ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ 'ਅਲੂਮਨੀ ਲੈਕਚਰ ਸੀਰੀਜ਼'
- ਪ੍ਰੋ. ਐੱਨ. ਐੱਸ. ਅੱਤਰੀ ਨੇ ਦਿੱਤਾ ਪਹਿਲਾ ਭਾਸ਼ਣ
ਪਟਿਆਲਾ, 20 ਫਰਵਰੀ 2025 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਨਸਪਤੀ ਵਿਗਿਆਨ ਵਿਭਾਗ ਵਿਖੇ ਆਪਣੇ ਸਾਬਕਾ ਵਿਦਿਆਰਥੀਆਂ ਦੀ ਭਾਸ਼ਣ ਲੜੀ 'ਅਲੂਮਨੀ ਲੈਕਚਰ ਸੀਰੀਜ਼' ਸ਼ੁਰੂ ਕੀਤੀ ਗਈ ਹੈ।
ਵਿਭਾਗ ਦੇ ਸਾਬਕਾ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਪ੍ਰੋ. ਐੱਨ. ਐੱਸ. ਅੱਤਰੀ ਨੇ 'ਮਾਈਕੋਰੀਜ਼ਾ' ਵਿਸ਼ੇ 'ਤੇ ਇਸ ਲੜੀ ਦਾ ਪਹਿਲਾ ਭਾਸ਼ਣ ਦਿੱਤਾ। ਉਨ੍ਹਾਂ ਨੇ ਮਾਈਕੋਰੀਜ਼ਾ ਦੀ ਪ੍ਰਕਿਰਤੀ ਅਤੇ ਕਿਸਮਾਂ ਬਾਰੇ ਦੱਸਿਆ। ਉਨ੍ਹਾਂ ਨੇ ਪੌਦਿਆਂ ਦੀ ਸਿਹਤ, ਖਾਸ ਕਰਕੇ ਫਸਲਾਂ ਦੇ ਪੌਦਿਆਂ ਅਤੇ ਰੁੱਖਾਂ ਵਿੱਚ ਮਾਈਕੋਰੀਜ਼ਾ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ।
ਵਿਭਾਗ ਮੁਖੀ ਪ੍ਰੋ. ਮਨੀਸ਼ ਕਪੂਰ ਨੇ ਆਪਣੇ ਸਵਾਗਤ ਦੀ ਭਾਸ਼ਣ ਦੌਰਾਨ ਇਸ ਭਾਸ਼ਣ ਲੜੀ ਦੇ ਮਕਸਦ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦੇ ਜ਼ਿੰਦਗੀ ਦੇ ਤਜਰਬੇ ਜਿੱਥੇ ਨਵੇਂ ਵਿਦਿਆਰਥੀਆਂ ਦੀ ਅਗਵਾਈ ਵਿੱਚ ਸਹਾਈ ਹੋਣਗੇ ਉਥੇ ਹੀ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣ ਸਕਦੇ ਹਨ।
ਡੀਨ ਲੂਮਨੀ ਰਿਲੇਸ਼ਨਜ਼ ਪ੍ਰੋ. ਗੁਰਮੁਖ ਸਿੰਘ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਬੋਲਦਿਆਂ ਵਿਭਾਗ ਅਤੇ ਯੂਨੀਵਰਸਿਟੀ ਦੇ ਵਿਕਾਸ ਵਿੱਚ ਸਾਬਕਾ ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਿਭਾਗ ਦੇ ਸਾਬਕਾ ਵਿਦਿਆਰਥੀ, ਪ੍ਰੋਫੈਸਰ ਐਮ.ਆਈ.ਐਸ. ਸੱਗੂ ਅਤੇ ਪ੍ਰੋਫੈਸਰ ਜੇ.ਆਈ.ਐਸ. ਖੱਟਰ ਵੀ ਸ਼ਾਮਲ ਹੋਏ ਅਤੇ 'ਲੈਕਚਰ ਸੀਰੀਜ਼' ਦੀ ਸ਼ਲਾਘਾ ਕੀਤੀ।
ਵਿਦਿਆਰਥੀਆਂ ਨੇ ਚਰਚਾ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਅੰਤ ਵਿੱਚ ਪ੍ਰੋ. ਮੁਨਰੁਚੀ ਕੌਰ ਨੇ ਧੰਨਵਾਦੀ ਸ਼ਬਦ ਬੋਲੇ। ਇਸ ਮੌਕੇ ਪ੍ਰੋ. ਗੀਤਿਕਾ ਸਰਹਿੰਦੀ, ਡਾ. ਅਰਨੀਤ ਗਰੇਵਾਲ, ਡਾ. ਅਵਨੀਤ ਪਾਲ ਸਿੰਘ, ਡਾ. ਹਰਜੀਤ ਕੌਰ, ਡਾ. ਹਿਮਾਨੀ ਪਾਲ ਅਤੇ ਸ਼੍ਰੀਮਤੀ ਪੂਨਮ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ।