲੀਡਰਸ਼ਿਪ ਨਾਲ ਸਮੀਖਿਆ ਕੀਤੀ।
ਇਸ ਮੌਕੇ ਤੇ ਬਸਪਾ ਪੰਜਾਬ ਦੇ ਪ੍ਰਧਾਨ ਡਾ. ਸਰਦਾਰ ਕਰੀਮਪੁਰੀ ਨੇ ਆਖਿਆ ਪੰਜਾਬ ਵਿੱਚ ਜਿਹਨਾ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਮਾੜੇ ਪ੍ਰਬੰਧ, ਪੰਜਾਬ ਵਿਰੋਧੀ ਨੀਤੀਆਂ ਦੇ ਕਾਰਣ, ਪੰਜਾਬ ਬਰਬਾਦ ਹੋ ਚੁੱਕਿਆ ਹੈ। ਬਸਪਾ ਸਾਹਿਬ ਕਾਂਸ਼ੀ ਰਾਮ ਦੇ ਜਨਮਦਿਨ ਤੇ ਡਰੱਗ ਮਾਫੀਆ ਪਾਸੋਂ ਫਗਵਾੜੇ ਦੀ ਧਰਤੀ ਤੋਂ ਮਾਵਾਂ ਦੇ ਪੁੱਤ ਬਚਾਉਣ ਦੀ ਵੱਡੇ ਪੱਧਰ ਅੰਦੋਲਨ ਦਾ ਐਲਾਨ ਕਰੇਗੀ। ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਤਿੰਨ ਮਹੀਨੇ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ। ਸੱਚਾਈ ਇਹ ਹੈ ਨਸ਼ਿਆਂ ਨੇ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ।
ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਵਿੱਚ ਸਿਰਫ ਆਮ ਪਾਰਟੀ ਦੀ ਸਰਕਾਰ ਹੀ ਨਹੀਂ, ਇਸ ਤੋਂ ਪਹਿਲਾਂ ਸਰਕਾਰ ਚਾਹੇ ਕਾਂਗਰਸ, ਅਕਾਲੀ-ਭਾਜਪਾ ਗੱਠਜੋੜ ਦੀ ਰਹੀ ਹੈ ਉਹ ਵੀ ਬਰਾਬਰ ਦੀ ਜਿੰਮੇਵਾਰ ਹੈ। ਜਦੋਂ ਤੱਕ ਡਰੱਗ ਮਾਫੀਆ ਵੱਲੋਂ ਫੰਡਿੰਗ ਦੇ ਨੈੱਟਵਰਕ ਨੂੰ ਤੋੜਿਆ ਨਹੀਂ ਜਾਂਦਾ ਉਦੋਂ ਤੱਕ ਪੰਜਾਬ ਵਿੱਚੋ ਨਸ਼ੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਰੈਲੀ ਦੀ ਤਿਆਰੀ ਸੰਬੰਧੀ ਵਰਕਰਾਂ ਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰੈਲੀ ਵਾਲੇ ਸਥਾਨ ਤੇ ਸਟੇਜ਼ ਤੇ ਟੈਂਟ ਵਾਲੇ ਤੇਜੀ ਨਾਲ ਕੰਮ ਕਰ ਰਹੇ ਨੇ। ਸ. ਕਰੀਮਪੁਰੀ ਜੀ ਨੇ ਮੀਡੀਆ ਰਾਹੀਂ ਕਿਰਤੀ, ਮਜਦੂਰ, ਕਿਸਾਨ, ਨੌਜਵਾਨ, ਵਿਦਿਆਰਥੀ, ਬੁੱਧੀਜੀਵੀ, ਦੁਕਾਨਦਾਰ, ਵਪਾਰੀ ਤੇ ਪੰਜਾਬ ਹਤੈਸ਼ੀਆਂ ਨੂੰ 15 ਮਾਰਚ ਨੂੰ ਫਗਵਾੜਾ ਪਹੁੰਚਣ ਦੀ ਅਪੀਲ ਕੀਤੀ ਹੈ। ਰੈਲੀ ਦੇ ਮੁੱਖ ਮਹਿਮਾਨ ਬਸਪਾ ਦੇ ਨੈਸ਼ਨਲ ਕੁਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਜੀ ਹੋਣਗੇ। ਇਸ ਮੌਕੇ ਤੇ ਬਸਪਾ ਦੇ ਸੂਬਾਈ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਬਸਪਾ ਪੰਜਾਬ ਦੇ ਦਫਤਰ ਸਕੱਤਰ ਇੰਜ ਜਸਵੰਤ ਰਾਏ, ਸ਼੍ਰੀ ਪਰਵੀਨ ਬੰਗਾ ਜੀ ਜ਼ੋਨ ਇੰਚਾਰਜ ਲੁਧਿਆਣਾ, ਲੇਖਰਾਜ ਜਮਾਲਪੁਰ, ਰਮੇਸ਼ ਕੌਲ, ਕੈਸ਼ੀਅਰ ਪਰਮਜੀਤ ਮੱਲ, ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਕਾਉਂਸਲਰ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਪਰਦੀਪ ਮੱਲ, ਜਸਵੀਰ ਬਘਾਣਾ (ਗਰੀਸ), ਕਾਲਾ ਬਘਾਣਾ, ਪਰਮਜੀਤ ਖਲਵਾੜਾ, ਰਾਮ ਮੂਰਤੀ ਖੇੜਾ, ਮਨਜੀਤ ਮਾਨ (ਸਰਪੰਚ ਗੰਢਵਾਂ), ਅਰੁਨ ਸੁਮਨ ਤੋਂ ਇਲਾਵਾ ਵਰਕਰ ਤੇ ਸਮਰਥਕ ਸ਼ਾਮਿਲ ਸਨ।ਫਗਵਾੜਾ ਬਾਮਸੇਫ, ਡੀ.ਐਸ. ਫੋਰ. ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ 15 ਮਾਰਚ ਨੂੰ ਜਨਮ ਦਿਨ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ‘ਪੰਜਾਬ ਸੰਭਾਲੋ ਰੈਲੀ’ ਦਾਣਾ ਮੰਡੀ ਫਗਵਾੜਾ ਵਿੱਚ ਕੀਤੀ ਜਾ ਰਹੀ ਹੈ।
ਰੈਲੀ ਦੇ ਪ੍ਰਬੰਧਾਂ ਨੂੰ ਦੇਖਣ ਲਈ ਬਸਪਾ ਵੱਲੋਂ ਪੰਜਾਬ ਦੇ ਕੇਂਦਰੀ ਕੁਆਰਡੀਨੇਟਰ ਸ਼੍ਰੀ ਵਿਪਲ ਕੁਮਾਰ ਜੀ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਪਹੁੰਚੇ। ਇਸ ਮੌਕੇ ਤੇ ਬਸਪਾ ਸਥਾਨਕ ਲੀਡਰਸ਼ਿਪ ਵੱਲੋਂ ਵਿਪਲ ਕੁਮਾਰ ਦਾ ਸਨਮਾਨ ਕੀਤਾ। ਇਸ ਮੌਕੇ ਤੇ 15 ਮਾਰਚ ਦੀ ਰੈਲੀ ਦੇ ਪ੍ਰਬੰਧਾਂ ਤੇ ਰੈਲੀ ਦੀ ਤਿਆਰੀ ਸੰਬੰਧੀ ਲੀਡਰਸ਼ਿਪ ਨਾਲ ਸਮੀਖਿਆ ਕੀਤੀ। ਇਸ ਮੌਕੇ ਤੇ ਬਸਪਾ ਪੰਜਾਬ ਦੇ ਪ੍ਰਧਾਨ ਡਾ. ਸਰਦਾਰ ਕਰੀਮਪੁਰੀ ਨੇ ਆਖਿਆ ਪੰਜਾਬ ਵਿੱਚ ਜਿਹਨਾ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਮਾੜੇ ਪ੍ਰਬੰਧ, ਪੰਜਾਬ ਵਿਰੋਧੀ ਨੀਤੀਆਂ ਦੇ ਕਾਰਣ, ਪੰਜਾਬ ਬਰਬਾਦ ਹੋ ਚੁੱਕਿਆ ਹੈ। ਬਸਪਾ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਡਰੱਗ ਮਾਫੀਆ ਪਾਸੋਂ ਫਗਵਾੜੇ ਦੀ ਧਰਤੀ ਤੋਂ ਮਾਵਾਂ ਦੇ ਪੁੱਤ ਬਚਾਉਣ ਦੀ ਵੱਡੇ ਪੱਧਰ ਅੰਦੋਲਨ ਦਾ ਐਲਾਨ ਕਰੇਗੀ। ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਤਿੰਨ ਮਹੀਨੇ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ। ਸੱਚਾਈ ਇਹ ਹੈ ਨਸ਼ਿਆਂ ਨੇ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਵਿੱਚ ਸਿਰਫ ਆਮ ਪਾਰਟੀ ਦੀ ਸਰਕਾਰ ਹੀ ਨਹੀਂ, ਇਸ ਤੋਂ ਪਹਿਲਾਂ ਸਰਕਾਰ ਚਾਹੇ ਕਾਂਗਰਸ, ਅਕਾਲੀ-ਭਾਜਪਾ ਗੱਠਜੋੜ ਦੀ ਰਹੀ ਹੈ ਉਹ ਵੀ ਬਰਾਬਰ ਦੀ ਜਿੰਮੇਵਾਰ ਹੈ। ਜਦੋਂ ਤੱਕ ਡਰੱਗ ਮਾਫੀਆ ਵੱਲੋਂ ਫੰਡਿੰਗ ਦੇ ਨੈੱਟਵਰਕ ਨੂੰ ਤੋੜਿਆ ਨਹੀਂ ਜਾਂਦਾ ਉਦੋਂ ਤੱਕ ਪੰਜਾਬ ਵਿੱਚੋ ਨਸ਼ੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ।
ਰੈਲੀ ਦੀ ਤਿਆਰੀ ਸੰਬੰਧੀ ਵਰਕਰਾਂ ਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰੈਲੀ ਵਾਲੇ ਸਥਾਨ ਤੇ ਸਟੇਜ਼ ਤੇ ਟੈਂਟ ਵਾਲੇ ਤੇਜੀ ਨਾਲ ਕੰਮ ਕਰ ਰਹੇ ਨੇ। ਸ. ਕਰੀਮਪੁਰੀ ਜੀ ਨੇ ਮੀਡੀਆ ਰਾਹੀਂ ਕਿਰਤੀ, ਮਜਦੂਰ, ਕਿਸਾਨ, ਨੌਜਵਾਨ, ਵਿਦਿਆਰਥੀ, ਬੁੱਧੀਜੀਵੀ, ਦੁਕਾਨਦਾਰ, ਵਪਾਰੀ ਤੇ ਪੰਜਾਬ ਹਤੈਸ਼ੀਆਂ ਨੂੰ 15 ਮਾਰਚ ਨੂੰ ਫਗਵਾੜਾ ਪਹੁੰਚਣ ਦੀ ਅਪੀਲ ਕੀਤੀ ਹੈ। ਰੈਲੀ ਦੇ ਮੁੱਖ ਮਹਿਮਾਨ ਬਸਪਾ ਦੇ ਨੈਸ਼ਨਲ ਕੁਆਰਡੀਨੇਟਰ ਰਣਧੀਰ ਸਿੰਘ ਬੈਨੀਪਾਲ ਹੋਣਗੇ। ਇਸ ਮੌਕੇ ਤੇ ਬਸਪਾ ਦੇ ਸੂਬਾਈ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਬਸਪਾ ਪੰਜਾਬ ਦੇ ਦਫਤਰ ਸਕੱਤਰ ਇੰਜ ਜਸਵੰਤ ਰਾਏ, ਪਰਵੀਨ ਬੰਗਾ ਜ਼ੋਨ ਇੰਚਾਰਜ ਲੁਧਿਆਣਾ, ਲੇਖਰਾਜ ਜਮਾਲਪੁਰ, ਰਮੇਸ਼ ਕੌਲ, ਕੈਸ਼ੀਅਰ ਪਰਮਜੀਤ ਮੱਲ, ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਕਾਉਂਸਲਰ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਪਰਦੀਪ ਮੱਲ, ਜਸਵੀਰ ਬਘਾਣਾ (ਗਰੀਸ), ਕਾਲਾ ਬਘਾਣਾ, ਪਰਮਜੀਤ ਖਲਵਾੜਾ, ਰਾਮ ਮੂਰਤੀ ਖੇੜਾ, ਮਨਜੀਤ ਮਾਨ (ਸਰਪੰਚ ਗੰਢਵਾਂ), ਅਰੁਨ ਸੁਮਨ ਤੋਂ ਇਲਾਵਾ ਵਰਕਰ ਤੇ ਸਮਰਥਕ ਸ਼ਾਮਿਲ ਸਨ।