ਸਕੇਪ ਸਾਹਿਤਕ ਸੰਸਥਾ ਨੇ ਕਿਤਾਬ "ਤੋਸ਼ਾਖਾਨਾ" ਕੀਤੀ ਲੋਕ ਅਰਪਨ
ਫਗਵਾੜਾ, 26 ਫਰਵਰੀ 2025 : ਸਕੇਪ ਸਾਹਿਤਕ ਸੰਸਥਾ (ਰਜਿ:) ਵੱਲੋਂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਪ੍ਰਧਾਨ ਕਮਲੇਸ਼ ਸੰਧੂ , ਪ੍ਰਸਿੱਧ ਲੇਖਿਕਾ ਹਰਪ੍ਰੀਤ ਕੌਰ ਖਾਲਸਾ , ਸ਼ਾਇਰ ਬਲਦੇਵ ਰਾਜ ਕੋਮਲ ਅਤੇ ਕਹਾਣੀਕਾਰ ਰਵਿੰਦਰ ਚੋਟ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਹਾਣੀਕਾਰ ਸੰਸਥਾ ਦੇ ਜਨਰਲ ਸਕੱਤਰ ਪਰਵਿੰਦਰ ਜੀਤ ਸਿੰਘ ਨੇ ਆਏ ਹੋਏ ਸਰੋਤਿਆਂ ਨੂੰ "ਜੀ ਆਇਆਂ ਨੂੰ" ਆਖ ਕੇ ਕੀਤੀ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਡਾ. ਹਰਪ੍ਰੀਤ ਕੌਰ ਖ਼ਾਲਸਾ ਦੀ ਪੰਜਾਬੀ ਅਤੇ ਅੰਗਰੇਜ਼ੀ ਤਰਜ਼ਮਾ ਪੁਸਤਕ 'ਤੋਸ਼ਾਖਾਨਾ' ਲੋਕ ਅਰਪਨ ਕੀਤੀ। ਇਸ ਸਮੇਂ ਉਹਨਾ ਨਾਲ ਐਡਵੋਕੇਟ ਐਸ.ਐਲ.ਵਿਰਦੀ, ਡਾ. ਵਰਿਆਮ ਸਿੰਘ ਸੰਧੂ, ਲਖਵਿੰਦਰ ਸਿੰਘ ਜੌਹਲ, ਪ੍ਰੋ. ਜਸਵੰਤ ਸਿੰਘ ਗੰਡਮ ਅਤੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਹਾਜ਼ਰ ਸਨ। ਇਸ ਉਪਰੰਤ ਵੱਖ-ਵੱਖ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਸਮਾਂ ਬੰਨ੍ਹਿਆਂ ਗਿਆ। ਇਸ ਮੌਕੇ ਅਸ਼ੋਕ ਟਾਂਡੀ ਅਤੇ ਸੀਤਲ ਰਾਮ ਬੰਗਾ ਵੱਲੋਂ ਆਪਣੀਆਂ ਕਹਾਣੀਆਂ ਵੀ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ ਗਈਆਂ।
ਉਰਮਲਜੀਤ ਸਿੰਘ ਵਾਲੀਆਂ ਨੇ ਆਪਣੀ ਉਮਦਾ ਗ਼ਜ਼ਲ ਤਰੰਨੁਮ ਵਿੱਚ ਗਾ ਕੇ ਖ਼ੂਬਸੂਰਤ ਹਾਜ਼ਰੀ ਲਗਵਾਈ ਗਈ। ਹਰਜਿੰਦਰ ਨਿਆਣਾ, ਸੁਬੇਗ ਸਿੰਘ ਹੰਝਰਾਅ, ਸੋਹਣ ਸਹਿਜਲ , ਗੁਰਮੁੱਖ ਲੋਕਪ੍ਰੇਮੀ,ਸੁਖਦੇਵ ਸਿੰਘ ਗੰਢਵਾ, ਬਲਬੀਰ ਕੌਰ ਬੱਬੂ ਸੈਣੀ ਨੇ ਕਵਿਤਾਵਾਂ ਪੇਸ਼ ਕਰ ਕੇ ਸਰੋਤਿਆਂ ਕੋਲੋ ਖ਼ੂਬ ਵਾਹ ਵਾਹ ਖੱਟੀ। ਨਗੀਨਾ ਸਿੰਘ ਬਲੱਗਣ, ਮੋਹਣ ਸਿੰਘ ਭੰਮਰਾ,ਸਿਮਰਤ ਕੌਰ,ਗੁਰਨੂਰ ਕੌਰ,ਬਲਬੀਰ ਸਿੰਘ ਡੁਮੇਲੀ, ਮਹਿੰਦਰ ਸੂਦ ਵਿਰਕ,ਹਰਜਿੰਦਰ ਨਿਆਣਾ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨਾਲ਼ ਸਾਂਝ ਪਾਈ। ਇਸ ਮੌਕੇ ਦਵਿੰਦਰ ਸਿੰਘ ਜੱਸਲ, ਜਰਨੈਲ ਸਿੰਘ ਸਾਖੀ, ਆਸ਼ਾ ਰਾਣੀ, ਮੈਡਮ ਸੀਮਾ,ਅਸ਼ੋਕ ਸ਼ਰਮਾ ,ਅਸ਼ੀਸ਼ ਗਾਂਧੀ ,ਪ੍ਰਸਿੱਧ ਲੇਖਕ,ਚਿੰਤਕ ਅਤੇ ਸਮਾਜ ਸੇਵਕ ਐਡਵੋਕੇਟ ਐੱਸ.ਐੱਲ .ਵਿਰਦੀ , ਸ੍ਰੀਮਤੀ ਬੰਸੋ ਦੇਵੀ,ਸੋਢੀ ਸੱਤੋਵਾਲੀ,ਵਿਪਨ ਕੁਮਾਰ ਜੈਨ, ਕੇ.ਕੇ. ਕੰਡਾ,ਸੁਖਵਿੰਦਰ ਕੌਰ ਸੁੱਖੀ,ਕਮਲਜੀਤ ਸਿੰਘ,ਅਰਸ਼ਜੋਤ ਕੌਰ,ਸਵਰਨ ਅੱਟਾ,ਸੁਧਾ ਬੇਦੀ, ਮੋਹਣ ਲਾਲ,ਇੰਦਰ ਸਿੰਘ ,ਮਨਦੀਪ ਸਿੰਘ,ਬਬੀਤਾ,ਅਨਮੋਲ ,ਲਸ਼ਕਰ ਢੰਡਵਾੜਵੀ ਆਦਿ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪਰਵਿੰਦਰ ਜੀਤ ਸਿੰਘ ਨੇ ਬਾਖ਼ੂਬੀ ਨਿਭਾਈ ਗਈ।