ਪਰਿਵਾਰ ਨੇ ਰੋਂਦਿਆਂ ਲਗਾਏ ਸੁਲਤਾਨਪੁਰ ਲੋਧੀ ਦੇ ਨਿੱਜੀ ਹਸਪਤਾਲ ਤੇ ਗੰਭੀਰ ਇਲਜਾਮ, ਪੜ੍ਹੋ ਵੇਰਵਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 20 ਫਰਵਰੀ 2025 - ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਇੱਕ ਪਰਿਵਾਰ ਗਗਨ ਛੁਰਾ ਸਪੁੱਤਰ ਬੀਮ ਸੇਨ ਛੁਰਾ ਨਿਵਾਸੀ ਮਹੁੱਲਾ ਮੋਰੀ ਵੱਲੋਂ ਸੁਲਤਾਨਪੁਰ ਲੋਧੀ ਦੇ ਹੀ ਇੱਕ ਨਿੱਜੀ ਹਸਪਤਾਲ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਇਸ ਹਸਪਤਾਲ ਦੇ ਡਾਕਟਰ ਦੀ ਅਣਗਹਿਲੀ ਕਰਕੇ ਉਹਨਾਂ ਦੀ ਪਤਨੀ ਦੀ ਜਾਨ ਚਲੀ ਗਈ ਇਲਜ਼ਾਮ ਬੇਹਦ ਗੰਭੀਰ ਲਗਾਏ ਜਾ ਰਹੇ ਹਨ । ਇਸ ਸਾਰੇ ਮਾਮਲੇ ਨੂੰ ਲੈ ਕੇ ਅੱਜ ਸੁਲਤਾਨਪੁਰ ਲੋਧੀ ਦੇ ਪ੍ਰੈਸ ਕਲੱਬ ਦੇ ਵਿੱਚ ਇਸ ਪਰਿਵਾਰ ਵੱਲੋਂ ਇੱਕ ਪ੍ਰੈਸ ਵਾਰਤਾ ਵੀ ਕੀਤੀ ਗਈ। ਜਿਸ ਵਿਚ ਗਗਨ ਛੁਰਾ ਨੇ ਕਿਹਾ ਕਿ ਮੇਰੀ ਪਤਨੀ ਸਾਇਸ਼ਾ ਛੁਰਾ ਨੂੰ ਬੱਚਾ ਹੋਣ ਵਾਲਾ ਸੀ ਕਿ ਮੈਂ ਅਪਣੀ ਪਤਨੀ ਨੂੰ ਨਿੱਜੀ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਮਿਤੀ 16-01-2025 ਨੂੰ ਡਿਲਵਰੀ ਵਾਸਤੇ ਰਾਤ ਨੂੰ ਤਕਰੀਬਨ 9-10 ਵਜੇ ਦਾਖਲ ਕਰਵਾਇਆ ਸੀ।
ਜਿਸ ਤੇ ਬਾਅਦ ਅਗਲੇ ਦਿਨ 17-01-2025 ਨੂੰ ਦੁਪਹਿਰ ਦੇ ਤਕਰੀਬਨ 2:30 ਵਜੇ ਮੇਰੀ ਪਤਨੀ ਦੇ ਵੱਡੇ ਅਪ੍ਰੇਸ਼ਨ ਨਾਲ ਲੜਕੀ ਨੇ ਜਨਮ ਲਿਆ ਤੇ ਮੇਰੀ ਪਤਨੀ ਦਾ ਅਪ੍ਰੇਸ਼ਨ ਡਾਕਟਰ ਨੇ ਖੁਦ ਕੀਤਾ ਸੀ ਅਤੇ ਅਪ੍ਰਸ਼ਨ ਕਰਨ ਤੋ ਬਾਅਦ ਮੇਰੀ ਬੇਟੀ ਜੋ ਕਿ ਨਿੱਜੀ ਹਸਪਤਾਲ ਪੇਦਾ ਹੋਈ ਸੀ ਜਿਸਦੀ ਤਬੀਅਤ ਖਰਾਬ ਹੋਣ ਕਾਰਨ ਡਾਕਟਰ ਨੇ ਕਿਹਾ ਇਸਨੂੰ ਮਸ਼ੀਨ ਵਿਚ ਰਖਣਾ ਪੈਣਾ ਹੈ ਮੇਰੇ ਕੋਲ ਬੱਚਿਆ ਵਾਲੀ ਕੋਈ ਵੀ ਮਸ਼ੀਨ ਨਹੀਂ ਹੈ ਤੁਸੀਂ ਇਸਨੂੰ ਜਲੰਧਰ ਬੱਚਿਆ ਦੇ ਹਸਪਤਾਲ ਵਿਖੇ ਲੈ ਜਾਵੇ ਅਤੇ ਡਾਕਟਰ ਨੇ ਐਬੂਲੈਂਸ ਮੰਗਵਾ ਕਿ ਮੈਨੂੰ ਅਤੇ ਮੇਰੀ ਬੱਚੀ ਨੂੰ ਜਲੰਧਰ ਹਸਪਤਾਲ ਵਿਖੇ ਭੇਜ ਦਿੱਤਾ ਜਦ ਮੈਂ ਜਲੰਧਰ ਪਹੁੰਚਿਆ ਤਾਂ ਮੈਂਨੂੰ ਮੇਰੇ ਭਰਾ ਦਾ ਫੋਨ ਆਇਆ ਕਿ ਸਾਇਸ਼ਾ ਛੁਰਾ ਦੀ ਤਬੀਅਤ ਖਰਾਬ ਹੈ ਮੇਰੇ ਭਰਾ ਨੇ ਮੈਨੂੰ ਦੱਸਿਆ ਕਿ ਉਸਨੂੰ ਖੂਨ ਚੜਾਇਆ ਜਾ ਰਿਹਾ ਹੈ ਅਤੇ ਉਹ ਬੇਸੁਧ ਹੋ ਰਹੀ ਸੀ ਅਤੇ ਫਿਰ ਨਰਸਾਂ ਨੇ ਆ ਕਿ ਜੋ ਖੂਨ ਚੜ ਰਿਹਾ ਸੀ ਉਹ ਬੰਦ ਕੀਤਾ ਜਦੋ ਡਾਕਟਰ ਆਈ ਤਾਂ ਉਸਨੇ ਦਸਿਆ ਕਿ ਜੋ ਖੂਨ ਚੜਾਇਆ ਸੀ ਉਸ ਨਾਲ ਉਸਦੇ ਸਰੀਰ ਵਿੱਚ ਇੰਫੈਕਸ਼ਨ ਫੈਲ ਗਈ ਹੈ ਤੂੰ ਜਲਦੀ ਤੋ ਜਲਦੀ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਤਾਂ ਮੈ ਤਕਰੀਬਨ 9 ਵਜੇ ਰਾਤ ਦੇ ਸੁਲਤਾਨਪੁਰ ਲੋਧੀ ਨੇਹਾ ਹਸਪਤਾਲ ਵਿਖੇ ਪਹੁੰਚਿਆ।
ਮੈਂ ਦੇਖਿਆ ਕਿ ਮੇਰੀ ਪਤਨੀ ਨੂੰ ਡਾਕਟਰ ਨੇਹਾ ਨੇ ਪ੍ਰਾਈਵੇਟ ਵਾਰਡ ਵਿਚ ਸਿਫਟ ਕੀਤਾ ਹੋਇਆ ਸੀ ਜਦ ਮੈਂ ਆਪਣੀ ਪਤਨੀ ਪਾਸ ਜਾ ਕਿ ਉਸਦਾ ਹਾਲ ਚਾਲ ਪੁਛਨ ਦਾ ਜਤਨ ਕੀਤਾ ਤਾ ਮੇਰੀ ਪਤਨੀ ਬੇਸੁਧ ਪਈ ਸੀ ਤਾਂ ਮੈਂ ਜਦੋ ਉਸਦੀ ਅਪ੍ਰੇਸ਼ਨ ਵਾਲੀ ਜਗ੍ਹਾ ਤੇ ਚਾਦਰ ਚੁੱਕ ਕਿ ਵੇਖਣ ਦਾ ਜਤਨ ਕੀਤਾ ਤਾਂ ਮੈਂ ਦੇਖਿਆ ਕਿ ਮੇਰੀ ਪਤਨੀ ਦੀ ਜਿਸ ਜਗ੍ਹਾ ਤੇ ਡਾਕਟਰ ਨੇਹਾ ਨੇ ਡਿਲਵਰੀ ਕੀਤੀ ਸੀ ਉਸ ਜਗ੍ਹਾ ਤੋ ਟਾਂਕਿਆ ਵਿਚੋਂ ਖੂਨ ਵੱਗ ਰਿਹਾ ਸੀ ਤਾਂ ਮੈਂ ਆਪਣੇ ਪਰਿਵਾਰਕ ਮੈਬਰਾਂ ਨੂੰ ਨਾਲ ਲੋਕੇ ਡਾਕਟਰ ਨੇਹਾ ਨੂੰ ਮਿਲਣ ਗਿਆ ਤਾਂ ਡਾਕਟਰ ਨੇਹਾ ਹਸਪਤਾਲ ਵਿੱਚ ਨਹੀਂ ਸੀ ਤਾਂ ਮੇਰੇ ਵਲੋਂ ਹਸਪਤਾਲ ਦੀਆਂ ਨਰਸਾ ਨੂੰ ਜਾਣਕਾਰੀ ਦਿੱਤੀ ਗਈ ਤਾਂ ਨਰਸਾ ਨੇ ਕਿਹਾ ਕਿ ਤੁਸੀ ਚਿੰਤਾ ਨਾ ਕਰੋ ਡਾਕਟਰ ਸਾਹਿਬ ਆ ਰਹੇ ਹਨ ਸਾਡੇ ਬਾਰ ਬਾਰ ਫੋਨ ਕਰਨ ਤੇ ਤਕਰੀਬਨ ਰਾਤ ਦੇ 12 ਵਜੇ ਡਾਕਟਰ ਨੇਹਾ ਹਸਪਤਾਲ ਵਿਖੇ ਆਈ ਅਤੇ ਉਸਨੇ ਆਉਂਦੇ ਹੀ ਮੇਰੀ ਪਤਨੀ ਨੂੰ ਦੁਬਾਰਾ ਅਪ੍ਰੇਸ਼ਨ ਥਿਏਟਰ ਵਿਚ ਲਿਜਾ ਕਿ ਕੀਤੇ ਹੋਏ ਅਪ੍ਰੈਸ਼ਨ ਦੇ ਦੁਬਾਰਾ ਟਾਕੇ ਖੋਲ ਕਿ ਦੁਬਾਰਾ ਟਾਂਕੇ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਮੇਰੀ ਪਤਨੀ ਸਾਇਸ਼ਾ ਛੁਰਾ ਦੀ ਟਾਕਿਆ ਵਾਲੀ ਜਗ੍ਹਾ ਤੇ ਹੋਰ ਖੂਨ ਵਗਨਾ ਸ਼ੁਰੂ ਹੋ ਗਿਆ ਜਿਆਦਾ ਖੂਨ ਵਗਦਾ ਦੇਖ ਕਿ ਰਾਤ ਦੇ ਤਕਰੀਬਨ 2 ਵਜੇ ਡਾਕਟਰ ਨੇਹਾ ਨੇ ਮੈਨੂੰ ਅਪ੍ਰੇਸ਼ਨ ਬਿਏਟਰ ਵਿੱਚੋ ਬਾਹਰ ਆ ਕਿ ਕਿਹਾ ਕਿ ਮਰੀਜ ਨੂੰ ਖੂਨ ਚੜਾਉਣਾ ਪੈਣਾ ਹੈ ਪਰ ਤੁਸੀ ਖੂਨ ਲੈਕੇ ਆਵੋ ਇਸ ਤੋਂ ਬਾਅਦ ਮੇਰੀ ਪਤਨੀ ਨੂੰ ਉਹਨੇ ਨਕੋਦਰ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਥਿਏਟਰ ਚ ਬੁਲਾ ਲਿਆ ਤਕਰੀਬਨ 2 ਘੰਟੇ ਅਪ੍ਰੈਸ਼ਨ ਕਰਨ ਤੋ ਬਾਅਦ ਡਾਕਟਰਾਂ ਨੇ ਤਕਰੀਬਨ 11:30 ਵਜੇ ਮੇਰੀ ਪਤਨੀ ਨੂੰ ਜਵਾਬ ਦੇ ਦਿੱਤਾ ਤੇ ਮੈਂਨੂੰ ਕਿਹਾ ਕਿ ਤੁਸੀ ਸਾਡੇ ਦੂਸਰੇ ਹਸਪਤਾਲ ਇਨੋਸੈਂਟ ਹਾਰਟ ਕੇਅਰ ਜਲੰਧਰ ਵਿਖੇ ਲੈ ਜਾਵੇ ਮੇਰੀ ਪਤਨੀ ਨੂੰ ਇਨੋਸੈਂਟ ਹਾਰਟ ਕੇਅਰ ਜਲੰਧਰ ਵਿਖੇ ਲੈ ਗਈ ਜਿੱਥੇ 19 ਦਿਨ ਦਾਖਲ ਰਹੀ ਅਤੇ ਮਿਤੀ 05-02-2025 ਨੂੰ ਮੇਰੀ ਪਤਨੀ ਦੀ ਮੌਤ ਹੋ ਗਈ ਉਹਨਾਂ ਮੇਰੀ ਪਤਨੀ ਸਇਸ਼ਾ ਛੁਰਾ ਦੀ ਮ੍ਰਿਤਕ ਦੇਹ ਮੇਰੇ ਹਵਾਲੇ ਕੀਤੀ ਤਾ ਮੈਂ ਆਪਣੀ ਪਤਨੀ ਦੀ ਮ੍ਰਿਤਕ ਦੇਹ ਲੈ ਕੇ ਆਪਣੇ ਘਰ ਤਕਰੀਬਨ 1.30 ਵਜੇ ਸੁਲਤਾਨਪੁਰ ਲੋਧੀ ਆ ਗਿਆ ਤੇ ਅਗਲੇ ਦਿਨ ਮੈਂ ਆਪਣੀ ਪਤਨੀ ਦੀਆ ਅੰਤਮ ਰਸਮਾਂ ਨੂੰ ਪੂਰਾ ਕੀਤਾ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਹਸਪਤਾਲ ਦੇ ਡਾਕਟਰ
ਡਾ ਨੇਹਾ ਜੜਿਆਲ ਵਲੋਂ ਪ੍ਰੈੱਸ ਨੋਟ ਜਾਰੀ ਕਰਕੇ ਆਪਣਾ ਪੱਖ ਰੱਖਿਆ ਗਿਆ ਉਹਨਾਂ ਕਿਹਾ ਕਿ ਗਗਨ ਛੁਰਾ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਮੇਰੇ ਤੇ ਦੋਸ਼ ਲਗਾਏ ਗਏ ਹਨ , ਉਹ ਸਾਰੇ ਬੁਨਿਆਦ ਅਤੇ ਝੂਠੇ ਹਨ। ਇਸ ਕੇਸ ਸੰਬੰਧੀ ਸਾਰੀ ਇਨਕੁਆਰੀ ਪੁਲਿਸ ਵਿਭਾਗ ਅਤੇ ਸਿਵਲ ਸਰਜਨ ਵੱਲੋਂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਗਗਨ ਛੁਰਾ ਵੱਲੋ ਮੈਨੂੰ ਮਾਨਸਿਕ ਤੋਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।