ਅਮੀਰਾਂ ਨੂੰ ਮਿਲੇਗੀ 5 ਮਿਲੀਅਨ ਡਾਲਰ ਵਿੱਚ ਅਮਰੀਕੀ ਨਾਗਰਿਕਤਾ : ਟਰੰਪ
ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮੀਰ ਪ੍ਰਵਾਸੀਆਂ ਲਈ ਅਖੌਤੀ "ਗੋਲਡਨ ਕਾਰਡ" ਰਾਹੀਂ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨਾ ਆਸਾਨ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜੋ ਕਿ 5 ਮਿਲੀਅਨ ਡਾਲਰ ਵਿੱਚ ਖਰੀਦੇ ਜਾ ਸਕਦੇ ਹਨ। ਟਰੰਪ ਨੇ ਕਿਹਾ ਕਿ ਇਹ "ਗੋਲਡਨ ਕਾਰਡ" ਵਿਦੇਸ਼ੀਆਂ ਨੂੰ ਗ੍ਰੀਨ-ਕਾਰਡ ਰੈਜ਼ੀਡੈਂਸੀ ਸਟੇਟਸ ਅਤੇ ਅਮਰੀਕੀ ਨਾਗਰਿਕਤਾ ਦਾ ਰਸਤਾ ਪ੍ਰਦਾਨ ਕਰਨਗੇ ਅਤੇ ਭਵਿੱਖਬਾਣੀ ਕੀਤੀ ਹੈ ਕਿ 10 ਲੱਖ ਕਾਰਡ ਵੇਚੇ ਜਾਣਗੇ।
ਟਰੰਪ ਦੇ ਅਨੁਸਾਰ, ਇਹ ਪਹਿਲ ਰਾਸ਼ਟਰੀ ਕਰਜ਼ੇ ਨੂੰ ਜਲਦੀ ਹੀ ਘਟਾ ਸਕਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ "EB-5" ਪ੍ਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ ਨੂੰ "ਗੋਲਡ ਕਾਰਡ" ਨਾਲ ਬਦਲ ਦੇਣਗੇ, ਜੋ ਵੱਡੀ ਰਕਮ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਨੌਕਰੀਆਂ ਪੈਦਾ ਕਰਨ ਜਾਂ ਸੁਰੱਖਿਅਤ ਰੱਖਣ ਲਈ ਸਥਾਈ ਨਿਵਾਸੀ ਬਣਨ ਦੀ ਆਗਿਆ ਦਿੰਦਾ ਹੈ।